prēmāप्रेमा
ਦੇਖੋ, ਮਥੋ ਮੁਰਾਰੀ। ੨. ਤਲਵੰਡੀ (ਜੋ ਗੋਇੰਦ ਵਾਲ ਪਾਸ ਹੈ) ਉਸ ਦਾ ਵਸਨੀਕ ਖਤ੍ਰੀ, ਜੋ ਲੰਗੜਾ ਸੀ. ਇਹ ਗੁਰੂ ਅਮਰਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ. ਇਹ ਪ੍ਰੇਮ ਨਾਲ ਰੋਜ ਆਪਣੇ ਘਰੋਂ ਗੁਰੂਸਾਹਿਬ ਲਈ ਦਹੀਂ ਲੈਕੇ ਜਾਇਆ ਕਰਦਾ ਸੀ. ਗੁਰੁਕ੍ਰਿਪਾ ਨਾਲ ਇਹ ਅਰੋਗ ਹੋ ਗਿਆ। ੩. ਦੇਖੋ, ਸਧਾਰ ੨.
देखो, मथो मुरारी। २. तलवंडी (जो गोइंद वाल पास है) उस दा वसनीक खत्री, जो लंगड़ा सी. इह गुरू अमरदेव दा सिॱख हो के आतमग्यानी होइआ. इह प्रेम नाल रोज आपणे घरों गुरूसाहिब लई दहीं लैके जाइआ करदा सी. गुरुक्रिपा नाल इह अरोग हो गिआ। ३. देखो, सधार२.
ਦੇਖੋ, ਮੁਰਾਰਿ। ੨. ਧੌਣ ਗੋਤ ਦਾ ਖਤ੍ਰੀ ਰੋਹਤਾਸ ਨਿਵਾਸੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ। ੩. ਅਣਦ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਤੋਂ ਉਪਦੇਸ਼ ਲੈ ਕੇ ਪਰੋਪਕਾਰੀ ਹੋਇਆ। ੪. ਦੇਖੋ, ਮਥੋ ਮੁਰਾਰੀ....
ਇਸ ਨਾਮ ਦੇ ਅਨੇਕ ਗ੍ਰਾਮ ਹਨ, ਪਰ ਸਿੱਖ ਇਤਿਹਾਸ ਵਿੱਚ ਦੋ ਬਹੁਤ ਪ੍ਰਸਿੱਧ ਹਨ:-#੧. "ਰਾਇਭੋਇ ਕੀ ਤਲਵੰਡੀ," ਜਿਸ ਦਾ ਪਹਿਲਾ ਨਾਮ ਰਾਇਪੁਰ ਸੀ ਅਤੇ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੋਣ ਕਰਕੇ ਹੁਣ ਨਨਕਾਨਾ ਜਾਂ ਨਾਨਕਿਆਨਾ¹ (ਨਾਨਕ- ਅਯਨ) ਪ੍ਰਸਿੱਧ ਹੈ. ਇਹ ਜਿਲਾ ਸ਼ੇਖੂਪਰਾ ਵਿੱਚ ਹੈ. ਦੇਖੋ, ਨਾਨਕਿਆਨਾ।#੨. ਰਿਆਸਤ ਪਟਿਆਲੇ ਦੀ ਨਜਾਮਤ ਬਰਨਾਲੇ ਵਿੱਚ "ਸਾਬੋ ਕੀ ਤਲਵੰਡੀ," ਜਿਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਕਈ ਮਹੀਨੇ ਵਿਰਾਜੇ ਹਨ. ਇਸ ਦਾ ਨਾਮ ਦਮਦਮਾ ਸਾਹਿਬ (ਗੁਰੂ ਕੀ ਕਾਸ਼ੀ) ਪ੍ਰਸਿੱਧ ਹੈ. ਦੇਖੋ, ਦਮਦਮਾ....
ਦੇਖੋ, ਗੋਵਿੰਦ. "ਗੁਣ ਗੋਇੰਦ ਨਿਤ ਗਾਇ." (ਸ੍ਰੀ ਮਃ ੫) ੨. ਵਿ- ਗੋ (ਪ੍ਰਿਥਿਵੀ) ਨੂੰ ਜੋ ਇੰਦੁ (ਗਿੱਲਾ) ਕਰੇ. ਵਰਖਾ ਕਰਤਾ। ੩. ਇੱਕ ਮਹਾਤਮਾ ਉਦਾਸੀ ਸਾਧੂ. ਇਸ ਦਾ ਜਨਮ ਕਾਸ਼ਮੀਰੀ ਖਤ੍ਰੀ ਦੇ ਘਰ ਸੰਮਤ ੧੬੨੬ ਨੂੰ ਹੋਇਆ ਅਤੇ ਸੰਮਤ ੧੬੯੧ ਵਿੱਚ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋ ਕੇ ਕਰਣੀ ਵਾਲਾ ਸਾਧੂ ਹੋਇਆ. ਇਹ ਉਦਾਸੀਆਂ ਦੇ ਇੱਕ ਧੂਏਂ ਦਾ ਮੁਖੀਆ ਹੈ. ਗੋਇੰਦ ਦਾ ਦੇਹਾਂਤ ਸੰਮਤ ੧੭੦੬ ਵਿੱਚ ਫਲੌਰ ਹੋਇਆ ਹੈ. ਕਈ ਲੇਖਕਾਂ ਨੇ ਇਸ ਦਾ ਨਾਉਂ ਗੋਂਦ ਅਤੇ ਗੋਂਦਾ ਲਿਖਿਆ ਹੈ....
