bādharaबादर
ਸੰ. ਵਾਰਿਦ. ਸੰਗ੍ਯਾ- ਪਾਣੀ ਦੇਣ ਵਾਲਾ ਮੇਘ. ਬੱਦਲ. "ਜਿਉ ਬਾਦਰ ਕੀ ਛਾਈ." (ਸੋਰ ਮਃ ੯) ੨. ਸੰ. ਬਾਦਰ. ਕਪਾਸ। ੩. ਕਪਾਸ ਦਾ ਸੂਤ। ੪. ਵਿ- ਬਦਰ (ਬੇਰੀ) ਨਾਲ ਹੈ ਜਿਸ ਦਾ ਸੰਬੰਧ. ਬੇਰੀ ਦਾ.
सं. वारिद. संग्या- पाणी देण वाला मेघ. बॱदल. "जिउ बादर की छाई." (सोर मः ९) २. सं. बादर. कपास। ३. कपास दा सूत। ४. वि- बदर (बेरी) नाल है जिस दा संबंध. बेरी दा.
ਕਹਾਰ. ਸੱਕਾ. ਦੇਖੋ, ਬਾਰਿਦ। ੨. ਅ਼. [وارِد] ਵਿ- ਉਤਰਨ ਵਾਲਾ. ਪਹੁਚਣ ਵਾਲਾ। ੩. ਜਹੂਰ ਵਿੱਚ ਆਇਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰ. ਵਾਰਿਦ. ਸੰਗ੍ਯਾ- ਪਾਣੀ ਦੇਣ ਵਾਲਾ ਮੇਘ. ਬੱਦਲ. "ਜਿਉ ਬਾਦਰ ਕੀ ਛਾਈ." (ਸੋਰ ਮਃ ੯) ੨. ਸੰ. ਬਾਦਰ. ਕਪਾਸ। ੩. ਕਪਾਸ ਦਾ ਸੂਤ। ੪. ਵਿ- ਬਦਰ (ਬੇਰੀ) ਨਾਲ ਹੈ ਜਿਸ ਦਾ ਸੰਬੰਧ. ਬੇਰੀ ਦਾ....
ਸੰਗ੍ਯਾ- ਛਾਇਆ. ਛਾਂਉ. "ਜਿਉ ਬਾਦਰ ਕੀ ਛਾਈ." (ਗਉ ਮਃ ੯) ੨. ਪ੍ਰਤਿਬਿੰਬ ਅ਼ਕਸ. "ਮੁਕਰ ਮਾਹਿ ਜੈਸੇ ਛਾਈ." (ਧਨਾ ਮਃ ੯) ੩. ਛਾਰ. ਸੁਆਹ. "ਸਿਰ ਛਾਈ ਪਾਈ." (ਵਾਰ ਆਸਾ) "ਮੁਖਿ ਨਿੰਦਕ ਕੈ ਛਾਈ." (ਸੋਰ ਮਃ ੫) ੪. ਖ਼ਾਕ. ਧੂਲ. "ਜਬ ਖਿੰਚੈ ਤਬ ਛਾਈ." (ਸਾਰ ਛੰਤ ਮਃ ੫) ੫. ਦਾਗ਼. ਮੈਲ. "ਲਥੀ ਸਭ ਛਾਈ." (ਵਾਰ ਬਸੰ) ੬. ਵਿ- ਫੈਲੀ. ਵਿਸਤੀਰਣ ਹੋਈ. "ਕੀਰਤਿ ਜਗ ਛਾਈ." (ਗੁਪ੍ਰਸੂ)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਕਰ੍ਪਾਸ. L. Gossypium Herbaceum.”ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ)...
ਸੰ. ਸੂਤ੍ਰ. ਸੰਗ੍ਯਾ- ਤਾਗਾ. ਡੋਰਾ. "ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ) ੨. ਜਨੇਊ. "ਸੂਤ ਪਾਇ ਕਰੇ ਬੁਰਿਆਈ." (ਵਾਰ ਰਾਮ ੧. ਮਃ ੧) ੩. ਪ੍ਰਬੰਧ. ਇੰਤਜਾਮ. ੪. ਪਰਸਪਰ ਪ੍ਰੇਮ. ਮੇਲ ਮਿਲਾਪ. "ਰਾਖਹੁ ਸੂਤ ਇਹੀ ਬਨ ਆਵੈ." (ਗੁਪ੍ਰਸੂ) ੫. ਰੀਤਿ. ਰਿਵਾਜ. "ਹੁਤੋ ਸੰਸਾਰ ਸੂਤ ਇਹੁ ਦਾਸਾ." (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸ੍ਰੀ। ੬. "ਠੀਕ. ਸਹੀ. ਦੁਰੁਸ੍ਤ. "ਮੰਦਲ ਨ ਬਾਜੈ ਨਟਪੈ ਸੂਤਾ." (ਆਸਾ ਕਬੀਰ) ੭. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. "ਲਡੂਆ ਅਰ ਸੂਤ ਭਲੇ ਜੁ ਬਨੇ." (ਕ੍ਰਿਸਨਾਵ) ੮. ਸੰ. सृत ਰਥਵਾਨ. ਰਥ ਹੱਕਣ ਵਾਲਾ. "ਪਾਰਥ ਸੂਤ ਕੀ ਡੋਰ ਲਗਾਏ." (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯. ਸੂਰਜ। ੧੦. ਅੱਕ। ੧੧. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸਃ ੨. ਅਤੇ ੩। ੧੨. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ¹। ੧੩. ਪਾਰਾ। ੧੪. ਵ੍ਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫. ਵਿ- ਪ੍ਰਸੂਤ. ਸੂਇਆ ਹੋਇਆ। ੧੬. ਚੁਆਇਆ ਹੋਇਆ. ਟਪਕਾਇਆ ਹੋਇਆ। ੧੭. ਸੰ. सूत्त् ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ....
