bārunīबारुणी
ਸੰ. ਵਾਰੁਣੀ. ਵਿ- ਵਰੁਣ ਦੇਵਤਾ ਦੀ। ੨. ਸੰਗਯਾ- ਵਰੁਣ ਦੇਵਤਾ ਦੀ ਦਿਸ਼ਾ ਪਸ਼੍ਚਿਮ. ਪੱਛੋਂ। ੩. ਮਦਿਰਾ. ਸ਼ਰਾਬ। ੪. ਵਰੁਣ ਦੇਵਤਾ ਦੀ ਇਸਤ੍ਰੀ। ੫. ਚੇਤ ਬਦੀ ੧੩। ੬. ਦੇਖੋ, ਵਾਰੁਣੀ.
सं. वारुणी. वि- वरुण देवता दी। २. संगया- वरुण देवता दी दिशा पश्चिम. पॱछों। ३. मदिरा. शराब। ४. वरुण देवता दी इसत्री। ५. चेत बदी १३। ६. देखो, वारुणी.
ਸੰ. ਸੰਗ੍ਯਾ- ਵਰੁਣ ਦੇਵਤਾ ਦੀ ਦਿਸ਼ਾ. ਪੱਛਮ। ੨. ਦੁੱਬ. ਦੂਰ੍ਵਾ। ੩. ਸ਼ਰਾਬ। ੪. ਸ਼ਤਭਿਖਾ ਨਛਤ੍ਰ। ੫. ਵਰੁਣ ਦੇਵਤਾ ਦੀ ਇਸਤ੍ਰੀ। ੬. ਸ਼ਤਭਿਖਾ ਨਛਤ੍ਰ ਸਹਿਤ ਚੇਤ ਬਦੀ ੧੩. ਜੇ ਇਹ ਤਿਥਿ ਛਨਿਛਰ ਵਾਰੀ ਹੋਵੇ, ਤਦ "ਮਹਾਵਾਰੁਣੀ" ਅਖਾਉਂਦੀ ਹੈ. ਇਸ ਦਾ ਮਹਾਤਮ ਸਕੰਦਪੁਰਾਣ ਵਿੱਚ ਬਹੁਤ ਲਿਖਿਆ ਹੈ ਕਿ ਜੇ ਇਹ ਪਰਬ, ਗੰਗਾ ਪੁਰ ਕਿਸੇ ਨੂੰ ਲੱਭੇ, ਤਦ ਕ੍ਰੋੜ ਸੂਰਯਗ੍ਰਹਣ ਦੇ ਫਲ ਤੁੱਲ ਹੈ....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਪੱਛਮ ਦਿਸ਼ਾ. ਪੱਛੋਂ. ਉਹ ਦਿਸ਼ਾ, ਜਿੱਧਰ ਸੂਰਜ ਅਸ੍ਤ ਹੁੰਦਾ ਹੈ. ਦੇਖੋ, ਪਸਚਮ....
ਸੰ. ਸੰਗ੍ਯਾ- ਮਦ੍ਯ. ਸ਼ਰਾਬ. "ਮਨ ਮੋਹ ਮਦਿਰੰ." (ਸਹਸ ਮਃ ੫) ੨. ਉਹ ਵਸ੍ਤੁ, ਜਿਸ ਤੋਂ ਮਦ (ਨਸ਼ਾ) ਹੋਵੇ। ੩. ਮਮੋਲਾ. ਖੰਜਨ। ੪. ਦੇਖੋ ਸਵੈਯੇ ਦਾ ਰੂਪ ੯....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. चेत् ਵ੍ਯ- ਯਦਿ ਅਗਰ. ਜੇ। ੨. ਸ਼ਾਯਦ। ੩. ਸੰ. चेतस् ਸੰਗ੍ਯਾ- ਚਿੱਤ. ਦਿਲ. "ਭੇਤ ਚੇਤ ਹਰਿ ਕਿਸੈ ਨ ਮਿਲਿਓ." (ਸ੍ਰੀ ਮਃ ੧. ਪਹਿਰੇ) ੪. ਆਤਮਾ। ੫. ਗ੍ਯਾਨ. ਬੋਧ। ੬. ਵਿ- ਚੇਤਨਤਾ ਸਹਿਤ. ਸਾਵਧਾਨ. "ਘਟਿ ਏਕ ਬਿਖੈ ਰਿਪੁ ਚੇਤ ਭਯੋ. " (ਰੁਦ੍ਰਾਵ) ੭. ਚੇਤ ਦਾ ਮਹੀਨਾ. ਦੇਖੋ, ਚੈਤ੍ਰ। ੮. ਦੇਖੋ, ਚੇਤਾਈ। ੯. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ....
ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ....