barojāबरोजा
ਸੰਗ੍ਯਾ- ਚੀਲ੍ਹ (ਚੀੜ੍ਹ) ਦੀ ਗੂੰਦ. ਇਹ ਅਨੇਕ ਦਵਾਈਆਂ ਵਿੱਚ ਵਰਤੀਦਾ, ਅਤੇ ਰੌਗਨਾਂ ਵਿੱਚ ਪੈਂਦਾ ਹੈ. ਸਰੰਦੇ ਸਾਰੰਗੀ ਆਦਿ ਸਾਜਾਂ ਦੇ ਗਜਾਂ ਦੇ ਵਾਲਾਂ ਨੂੰ ਲਾਈਦਾ ਹੈ.
संग्या- चील्ह (चीड़्ह) दी गूंद. इह अनेक दवाईआं विॱच वरतीदा, अते रौगनां विॱच पैंदा है. सरंदे सारंगी आदि साजां दे गजां दे वालां नूं लाईदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਇਲ੍ਹ. ਦੇਖੋ, ਚਿੱਲ। ੨. ਇੱਕ ਪਹਾੜੀ ਬਿਰਛ. ਚੀੜ੍ਹ. L. Pinus Longifolia. ਇਸ ਦੇ ਗੂੰਦ ਨੂੰ ਬਰੋਜਾ ਆਖਦੇ ਹਨ. ਦੇਖੋ, ਨੇਵਜਾ....
ਸੰਗ੍ਯਾ- ਲੇਸ. ਚੇਪ। ੨. ਇੱਕ ਪਹਾੜੀ ਬਿਰਛ ਚੀਲ੍ਹ, ਜਿਸ ਵਿੱਚੋਂ ਬਰੋਜ਼ਾ ਨਿਕਲਦਾ ਹੈ. "ਸਰਲੀ ਊਚੇ ਥਲ ਬਹੁ ਚੀੜ੍ਹ" (ਗੁਪ੍ਰਸੂ) ਦੇਖੋ, ਚੀਲ੍ਹ ੨....
ਸੰ. ਗੁੰਦ- ਸੰਗ੍ਯਾ- ਗੋਂਦ. Gum. ਬਿਰਛ ਦਾ ਲੇਸਦਾਰ ਰਸ, ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨. ਦੇਖੋ, ਗੁੰਦਣਾ। ੩. ਗੂੰਜ. "ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ." (ਕਵਿ ੫੨)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਇੱਕ ਸਾਜ, ਜੋ ਸਾਰੰਗ (ਧਨੁਖ) ਜੇਹੇ ਗਜ ਨਾਲ ਵਜਾਈਦਾ ਹੈ। ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਪੰਜ ਮਗਣ. ਪਹਿਲਾ ਵਿਸ਼੍ਰਾਮ ਅੱਠ ਅੱਖਰਾਂ ਪੁਰ, ਦੂਜ ਸੱਤ ਪੁਰ. , , , , .#ਉਦਾਹਰਣ-#ਸੇਵੈਂ ਜਾਂਕੋ ਦੇਵੀ ਦੇਵਾ, ਪੂਜੈਂ ਸਾਧੂ ਸੰਗੀ ਹੈ. ਵ੍ਯਾਪ੍ਯੋ ਸਾਰੇ ਏਕੋ ਸ੍ਵਾਮੀ, ਭਾਸੈ ਨ੍ਹਾਨ੍ਹਾ ਰੰਗੀ ਹੈ. xxx 3. ਸ਼ਾਰੰਗ (ਮ੍ਰਿਗ) ਦੀ ਮਦੀਨ. ਹਰਿਣੀ। ੪. ਸੰ. शारङ्गगिन ਵਿਸਨੁ, ਜੋ ਸ਼ਾਰੰਗ ਧਨੁਖ ਰਖਦਾ ਹੈ। ੫. ਵਿ- ਧਨੁਖਧਾਰੀ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...