phalīफली
ਸੰਗ੍ਯਾ- ਮਟਰ ਸਰਸੋਂ ਸੇਮ ਆਦਿ ਦੇ ਚਿਪਟੇ ਜਾਂ ਗੋਲ ਅਰ ਲੰਮੇ ਫਲ, ਜਿਨ੍ਹਾਂ ਵਿੱਚ ਬੀਜ ਦੀ ਪੰਕ੍ਤਿ ਹੁੰਦੀ ਹੈ। ੨. ਸੰ. फलिन्. ਵਿ- ਫਲ ਵਾਲਾ। ੩. ਸੰਗ੍ਯਾ- ਬਿਰਛ। ੪. ਦੇਖੋ, ਫਲ੍ਹੀ.
संग्या- मटर सरसों सेम आदि दे चिपटे जां गोल अर लंमे फल, जिन्हां विॱच बीज दी पंक्ति हुंदी है। २. सं. फलिन्. वि- फल वाला। ३. संग्या- बिरछ। ४. देखो, फल्ही.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਮਧੁਰ ਚਣਕ ਇੱਕ ਪ੍ਰਕਾਰ ਦਾ ਅੰਨ, ਜੋ ਹਾੜ੍ਹੀ ਦੀ ਫਸਲ ਨਾਲ ਹੁੰਦਾ ਹੈ. ਇਸ ਦੀਆਂ ਫਲੀਆਂ ਵਿੱਚੋਂ ਦਾਣੇ ਕੱਢਕੇ ਤਰਕਾਰੀ ਬਣਾਈਈ ਹੈ, ਅਤੇ ਪੱਕੇ ਮਟਰਾਂ ਦੀ ਦਾਲ ਉੱਤਮ ਬਣਦੀ ਹੈ. L. Pisum Sativum ਅੰ Pea....
ਦੇਖੋ, ਸਰਸਪ....
ਫ਼ਾ [سِوُم] ਸਿਵੁਮ. ਵਿ- ਸੇਯਮ. ਤੀਜਾ. "ਦੋਮ ਨ ਸੇਮ ਏਕ ਸੋ ਆਹੀ." (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. "ਅਵਲ ਦੋਮ ਨ ਸੇਮ ਖਰਾਬਾ." (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। ੨. ਸੰ. सिम्बी. ਸਿੰਬੀ. (Bean) ਇੱਕ ਅੰਨ, ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਲੰਮਾ (ਲੰਬਾ) ਦਾ ਬਹੁਵਚਨ। ੨. ਲੰਮੇ (ਦੀਰਘ) ਨੂੰ. ਜੋ ਸਭ ਤੋਂ ਵਡਾ ਹੈ ਉਸ ਨੂੰ "ਲੰਮੇ ਸੇਵਹਿ ਦਰੁ ਖੜਾ." (ਵਾਰ ਮਾਰੂ ੨. ਮਃ ੫) ੩. ਸੰਗ੍ਯਾ- ਜਿਲਾ ਲੁਦਿਆਨਾ, ਤਸੀਲ ਅਤੇ ਥਾਣਾ ਜਗਰਾਉਂ ਦਾ ਪਿੰਡ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਅੱਠ ਮੀਲ ਦੱਖਣ ਪੱਛਮ ਹੈ, ਅਰ ਰਾਇਕੋਟ ਵਾਲੀ ਪੱਕੀ ਸੜਕ ਤੋਂ ਇੱਕ ਮੀਲ ਕਿਨਾਰੇ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂਸਾਹਿਬ ਮਾਛੀਵਾੜੇ ਵੱਲੋਂ ਆਕੇ ਇੱਥੇ ਵਿਰਾਜੇ ਹਨ. ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਕਲ੍ਹਾਰਾਯ ਨੂੰ ਗੁਰੂ ਸਾਹਿਬ ਨੇ ਇਸੇ ਥਾਂ ਖੜਗ ਬਖ਼ਸ਼ਿਆ ਹੈ. ਦੇਖੋ, ਕਲ੍ਹਾਰਾਯ. ਹੁਣ ਦਰਬਾਰ ਨਵਾਂ ਬਣ ਰਿਹਾ ਹੈ. ਗੁਰਦ੍ਵਾਰੇ ਨਾਲ ੪੦ ਘੁਮਾਉਂ ਜ਼ਮੀਨ ਕਈ ਪਿੰਡਾਂ ਵੱਲੋਂ ਹੈ. ਪੁਜਾਰੀ ਸਿੰਘ ਹੈ. ਇਸ ਪਿੰਡ ਨੂੰ ਲੰਮੇ ਜਟਪੁਰੇ ਭੀ ਆਖਦੇ ਹਨ. ਕਿਸੇ ਸਮੇਂ ਇਸ ਦਾ ਨਾਮ ਰਣਧੀਰਗੜ੍ਹ ਸੀ....
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਸੰਗ੍ਯਾ- ਸ਼੍ਰੇਣੀ. ਕਤਾਰ। ੨. ਸਤਰ। ੩. ਗੋਤ੍ਰ. ਕੁਲ. ਵੰਸ਼। ੪. ਦੇਖੋ, ਉਛਾਲ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਬਿਰਖ ੧....
ਛੋਟਾ ਫਲ੍ਹਾ. ਦੇਖੋ, ਫਲ੍ਹਾ....