ਸੰ. ਸੰਗ੍ਯਾ- ਬੇਰੀ ਦਾ ਫਲ. ਬੇਰ. "ਧਰ੍ਯੋ ਬਦਰ ਕਿਨ ਕਰ ਪਰ ਜੈਸੇ." (ਗੁਪ੍ਰਸੂ) ੨. ਬੇਰੀ ਦਾ ਬਿਰਛ. Zizyphus Jujuba। ੩. ਕਪਾਹ। ੪. ਕਪਾਹ ਦਾ ਬੀਜ. ਬੜੇਵਾਂ. ਬਿਨੌਲਾ. ਪੇਵਾ। ੫. ਅ਼. [بدر] ਪੂਰਾ ਚੰਦ੍ਰਮਾ. ਪੂਰਨਮਾਸੀ ਦਾ ਚੰਦ। ੬. ਫ਼ਾ. [بدر] ਕ੍ਰਿ. ਵਿ- ਬਾਹਰ. ਜੈਸੇ- "ਸ਼ਹਰ ਬਦਰ ਕਰਨਾ." ਦੇਖੋ, ਸੰ. ਵਿਦੂਰ। ੭. ਸੰਗ੍ਯਾ- ਅ਼ਰਬ ਦਾ ਇੱਕ ਖੂਹ, ਜੋ ਮੱਕੇ ਮਦੀਨੇ ਦੇ ਵਿਚਕਾਰ ਹੈ. ਇੱਥੇ ਮੁਹ਼ੰਮਦ ਸਾਹਿਬ ਨੇ ਪਹਿਲਾ ਜੰਗ ਰਮਜ਼ਾਨ ਮਹੀਨੇ (ਮਾਰਚ ਸਨ ੬੨੪) ਵਿੱਚ ਜਿੱਤਿਆ ਸੀ. ਇਸ ਫਤੇ ਪਿੱਛੋਂ. ਮੁਹ਼ੰਮਦ ਸਾਹਿਬ ਦੀ ਪ੍ਰਭੁਤਾ ਫੈਲੀ....
ਸੰ. ਬਦਰੀ Zizyphus jujuba "ਤਿਸ ਥਲ ਸ੍ਰੀ ਨਾਨਕ ਕੀ ਬੇਰੀ." (ਗੁਪ੍ਰਸੂ) ੨. ਦੇਖੋ, ਬੇੜੀ. "ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੇਦਿਖਲਾਸੁ." (ਮਾਰੂ ਮਃ ੫) ੩. ਵਾਰੀ, ਦਫ਼ਹ. "ਵਾਰਿਜਾਉ ਲਖਬੇਰੀਆ." (ਮਾਝ ਬਾਰਹਮਾਹਾ) ੪. ਨੌਕਾ. ਕਿਸ਼ਤੀ. "ਬੇਰੀ ਏਕ ਬੈਠ ਸੁਖ ਕੀਜੈ." (ਚਰਿਤ੍ਰ ੧੬੮) ੫. ਚਿਰ. ਦੇਰੀ. "ਸਤਗੁਰ, ਮਮ ਬੇਰੀ ਕਟੋ ਨਿਜ ਬੇਰੀ ਪਰ ਚਾਰ੍ਹ। ਇਹ ਬੇਰੀ ਹੁਇ ਭਵ ਸਫਲ ਬਿਨ ਬੇਰੀ ਕਰ ਪਾਰ." (ਨਾਪ੍ਰ) ੬. ਖਤ੍ਰੀਆਂ ਦੀਆਂ ਪੰਜ ਜਾਤਾਂ ਵਿੱਚੋਂ ਇੱਕ ਗੋਤ੍ਰ. "ਮੂਲਾ ਬੇਰੀ ਜਾਣੀਐ." (ਭਾਗੁ) ੭. ਜੜੀਏ ਜੱਟਾਂ ਦੀ ਇੱਕ ਜਾਤਿ। ੮. ਫ਼ਾ. [بیری] ਸੇਜਾ. "ਨਾਰੀ ਬੇਰੀ¹ ਘਰ ਦਰ ਦੇਸ। ਮਨ ਕੀ ਖੁਸੀਆ ਕੀਚਹਿ ਵੇਸ." (ਪ੍ਰਭਾ ਮਃ ੧) ਵਹੁਟੀ, ਸੇਜਾ, ਮਹਿਲ, ਮੁਲਕ। ੯ ਗਲੀਚਾ. ਕ਼ਾਲੀਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....