vāridhaवारिद
ਕਹਾਰ. ਸੱਕਾ. ਦੇਖੋ, ਬਾਰਿਦ। ੨. ਅ਼. [وارِد] ਵਿ- ਉਤਰਨ ਵਾਲਾ. ਪਹੁਚਣ ਵਾਲਾ। ੩. ਜਹੂਰ ਵਿੱਚ ਆਇਆ.
कहार. सॱका. देखो, बारिद। २. अ़. [وارِد] वि- उतरन वाला. पहुचण वाला। ३. जहूर विॱच आइआ.
ਸੰਗ੍ਯਾ- ਕੰ (ਜਲ) ਨੂੰ ਹਾਰ (ਢੋਣ) ਵਾਲਾ. ਸੱਕ਼ਾ। ੨. ਡੋਲੀ ਪਾਲਕੀ ਆਦਿ ਨੂੰ ਕੰਨ੍ਹੇ ਤੇ ਰੱਖਕੇ ਲੈ ਜਾਣ ਵਾਲਾ। ੩. ਅ਼. [قہار] ਕ਼ਹਾਰ. ਕਰਤਾਰ. ਵਾਹਗੁਰੂ. ਨੀਚਾਂ (ਪਾਮਰਾਂ) ਤੇ ਕ਼ਹਰ ਕਰਨ ਵਾਲਾ. "ਸਿਫਤ ਕਹਾਰ ਸਤਾਰ ਹੈ." (ਗੁਪ੍ਰਸੂ)...
ਅ਼. [سقّا] ਸੰਗ੍ਯਾ- ਬਹਿਸ਼ਤੀ. ਪਾਣੀ ਢੋਣ ਵਾਲਾ. ਕਹਾਰ. ਸੰ. सेक्तृ- ਸੇਕ੍ਤ੍ਰਿ ਛਿੜਕਣ ਵਾਲਾ....
ਸੰ. ਵਾਰਿਦ. ਵਿ- ਵਾਰਿ (ਪਾਣੀ) ਦੇਣ ਵਾਲਾ। ੨. ਸੰਗ੍ਯਾ- ਬੱਦਲ. ਮੇਘ। ੩. ਪ੍ਰਿਥਿਵੀ, ਜਿਸ ਵਿੱਚੋਂ ਪਾਣੀ ਨਿਕਲਦਾ ਹੈ. (ਸਨਾਮਾ) ੪. ਦੇਖੋ, ਬਾਰਦ ੨...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [ظہوُر] ਜਹੂਰ. ਸੰਗ੍ਯਾ- ਪ੍ਰਕਾਸ਼. ਚਮਤਕਾਰ. "ਕਿ ਜਾਹਰ ਜਹੂਰ ਹੈ." (ਜਾਪੁ) ੨. ਵਿ- ਪ੍ਰਗਟ. ਜਾਹਿਰ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...