vārunīवारुणी
ਸੰ. ਸੰਗ੍ਯਾ- ਵਰੁਣ ਦੇਵਤਾ ਦੀ ਦਿਸ਼ਾ. ਪੱਛਮ। ੨. ਦੁੱਬ. ਦੂਰ੍ਵਾ। ੩. ਸ਼ਰਾਬ। ੪. ਸ਼ਤਭਿਖਾ ਨਛਤ੍ਰ। ੫. ਵਰੁਣ ਦੇਵਤਾ ਦੀ ਇਸਤ੍ਰੀ। ੬. ਸ਼ਤਭਿਖਾ ਨਛਤ੍ਰ ਸਹਿਤ ਚੇਤ ਬਦੀ ੧੩. ਜੇ ਇਹ ਤਿਥਿ ਛਨਿਛਰ ਵਾਰੀ ਹੋਵੇ, ਤਦ "ਮਹਾਵਾਰੁਣੀ" ਅਖਾਉਂਦੀ ਹੈ. ਇਸ ਦਾ ਮਹਾਤਮ ਸਕੰਦਪੁਰਾਣ ਵਿੱਚ ਬਹੁਤ ਲਿਖਿਆ ਹੈ ਕਿ ਜੇ ਇਹ ਪਰਬ, ਗੰਗਾ ਪੁਰ ਕਿਸੇ ਨੂੰ ਲੱਭੇ, ਤਦ ਕ੍ਰੋੜ ਸੂਰਯਗ੍ਰਹਣ ਦੇ ਫਲ ਤੁੱਲ ਹੈ.
सं. संग्या- वरुण देवता दी दिशा. पॱछम। २. दुॱब. दूर्वा। ३. शराब। ४. शतभिखा नछत्र। ५. वरुण देवता दी इसत्री। ६. शतभिखा नछत्र सहित चेत बदी १३. जे इह तिथि छनिछर वारी होवे, तद "महावारुणी" अखाउंदी है. इस दा महातम सकंदपुराण विॱच बहुतलिखिआ है कि जे इह परब, गंगा पुर किसे नूं लॱभे, तद क्रोड़ सूरयग्रहण दे फल तुॱल है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਸੰ. ਦੁਰ੍ਵਾ. ਸੰਗ੍ਯਾ- ਹਰਾ ਖੱਬਲ. ਨਵਾਂ ਉੱਗਿਆ ਹੋਇਆ ਘਾਹ. L. Panicum zactyton. ਮੰਗਲ ਸਮੇਂ ਲੋਕ ਦੁੱਬ ਦੇਕੇ ਇਹ ਭਾਵ ਪ੍ਰਗਟ ਕਰਦੇ ਹਨ ਕਿ ਆਪ ਹਰੇ ਭਰੇ ਰਹੋ ਅਤੇ ਦੁੱਬ ਵਾਂਙ ਵਧੋ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਦੇਖੋ, ਨਕ੍ਸ਼੍ਤ੍ਰ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. चेत् ਵ੍ਯ- ਯਦਿ ਅਗਰ. ਜੇ। ੨. ਸ਼ਾਯਦ। ੩. ਸੰ. चेतस् ਸੰਗ੍ਯਾ- ਚਿੱਤ. ਦਿਲ. "ਭੇਤ ਚੇਤ ਹਰਿ ਕਿਸੈ ਨ ਮਿਲਿਓ." (ਸ੍ਰੀ ਮਃ ੧. ਪਹਿਰੇ) ੪. ਆਤਮਾ। ੫. ਗ੍ਯਾਨ. ਬੋਧ। ੬. ਵਿ- ਚੇਤਨਤਾ ਸਹਿਤ. ਸਾਵਧਾਨ. "ਘਟਿ ਏਕ ਬਿਖੈ ਰਿਪੁ ਚੇਤ ਭਯੋ. " (ਰੁਦ੍ਰਾਵ) ੭. ਚੇਤ ਦਾ ਮਹੀਨਾ. ਦੇਖੋ, ਚੈਤ੍ਰ। ੮. ਦੇਖੋ, ਚੇਤਾਈ। ੯. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ....
ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ....
