bāḍhaबाढ
ਸੰਗ੍ਯਾ- ਬਢਨ (ਵਧਣ) ਦੀ ਕ੍ਰਿਯਾ. ਵ੍ਰਿੱਧਿ। ੨. ਵਢਾਈ. ਕਟਾਈ। ੩. ਤਸਵਾਰ ਆਦਿ ਸ਼ਸਤ੍ਰਾਂ ਦੀ ਤਿੱਖੀ ਧਾਰ। ੪. ਸ਼ਸਤ੍ਰ ਦਾ ਫੱਟ. ਜ਼ਖ਼ਮ। ੫. ਵਿ- ਵੱਧ. ਅਧਿਕ. "ਨ ਘਾਟ ਹੈ ਨ ਬਾਢ ਹੈ." (ਅਕਾਲ) ੬. ਦੇਖੋ, ਵਾਢ। ੭. ਸੰ. ਵਿ- ਬਲਵਾਨ। ੮. ਦੇਖੋ, ਬਾਢਯ.
संग्या- बढन (वधण) दी क्रिया. व्रिॱधि। २. वढाई. कटाई। ३. तसवार आदि शसत्रां दी तिॱखी धार। ४. शसत्र दाफॱट. ज़ख़म। ५. वि- वॱध. अधिक. "न घाट है न बाढ है." (अकाल) ६. देखो, वाढ। ७. सं. वि- बलवान। ८. देखो, बाढय.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
वृद्घि- ਸੰਗ੍ਯਾ- ਬਢਤੀ. ਤਰੱਕ਼ੀ। ੨. ਧਨ ਸੰਪਦਾ। ੩. ਵ੍ਯਾਕਰਣ ਦੇ ਸੰਕੇਤ ਅਨੁਸਾਰ ਆ, ਐ, ਔ, ਇਹ ਤਿੰਨ ਸ੍ਵਰ....
ਸੰਗ੍ਯਾ- ਵਢਾਈ. ਵਾਢੀ। ੨. ਵੱਢਣ ਦੀ ਮਜੂਰੀ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ....
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਸੰਗ੍ਯਾ- ਘਾਉ. ਜ਼ਖ਼ਮ. ਚੀਰਾ। ੨. ਪਾਟ. ਨਦੀ ਦੇ ਦੋਹਾਂ ਕਿਨਾਰਿਆਂ ਦੇ ਵਿੱਚ ਦੀ ਵਿੱਥ। ੩. ਲੱਕੜ ਦਾ ਤਖਤਾ....
ਫ਼ਾ. [زخم] ਸੰਗ੍ਯਾ- ਘਾਉ. ਘਾਵ. ਕ੍ਸ਼੍ਤ. ਫੱਟ....
ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨....
ਵਿ- ਬਹੁਤ "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧) ੨. ਸ਼ੇਸ. ਬਾਕੀ। ੩. ਸੰਗ੍ਯਾ- ਪੰਜਾਬੀ ਵਿੱਚ ਇਕ ਮਾਤ੍ਰਾ, ਜੋ ਦੂਜ ਦੇ ਚੰਦ ਜੇਹੀ ਹੁੰਦੀ ਹੈ, ਅਤੇ ਦੁੱਤ (ਦ੍ਵਿਤ੍ਵ) ਦਾ ਕੰਮ ਦਿੰਦੀ ਹੈ. ਜਿਵੇਂ "ਅੱਲਾ" ਅਧਿਕ ਨਾਲ "ਲ" ਦੋ ਹੋ ਗਏ। ੪. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਆਧੇਯ ਦੇ ਮੁਕਾਬਲੇ ਆਧਾਰ ਦੀ ਅਧਿਕਤਾ ਵਰਣਨ ਕਰਨੀ. "ਜਹਿਂ ਅਧੇਯ ਤੇ ਅਧਿਕ ਅਧਾਰ." (ਗਰਬਗੰਜਨੀ)#"ਰੋਮ ਰੋਮ ਵਿੱਚ ਰੱਖਿਓਨ#ਕਰ ਬ੍ਰਹਮੰਡ ਕਰੋੜ ਸੁਮਾਰਾ." (ਭਾਗੁ)#ਇਸ ਥਾਂ ਆਧੇਯ ਬ੍ਰਹਮੰਡ ਨਾਲੋਂ ਰੋਮ ਆਧਾਰ ਦੀ ਅਧਿਕਤਾ ਕਹੀ....
ਸੰਗ੍ਯਾ- ਘਾੜਤ. "ਘਾਟ ਘੜਤ ਭ੍ਯੋ ਸ੍ਵਰਨ ਕੋ." (ਚਰਿਤ੍ਰ ੭੦) ੨. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ ਇੜਾ ਪਿੰਗਲਾ ਹੈ।#੩. ਰਸਤਾ. ਮਾਰਗ. "ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ." (ਵਾਰ ਗੂਜ ੧. ਮਃ ੩)#੪. ਮਨ ਦੀ ਘਾੜਤ. ਸੰਕਲਪ. ਖ਼ਯਾਲ. "ਤਾਲ ਮਦੀ ਰੇ ਘਟ ਕੇ ਘਾਟ." (ਆਸਾ ਮਃ ੧) ੫. ਅਸਥਾਨ. ਜਗਹਿ. "ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ." (ਕਾਨ ਮਃ ੪. ਪੜਤਾਲ)#੬. ਵਿ- ਘੱਟ. ਕਮ. ਨ੍ਯੂਨ. "ਘਾਟ ਨ ਕਿਨ ਹੀ ਕਹਾਇਆ." (ਸ੍ਰੀ ਅਃ ਮਃ ੫) ੭. ਦੇਖੋ, ਘਾਠ....
ਸੰਗ੍ਯਾ- ਬਢਨ (ਵਧਣ) ਦੀ ਕ੍ਰਿਯਾ. ਵ੍ਰਿੱਧਿ। ੨. ਵਢਾਈ. ਕਟਾਈ। ੩. ਤਸਵਾਰ ਆਦਿ ਸ਼ਸਤ੍ਰਾਂ ਦੀ ਤਿੱਖੀ ਧਾਰ। ੪. ਸ਼ਸਤ੍ਰ ਦਾ ਫੱਟ. ਜ਼ਖ਼ਮ। ੫. ਵਿ- ਵੱਧ. ਅਧਿਕ. "ਨ ਘਾਟ ਹੈ ਨ ਬਾਢ ਹੈ." (ਅਕਾਲ) ੬. ਦੇਖੋ, ਵਾਢ। ੭. ਸੰ. ਵਿ- ਬਲਵਾਨ। ੮. ਦੇਖੋ, ਬਾਢਯ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਦੇਖੋ, ਬਾਢ। ੨. ਸੰ. ਵ੍ਯ- ਸ੍ਵੀਕਾਰ. ਅੰਗੀਕਾਰ. ਹਾਂ। ੩. ਵਿ- ਅਤਿਸ਼ਯ. ਬਹੁਤ....
ਵਿ- ਬਲ ਵਾਲਾ. ਤਾਕਤਵਰ....
ਸੰ. वाढम. ਵ੍ਯ- ਹਾਂ। ੨. ਠੀਕ। ੩. ਬਿਨਾ ਸੰਸੇ. ਨਿਰਸੰਦੇਹ। ੪. ਵਿ- ਅਤ੍ਯੰਤ. ਬਹੁਤਾ. "ਅਨਡੰਡ ਬਾਢਯ." (ਜਾਪੁ)...