palavaपॱलव
ਸੰ. ਸੰਗ੍ਯਾ- ਪੱਤਾ। ੨. ਨਵਾਂ ਸ਼ਗੂਫ਼ਾ। ੩. ਕੰਕਨ. ਕੜਾ. ਕੰਗਣ। ੪. ਵਿਸ੍ਤਾਰ. ਫੈਲਾਉ। ੫. ਚਪਲਤਾ। ੬. ਬਲ ਸ਼ਕਤਿ। ੭. ਪਲ੍ਹਵ ਦੇਸ਼। ੮. ਪਲ੍ਹਵ ਦੇਸ਼ ਦੇ ਰਹਿਣ ਵਾਲਾ ਦੇਖੋ, ਪਲ੍ਹਵ। ੯. ਫੁੱਲ ਦੀ ਪੰਖੁੜੀ। ੧੦. ਹੱਥ ਦੀ ਅੰਗੁਲੀ. "ਹਾਥ ਦ੍ਵੈ ਪਾਥੋਜ ਸਮ, ਪੱਲਵ ਸੇ ਪਲਵਨ, ਤਾਮੇ ਨਗ ਸੂਚੇ ਖਚ ਨਖਨ ਕੀ ਪੰਗਤੀ." (ਗ੍ਰਪ੍ਰਸੂ) ੧੧. ਕਿਨਾਰਾ. ਹਾਸ਼ੀਆ। ੧੨. ਸੰਸਕ੍ਰਿਤ ਗ੍ਰੰਥਾਂ ਵਿੰਚ ਪਲ੍ਹਵ ਲਈ ਭੀ ਪੱਲਵ ਸ਼ਬਦ ਹੈ. ਦੇਖੋ, ਪਲ੍ਹਵ.
सं. संग्या- पॱता। २. नवां शगूफ़ा। ३. कंकन. कड़ा. कंगण। ४. विस्तार. फैलाउ। ५. चपलता। ६. बल शकति। ७. पल्हव देश। ८. पल्हव देश दे रहिण वाला देखो, पल्हव। ९. फुॱल दीपंखुड़ी। १०. हॱथ दी अंगुली. "हाथ द्वै पाथोज सम, पॱलव से पलवन, तामे नग सूचे खच नखन की पंगती." (ग्रप्रसू) ११. किनारा. हाशीआ। १२. संसक्रित ग्रंथां विंच पल्हव लई भी पॱलव शबद है. देखो, पल्हव.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਤ੍ਰ। ੨. ਭਾਈ ਗੁਰਦਾਸ ਜੀ ਨੇ ਆਪਤਯ (ਔਲਾਦ) ਦੀ ਥਾਂ ਭੀ ਪੱਤਾ ਸ਼ਬਦ ਵਰਤਿਆ ਹੈ. "ਪੜਨਾਨਾ ਪੜਨਾਨੀ ਪੱਤਾ." (ਭਾਗੁ)...
ਵਿ- ਨਵ. ਨਯਾ. ਨਵੀਨ (New)...
ਫ਼ਾ. [شگوُفہ] ਸ਼ਗੂਫ਼ਹ. ਸੰਗ੍ਯਾ- ਕਲੀ. ਡੋਡੀ. ਅਣਖਿੜਿਆ ਫੁੱਲ। ੨. ਕਿਸਲਯ. ਨਵਾਂ ਪੱਤਾ....
ਸੰ. कङ्कण ਸੰਗ੍ਯਾ- ਕੜਾ. ਕਟਕ. ਕੰਗਣ. "ਹਾਰ ਡੋਰ ਕੰਕਨ ਘਣੇ." (ਓਅੰਕਾਰ) ੨. ਮੁਕੁਟ. ਤਾਜ। ੩. ਗਹਿਣਾ. ਜ਼ੇਵਰ। ੪. ਕੰਗਣਾ, ਜੋ ਵਿਆਹ ਵੇਲੇ ਦੁਲਹਾ ਦੇ ਹੱਥ ਬੰਨ੍ਹੀਦਾ ਹੈ। ੫. ਇੱਕ ਕਵੀ, ਜਿਸ ਦੀ ਰਚਨਾ ਹ੍ਰਿਦਯਰਾਮ ਰਚਿਤ ਹਨੂਨਾਟਕ ਵਿੱਚ ਆਈ ਹੈ, ਯਥਾ-#ਤਬ ਜਾਨਕਿ ਕੋ ਹਰਿ ਕਾਨਨ ਟੇਰਿ#ਗਏ ਸਰ ਤੀਰ ਤ੍ਰਿਖਾ ਜਲ ਕੀ,#ਕਹਿ ਕੰਕਨ ਨੈਕੁ ਭਏ ਦ੍ਰਿਗ ਸ਼ੀਤਲ#ਸੰਪਤਿ ਦੇਖਿ ਰਤੋਪਲ ਕੀ,#ਅਲਿ ਕੋਸ਼ ਗਏ ਅਥਏ ਦਿਨਨਾਥ#ਨਈ ਛਵਿ ਤੌ ਨਲਿਨੀਦਲ ਕੀ,#ਮਨੁ ਮਿਤ੍ਰ ਵਿਯੋਗ ਪਰੇ ਮੁਰਝਾਇ#ਡਲੀ ਮੁਖਿ ਮੇਲਿ ਹਲਾਹਲ ਕੀ....
