pādhojaपाथोज
ਸੰ. ਸੰਗ੍ਯਾ- ਪਾਥ (ਪਾਣੀ) ਤੋਂ ਪੈਦਾ ਹੋਇਆ, ਕਮਲ. ਜਲਜ. "ਹਾਥ ਦ੍ਵੈ ਪਾਥੋਜ ਸਮ." (ਗੁਪ੍ਰਸੂ)
सं. संग्या- पाथ (पाणी) तों पैदा होइआ, कमल. जलज. "हाथ द्वै पाथोज सम." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਥ. ਸੰਗ੍ਯਾ- ਮਾਰਗ. ਰਸਤਾ. "ਨਹ ਨਿਬਹਤ ਜਮ ਕੈ ਪਾਥ." (ਕੇਦਾ ਮਃ ੫) "ਮਿਲਿ ਸਾਧੂ ਪਾਥ." (ਕਾਨ ਮਃ ੪) ਦੇਖ, ਅੰ. Path। ੨. ਸੰ. ਪ੍ਰਸ੍ਤਰ. ਪੰਥਰ. "ਰਾਖਿਲੇਹੁ ਹਮ ਪਾਪੀ ਪਾਥ." (ਕਾਨ ਮਃ ੪) ੩. ਸੰ. ਪਾਥ (पाथस) ਜਲ. "ਹਰਿ ਨਾਮ ਅੰਮ੍ਰਿਤਪਾਥ." (ਮਾਰੂ ਮਃ ੫) ਹਰਿਨਾਮ ਅਮ੍ਰਿਤਜਲ ਹੈ। ੪. ਸੂਰਜ। ੫. ਅਗਨਿ। ੬. ਪਵਨ. ਹਵਾ। ੭. ਅੰਨ। ੮. ਆਕਾਸ਼....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਵਿ- ਜਲ ਤੋਂ ਪੈਦਾ ਹੋਇਆ। ੨. ਸੰਗ੍ਯਾ- ਕਮਲ। ੩. ਵ੍ਰਿਕ੍ਸ਼੍ (ਬਿਰਛ). ੪. ਘਾਹ। ੫. ਖੇਤੀ। ੬. ਮੋਤੀ. "ਜਲਜ ਅਬਿੱਧ ਸੁ ਤਾਹਿ ਅਹਾਰੰ." (ਗੁਵਿ ੧੦) ਅਣਬਿੱਧ ਮੋਤੀ ਹੰਸ ਦਾ ਅਹਾਰ ਹੈ। ੭. ਮੱਛ। ੮. ਸ਼ੰਖ। ੯. ਚੰਦ੍ਰਮਾ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਸੰ. ਦ੍ਵਯ. ਵਿ- ਦੋ। ੨. ਕ੍ਰਿ. ਵਿ- ਦ੍ਵੋ. ਦੋਨੋ. ਦੋਵੇਂ....
ਸੰ. ਸੰਗ੍ਯਾ- ਪਾਥ (ਪਾਣੀ) ਤੋਂ ਪੈਦਾ ਹੋਇਆ, ਕਮਲ. ਜਲਜ. "ਹਾਥ ਦ੍ਵੈ ਪਾਥੋਜ ਸਮ." (ਗੁਪ੍ਰਸੂ)...