chīla, chīlhaचील, चील्ह
ਸੰਗ੍ਯਾ- ਇਲ੍ਹ. ਦੇਖੋ, ਚਿੱਲ। ੨. ਇੱਕ ਪਹਾੜੀ ਬਿਰਛ. ਚੀੜ੍ਹ. L. Pinus Longifolia. ਇਸ ਦੇ ਗੂੰਦ ਨੂੰ ਬਰੋਜਾ ਆਖਦੇ ਹਨ. ਦੇਖੋ, ਨੇਵਜਾ.
संग्या- इल्ह. देखो, चिॱल। २. इॱक पहाड़ी बिरछ. चीड़्ह. L. Pinus Longifolia. इस दे गूंद नूं बरोजा आखदे हन. देखो, नेवजा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. चिल्ल् ਧਾ- ਖੋਲ੍ਹਣਾ, ਢਿੱਲਾ ਕਰਨਾ, ਮਨ ਦਾ ਭਾਵ ਪ੍ਰਗਟ ਕਰਨਾ. ਠਗਵਿਦ੍ਯਾ ਕਰਨਾ, ਛਲਣਾ। ੨. ਸੰਗ੍ਯਾ- ਇਲ੍ਹ. ਚੀਲ੍ਹ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਦੇਖੋ, ਬਿਰਖ ੧....
ਸੰਗ੍ਯਾ- ਲੇਸ. ਚੇਪ। ੨. ਇੱਕ ਪਹਾੜੀ ਬਿਰਛ ਚੀਲ੍ਹ, ਜਿਸ ਵਿੱਚੋਂ ਬਰੋਜ਼ਾ ਨਿਕਲਦਾ ਹੈ. "ਸਰਲੀ ਊਚੇ ਥਲ ਬਹੁ ਚੀੜ੍ਹ" (ਗੁਪ੍ਰਸੂ) ਦੇਖੋ, ਚੀਲ੍ਹ ੨....
ਸੰ. ਗੁੰਦ- ਸੰਗ੍ਯਾ- ਗੋਂਦ. Gum. ਬਿਰਛ ਦਾ ਲੇਸਦਾਰ ਰਸ, ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨. ਦੇਖੋ, ਗੁੰਦਣਾ। ੩. ਗੂੰਜ. "ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ." (ਕਵਿ ੫੨)...
ਸੰਗ੍ਯਾ- ਚੀਲ੍ਹ (ਚੀੜ੍ਹ) ਦੀ ਗੂੰਦ. ਇਹ ਅਨੇਕ ਦਵਾਈਆਂ ਵਿੱਚ ਵਰਤੀਦਾ, ਅਤੇ ਰੌਗਨਾਂ ਵਿੱਚ ਪੈਂਦਾ ਹੈ. ਸਰੰਦੇ ਸਾਰੰਗੀ ਆਦਿ ਸਾਜਾਂ ਦੇ ਗਜਾਂ ਦੇ ਵਾਲਾਂ ਨੂੰ ਲਾਈਦਾ ਹੈ....
ਫ਼ਾ. [چِلغوزہ] ਚਿਲਗ਼ੋਜ਼ਾ. ਨਿਉਜਾ. ਚੀਲ੍ਹ ਦੇ ਫਲ ਵਿੱਚੋਂ ਨਿਕਲਿਆ ਇੱਕ ਪ੍ਰਕਾਰ ਦਾ ਮੇਵਾ. Ediblepine. ਇਸ ਦੀ ਤਾਸੀਰ ਗਰਮ ਤਰ ਹੈ....