phunahāफुनहा
ਦੇਖੋ, ਪੁਨਹਾ. ਗੁਰੂ ਗ੍ਰੰਥਸਾਹਿਬ ਜੀ ਵਿੱਚ "ਫੁਨਹੇ ਮਹਲਾ ੫" ਸਿਰਲੇਖ ਹੇਠ ਜੋ ਬਾਣੀ ਹੈ. ਸੋ ਪੁਨਹਾ ਛੰਦ ਹੈ. ਇਸੇ ਦਾ ਦੂਜਾ ਨਾਉਂ ਫੁਨਹਾ ਹੈ.
देखो, पुनहा. गुरू ग्रंथसाहिब जी विॱच "फुनहे महला ५" सिरलेख हेठ जो बाणी है. सो पुनहा छंद है. इसे दा दूजा नाउं फुनहा है.
ਇਸ ਛੰਦ ਦਾ ਨਾਮ "ਹਰਿਹਾਂ", "ਚਾਂਦ੍ਰਾਯਣ", "ਪਰਿਹਾਂ" ਅਤੇ "ਫੁਨਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੧੧. ਪੁਰ, ਜਗਣਾਂਤ, ਦੂਜਾ ੧੦. ਪੁਰ ਰਗਣਾਂਤ.#ਉਦਾਹਰਣ-#ਧਾਵਉ ਦਸਾ ਅਨੇਕ, ਪ੍ਰੇਮਪ੍ਰਭੂ ਕਾਰਣੇ,#ਪੰਚ ਸਤਾਵਹਿ ਦੂਤ, ਕਵਨਬਿਧਿ ਮਾਰਣੇ? ××#(ਫੁਨਹੇ ਮਃ ੫)#ਇਸ ਛੰਦ ਦੇ ਅੰਤਿਮ ਚਰਣ ਦੇ ਆਦਿ ਹੇ! ਹਰਹਾਂ! ਹੋ! ਫਰੀਦਾ! ਬਜੀਦਾ! ਆਦਿਕ ਸੰਬੋਧਨ ਅਤੇ ਨਾਮ ਕਵਿ ਦੀ ਇੱਛਾ ਅਨੁਸਾਰ ਲਗਾਏ ਜਾ ਸਕਦੇ ਹਨ, ਅਰ ਉਹ ਮਾਤ੍ਰਾ ਦੀ ਸੰਖ੍ਯਾ ਤੋਂ ਬਾਹਰ ਹੁੰਦੇ ਹਨ.#(ਅ) ਕਈ ਕਵੀਆਂ ਨੇ ਵਿਚਕਾਰ ਜਗਣ ਦਾ ਹੋਣਾ ਜਰੂਰੀ ਨਹੀਂ ਸਮਝਿਆ, ਕੇਵਲ ਅੰਤ ਰਗਣ ਹੀ ਮੰਨਿਆ ਹੈ, ਯਥਾ-#ਆਯਸ ਅਬ ਜੌ ਹੋਇ, ਗ੍ਰੰਥ ਤਉ ਮੈ ਰਚੋਂ,#ਰਤਨ ਪ੍ਰਮੁਦ ਕਰ ਬਚਨ, ਚੀਨ ਤਾਂ ਮੇ ਗਚੋਂ,#ਭਾਖਾ ਸੁਭ ਸਭ ਕਰਹੋਂ, ਧਰਹੋਂ ਕ੍ਰਿੱਤ ਮੈ,#ਅਦਭੁਤ ਕਥਾ ਅਪਾਰ, ਸਮਝ ਕਰ ਚਿੱਤ ਮੇਂ.#(ਚੰਡੀ ੧)#ਭਾਂਡਾ ਧੋਵੈ ਕਉਣ, ਜਿ ਕੱਚਾ ਸਾਜਿਆ,#ਧਾਤੂ ਪੰਜਿ ਰਲਾਇ, ਕੂੜਾ ਪਾਜਿਆ. ××#(ਸਵਾ ਮਃ ੧)...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰਗ੍ਯਾ- ਮਹਿਲ ਵਿੱਚ ਰਹਿਣ ਵਾਲੀ, ਨਾਰੀ. ਇਸਤ੍ਰੀ। ੨. ਭਾਰਯਾ. ਪਤਨੀ. "ਗੜ ਮੰਦਰ ਮਹਲਾ ਕਹਾਂ?" (ਓਅੰਕਾਰ) ੩. ਦੇਖੋ, ਮਹਲ ੧. ਅਤੇ ੮. "ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪਣੇ ਲਈ ਮਹਲਾ ਸ਼ਬਦ ਵਰਤਿਆ ਹੈ. ਮਹਲਾ ਦੇ ਅੰਤ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬ ਦਾ ਨਾਮ ਜਾਣਨਾ ਚਾਹੀਏ, ਜਿਵੇਂ- ਮਹਲਾ ੧. ਸ਼੍ਰੀ ਗੁਰੂ ਨਾਨਕ ਦੇਵ, ਮਹਲਾ ੯. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਆਦਿ....
ਸੰਗ੍ਯਾ- ਭਾਗ. ਕਿਸਮਤ. ਨਸੀਬ. ਕਰਮਾਨੁਸਾਰ ਜੀਵ ਦਾ ਲੇਖ। ੨. ਸਿਰਨਾਵਾਂ। ੩. ਮੁਖਬੰਦ।...
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਦੇਖੋ, ਪੁਨਹਾ. ਗੁਰੂ ਗ੍ਰੰਥਸਾਹਿਬ ਜੀ ਵਿੱਚ "ਫੁਨਹੇ ਮਹਲਾ ੫" ਸਿਰਲੇਖ ਹੇਠ ਜੋ ਬਾਣੀ ਹੈ. ਸੋ ਪੁਨਹਾ ਛੰਦ ਹੈ. ਇਸੇ ਦਾ ਦੂਜਾ ਨਾਉਂ ਫੁਨਹਾ ਹੈ....