phataफॱट
ਸੰਗ੍ਯਾ- ਘਾਉ. ਜ਼ਖ਼ਮ. ਚੀਰਾ। ੨. ਪਾਟ. ਨਦੀ ਦੇ ਦੋਹਾਂ ਕਿਨਾਰਿਆਂ ਦੇ ਵਿੱਚ ਦੀ ਵਿੱਥ। ੩. ਲੱਕੜ ਦਾ ਤਖਤਾ.
संग्या- घाउ. ज़ख़म. चीरा। २. पाट. नदी दे दोहां किनारिआं दे विॱच दी विॱथ। ३. लॱकड़ दा तखता.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਘਾਤ. ਜ਼ਖ਼ਮ. ਫੱਟ. "ਨਹਿ ਘਾਉ ਕਟਾਰਾ ਕਰਿ ਸਕੈ." (ਸ੍ਰੀ ਮਃ ੧) ੨. ਪ੍ਰਹਾਰ. ਆਘਾਤ. ਚੋਟ. "ਪਰਿਓ ਨੀਸਾਨੈ ਘਾਉ." (ਮਾਰੂ ਕਬੀਰ) ਨਸ਼ਾਨੇ ਉੱਪਰ ਸ਼ਸਤ੍ਰ ਦਾ ਵਾਰ ਪਿਆ....
ਫ਼ਾ. [زخم] ਸੰਗ੍ਯਾ- ਘਾਉ. ਘਾਵ. ਕ੍ਸ਼੍ਤ. ਫੱਟ....
ਚੀਰਣ ਤੋਂ ਹੋਇਆ ਘਾਉ. ਫੱਟ।#੨. ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ)ਕਰਨ ਵਾਲੇ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। ੩. ਫ਼ਾ. [چیِرہ] ਦਿਲੇਰੀ. ਬਹਾਦੁਰੀ। ੪. ਵਿਜੈ. ਫ਼ਤੇ। ੫. ਸਰਬੰਦ।¹ ੬. ਬਲ. ਸ਼ਕ੍ਤਿ. "ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ." (ਸੋਦਰੁ) "ਸਭ ਜਗੁ ਤਿਸ ਕੈ ਵਸਿ ਹੈ ਸਭ ਤਿਸ ਕਾ ਚੀਰਾ." (ਵਾਰ ਗੂਜ ੧. ਮਃ ੩) "ਸਭ ਕੋ ਜਮ ਕੇ ਚੀਰੇ ਵਿਚਿ ਹੈ." (ਵਾਰ ਬਿਲਾ ਮਃ ੩) "ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ." (ਸ੍ਰੀ ਮਃ ੩) ੭. ਵਿ- ਦਿਲੇਰ. ਬਹਾਦੁਰ। ੮. ਉੱਚਾ. ਵੱਡਾ। ੯. ਦਾਨਾ। ੧੦. ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ- "ਲਿਖੈਂ ਤਾਸ ਚੀਰਾ." ਦੇਖੋ, ਚਿਹਰਾ ਲਿਖਣਾ....
ਸੰਗ੍ਯਾ- ਵਸਤ੍ਰ. ਪਟ. ਕਨਾਤ. ਪੜਦਾ. "ਪੇਖਿਓ ਲਾਲਨੁ ਪਾਟ ਬੀਚ ਖੋਏ." (ਟੋਡੀ ਮਃ ੫) ੨. ਪੱਟ. ਰੇਸ਼ਮ. "ਪਾਟ ਪਟੰਬਰ ਬਿਰਥਿਆ." (ਸੂਹੀ ਮਃ ੫) ੩. ਪਟ. ਕਪੜਾ. "ਪਾਟ ਕੋ ਪਾਟ ਧਰੇ ਪਿਯਰੋ." (ਕ੍ਰਿਸ਼ਨਾਵ) ੪. ਤਖ਼ਤਾ. ਕਿਵਾੜ. ਪਟ। ੫. ਪੜਦਾ। ੬. ਰਾਜਸਿੰਘਾਸਨ. "ਰਾਜ ਪਾਟ ਦਸਰਥ ਕੋ ਦਯੋ." (ਵਿਚਿਤ੍ਰ) ੭. ਪੱਤਨ. ਨਗਰ. ਪੱਟਨ. "ਮਾਨੈ ਹਾਟੁ ਮਾਨੈ ਪਾਟੁ." (ਪ੍ਰਭਾ ਨਾਮਦੇਵ) ਮਨ ਹੀ, ਅਥਵਾ- ਮਨ ਵਿੱਚ ਹੀ ਹੱਟ ਅਤੇ ਬਾਜ਼ਾਰ। ੮. ਪੱਟ. ਉਰੁ. ਰਾਨ. "ਪਾਟ ਬਨੇ ਕਦਲੀਦਲ ਦ੍ਵੈ." (ਕ੍ਰਿਸ਼ਨਾਵ) ੯. ਦੇਖੋ, ਪਾਟਨਾ ਅਤੇ ਪਾਟਿ। ੧੦. ਪੇਟਾ, ਤਾਣੇ ਵਿੱਚ ਬੁਣੇ ਤੰਤੁ. ਦੇਖੋ, ਗਜਨਵ। ੧੧. ਸੰ. ਵਿੱਥ। ੧੨. ਦਰਿਆ ਦੇ ਦੋਹਾਂ ਕਿਨਾਰਿਆਂ ਦੇ ਵਿਚਾਕਰ ਦੀ ਵਿੱਥ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਬਿਬ. ਅੰਤਰਾ....
ਫ਼ਾ. [تختہ] ਤਫ਼ਤਹ. ਸੰਗ੍ਯਾ- ਚੀਰਿਆ ਹੋਇਆ ਲੱਕੜ ਦਾ ਫੱਟ. ਪੱਲਾ। ੨. ਕਾਗ਼ਜ਼ ਦਾ ਤਾਉ। ੩. ਮੁਰਦਾ ਲੈ ਜਾਣ ਦੀ ਸੀੜ੍ਹੀ, ਜੋ ਤਖ਼ਤੇ ਦੀ ਬਣੀ ਹੋਵੇ. ਵਿਮਾਨ। ੪. ਖੇਤ ਦਾ ਚੌਕੋਰ ਚਮਨ....