ਸੰਗ੍ਯਾ- ਕਟਕ. ਕੰਗਣ. ਕੰਕਨ। ੨. ਰੋੜ ਆਦਿਕ ਦਾ ਕਠੋਰ ਕੜ। ੩. ਕੜੇ ਦੇ ਆਕਾਰ ਦਾ ਕੁੰਡਾ। ੪. ਵਿ- ਕਰੜਾ. ਕਠੋਰ. ਸਖ਼ਤ....
ਦੇਖੋ, ਕੰਕਣ....
ਸੰਗ੍ਯਾ- ਫੈਲਣ ਦਾ ਭਾਵ. ਵਿਸ੍ਤਾਰ Expansion....
ਸੰਗ੍ਯਾ- ਚੰਚਲਤਾ. ਚਾਲਾਕੀ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਸੰ. पल्हव ਅਥਵਾ पल्लव Parthians ਅਥਵਾ Persians. ਮਨੁ ਦੇ ਲੇਖ ਅਨੁਸਾਰ ਇਹ ਛਤ੍ਰੀ ਜਾਤਿ ਵਿੱਚੋਂ ਹਨ, ਪਰ ਇਹ ਛਤ੍ਰੀਆਂ ਤੋਂ ਛੇਕੇ ਗਏ ਸਨ. ਮਹਾਭਾਰਤ ਲਿਖਦਾ ਹੈ ਕਿ ਪਲ੍ਹਵ ਵਿਸ਼ਸ੍ਟ ਦੀ ਗਊ ਦੀ ਪੂਛ ਤੋਂ ਪੈਦਾ ਹੋਏ. ਭਾਰਤ ਵਿੱਚ ਕਿਸੇ ਸਮੇਂ ਇਸ ਜਾਤਿ ਦੀ ਰਾਜਧਾਨੀ ਕਾਂਚੀ ਸੀ. ਪਲ੍ਹਵਾਂ ਦਾ ਰਾਜ ਛੇਵੀਂ ਈਸਵੀ ਸਦੀ ਦੇ ਮੱਧ ਤੋਂ ਅੱਠਵੀਂ ਸਦੀ ਦੇ ਮੱਧ ਤਕ ਰਿਹਾ. ਇਨ੍ਹਾਂ ਦੇ ਅਧੀਨ ਅਰਕਾਟ, ਮਦਰਾਸ, ਤ੍ਰਿਚਨਾਪਲੀ ਅਤੇ ਤੰਜੌਰ ਆਦਿ ਸਨ। ੨. ਕਾਰੋਮੰਡਲ ਦੇ ਕਿਨਾਰੇ ਦਾ ਦੇਸ਼, ਜੋ ਮਦਰਾਸ ਦੇ ਇਲਾਕੇ ਹੈ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰਗ੍ਯਾ- ਫੁੱਲ ਦੀ ਪੱਤੀ. ਦਲ. ਪਾਂਖੁਰੀ. "ਅਲਿ ਪੰਖੁਰੀ ਕਮਲ ਕਰ." (ਚਰਿਤ੍ਰ ੩੧੪)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਦੇਖੋ, ਅੰਗੁਲਿ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਸੰ. ਦ੍ਵਯ. ਵਿ- ਦੋ। ੨. ਕ੍ਰਿ. ਵਿ- ਦ੍ਵੋ. ਦੋਨੋ. ਦੋਵੇਂ....
ਸੰ. ਸੰਗ੍ਯਾ- ਪਾਥ (ਪਾਣੀ) ਤੋਂ ਪੈਦਾ ਹੋਇਆ, ਕਮਲ. ਜਲਜ. "ਹਾਥ ਦ੍ਵੈ ਪਾਥੋਜ ਸਮ." (ਗੁਪ੍ਰਸੂ)...
ਸੰ. ਸੰਗ੍ਯਾ- ਪੱਤਾ। ੨. ਨਵਾਂ ਸ਼ਗੂਫ਼ਾ। ੩. ਕੰਕਨ. ਕੜਾ. ਕੰਗਣ। ੪. ਵਿਸ੍ਤਾਰ. ਫੈਲਾਉ। ੫. ਚਪਲਤਾ। ੬. ਬਲ ਸ਼ਕਤਿ। ੭. ਪਲ੍ਹਵ ਦੇਸ਼। ੮. ਪਲ੍ਹਵ ਦੇਸ਼ ਦੇ ਰਹਿਣ ਵਾਲਾ ਦੇਖੋ, ਪਲ੍ਹਵ। ੯. ਫੁੱਲ ਦੀ ਪੰਖੁੜੀ। ੧੦. ਹੱਥ ਦੀ ਅੰਗੁਲੀ. "ਹਾਥ ਦ੍ਵੈ ਪਾਥੋਜ ਸਮ, ਪੱਲਵ ਸੇ ਪਲਵਨ, ਤਾਮੇ ਨਗ ਸੂਚੇ ਖਚ ਨਖਨ ਕੀ ਪੰਗਤੀ." (ਗ੍ਰਪ੍ਰਸੂ) ੧੧. ਕਿਨਾਰਾ. ਹਾਸ਼ੀਆ। ੧੨. ਸੰਸਕ੍ਰਿਤ ਗ੍ਰੰਥਾਂ ਵਿੰਚ ਪਲ੍ਹਵ ਲਈ ਭੀ ਪੱਲਵ ਸ਼ਬਦ ਹੈ. ਦੇਖੋ, ਪਲ੍ਹਵ....
ਦੇਖੋ, ਪੰਕ੍ਤਿ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਅ਼. [حاشیہ] ਹ਼ਾਸ਼ੀਯਹ. ਕਿਨਾਰਾ. ਗੋਠ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....