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਸੰ. ਸ਼ਨੈਸ਼੍ਚਰ. ਦੇਖੋ, ਸਨੀ. ਇੱਕ ਰਾਸ਼ੀ ਵਿੱਚ ਢਾਈ ਵਰ੍ਹੇ ਰਹਿਣ ਤੋਂ ਇਸ ਦੀ ਸ਼ਨੈਸ਼੍ਚਰ ਸੰਗ੍ਯਾ ਹੈ, ਅਰਥਾਤ- ਸ਼ਨੇ ਸ਼ਨੇ (ਹੌਲੀ ਹੌਲੀ) ਚਰ (ਚਲਨ) ਵਾਲਾ. Saturn । ੨. ਇਹ ਗ੍ਰਹ ਦੇ ਨਾਮ ਪੁਰ ਸਪਤਾਹ ਦਾ ਇੱਕ ਦਿਨ. Saturday....
ਦੇਖੋ, ਬਾਰੀ। ੨. ਨੰਬਰ. ਕ੍ਰਮ. "ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ" (ਓਅੰਕਾਰ) ੩. ਕ਼ੁਰਬਾਨ. ਬਲਿਹਾਰ. "ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ !" (ਗਉ ਮਃ ੪) ੪. ਵਾਰ. ਬੇਰ. ਦਫਹ. "ਵਾਰੀ ਇਕ, ਧਰ ਦ੍ਵੈ ਤਰਵਾਰੀ." (ਗੁਪ੍ਰਸੂ) ੫. ਵਾਰਣ ਕੀਤੀ. ਰੋਕੀ. ਹਟਾਈ. "ਵਾਰੀ ਸਤ੍ਰੁਸੈਨ ਬਲਵਾਰੀ." (ਗੁਪ੍ਰਸੂ) ੬. ਵਾਰਿ. ਜਲ. ਦੇਖੋ, ਵਾਰੀਧਰ। ੭. ਵਾਲੀ. ਵਾਨ. "ਧੁਨਿ ਸੁਖਵਾਰੀ." (ਗੁਪ੍ਰਸੂ) ੮. ਸੰ. ਹਾਥੀਆਂ ਦੇ ਬੰਨ੍ਹਣ ਦੀ ਥਾਂ। ੯. ਹਾਥੀ ਬੰਨ੍ਹਣ ਦੀ ਜੰਜੀਰੀ। ੧੦. ਛੋਟੀ ਗਾਗਰ....
ਚੇਤ ਵਦੀ ੧੩. ਦੇ ਦਿਨ ਛਨਿੱਛਰ (ਸ਼ਨਿ) ਵਾਰ ਅਤੇ ਸ਼ਤਭਿਖਾ ਨਛਤ੍ਰ ਹੋਣ ਤੋਂ ਮਹਾਵਾਰੁਣੀ ਪਰਵ ਹੁੰਦਾ ਹੈ. ਇਸ ਦਿਨ ਗੰਗਾ ਦੇ ਸਨਾਨ ਦਾ "ਤਿਥਿਤਤ੍ਵ" ਵਿੱਚ ਵਡਾ ਮਹਾਤਮ ਲਿਖਿਆ ਹੈ....
ਸੰ. ਮਾਹਾਤਮ੍ਯ (माहात्म्य) ਸੰਗ੍ਯਾ- ਵਡਿਆਈ. ਪ੍ਰਤਿਸ੍ਟਾ. ਮਹਾਤਮਪੁਣਾ। ੨. ਦੇਖੋ, ਮਹਾਤਮ ਮੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. पर्व् ਧਾ- ਭਰਨਾ, ਪੂਰਨ ਕਰਨਾ। ੨. ਸੰਗ੍ਯਾ- ਪਰ੍ਵ (पर्वन्). ਧਰਮ ਅਤੇ ਉਤਸਵ ਦਾ ਸਮਾ। ੩. ਉਤਸਵ, ਮੰਗਲ। ੪. ਭਾਗ. ਹਿੱਸਾ। ੫. ਗ੍ਰੰਥ ਦਾ ਭਾਗ. ਖੰਡ. ਜੈਸੇ- ਮਹਾਭਾਰਤ ਦੇ ਅਠਾਰਾਂ ਪਰਬ. "ਸੁਨੋ ਬ੍ਯਾਸ ਤੇ ਪਰਬ ਅਸਟੰ ਦਸਾਂਨੰ." (ਗ੍ਯਾਨ) ੬. ਸ਼ਰੀਰ ਦੇ ਜੋੜ. ਸੰਨ੍ਹ....
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. क्रोड ਸੰਗ੍ਯਾ- ਸੂਰ। ੨. ਗੋਦ. ਅੰਕਵਾਰ। ੩. ਬਿਰਛ ਦੀ ਖੋੜ। ੪. ਕਰੋੜ....