ਸੰਗ੍ਯਾ- ਵਾਤ. ਵਾਯੁ. ਪਵਨ। ੨. ਸੰ. ਰੋਮ. ਕੇਸ਼. ਬਾਲ. "ਖੰਨਿਅਹੁ ਤਿਖੀ ਵਾਲਹੁ ਨਿਕੀ, ਏਤੁ ਮਾਰਿਗ ਜਾਣਾ." (ਅਨੰਦੁ) ੩. ਪੂਛ ਦਾ ਰੇਮ। ੪. ਦੁਮ. ਪੂਛ। ੫. ਸੰ. ਬਾਲ. ਬਾਲਕ. ਬੱਚਾ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ....
ਦੇਖੋ, ਲੰਗ ੨....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰਗ੍ਯਾ- ਬ੍ਰਹਮਗ੍ਯਾਨੀ। ੨. ਸ੍ਵਰੂਪ ਦਾ ਗ੍ਯਾਤਾ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [رُوذ] ਸੰਗ੍ਯਾ- ਦਿਨ. "ਸਬ ਰੋਜ ਗਸਤਮ ਦਰ ਹਵਾ." (ਤਿਲੰ ਮਃ ੧) ੨. ਸੂਰਜ। ੩. ਕ੍ਰਿ. ਵਿ- ਨਿਤ੍ਯ. "ਕਿਸ ਥੈ ਰੋਵਹਿ ਰੋਜ?" (ਬਾਰਹਮਾਹਾ ਮਾਝ) ੪. ਸਿੰਧੀ. ਰੋਜੁ ਸੰਗ੍ਯਾ- ਸ਼ੋਕ. ਗਮ. "ਖੇਦੁ ਨ ਪਾਇਓ ਨਹ ਫੁਨਿ ਰੋਜ." (ਰਾਮ ਮਃ ੫) "ਰੋਵਨਹਾਰੀ ਰੋਜੁ ਬਨਾਇਆ." (ਭੈਰ ਮਃ ੫) ੫. ਰੋਜ਼ਾਨਾ ਖ਼ਰਚ ਲਈ ਭੀ ਰੋਜ ਸਬਦ ਆਇਆ ਹੈ. "ਹਰ ਧਨ ਲੈ ਨ੍ਰਿਪ ਰੋਜ ਚਲਾਵੈ." (ਚਰਿਤ੍ਰ ੫੫) ੬. ਰੋਜ਼ਾ ਲਈ ਭੀ ਰੋਜ ਸਬਦ ਵਰਤਿਆ ਹੈ. "ਰਚ ਰੋਜ ਇਕਾਦਸਿ ਚੰਦ੍ਰਬ੍ਰਤੰ." (ਅਕਾਲ) ਰੋਜ਼ੇ, ਏਕਾਦਸ਼ੀ ਅਤੇ ਚਾਂਦ੍ਰਾਯਣ ਵ੍ਰਤ ਰਚੇ....
ਸਤਿਗੁਰੂ ਨਾਨਕਦੇਵ ਅਤੇ ਉਨ੍ਹਾਂ ਦਾ ਸਰੂਪ ਨੌ ਸਤਿਗੁਰੂ....
ਪੈਦਾ ਕੀਤਾ. ਉਪਜਾਇਆ. "ਧਨੁ ਜਨਨੀ ਜਿਨਿ ਜਾਇਆ." (ਸ੍ਰੀ ਮਃ ੩) ੨. ਪੈਦਾ ਹੋਇਆ. ਉਪਜਿਆ. "ਨਾ ਓਹ ਮਰੈ ਨ ਜਾਇਆ." (ਭੈਰ ਮਃ ੩) ੩. ਸੰ. ਜਾਯਾ. ਮਾਤਾ. ਮਾਂ। ੪. ਜੋਰੂ. ਭਾਰਯਾ. ਵਹੁਟੀ. ਦੇਖੋ, ਜਾਯਾ ਨੰਃ ੧. "ਤਹ ਮਾਤ ਨ ਬੰਧੁ ਨ ਮੀਤ ਨ ਜਾਇਆ." (ਮਾਰੂ ਮਃ ੫) ੫. ਅ਼. [ضاعِع] ਜਾਇਅ਼. ਵਿ- ਵ੍ਯਰਥ. ਨਿਸਫਲ। ੬. ਖ਼ਰਾਬ. ਨਿਕੰਮਾ....
ਵਿ- ਰੋਗ ਰਹਿਤ. ਨੀਰੋਗ. ਨਰੋਆ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸ- ਆਧਾਰ. ਆਧਾਰ ਸਹਿਤ. "ਬਰਸੁ ਪਿਆਰੇ ਮਨਹਿ ਸਧਾਰੇ." (ਮਲਾ ਮਃ ੫) ਪ੍ਰਸੰਨ (ਖ਼ੁਸ਼) ਕਰਨ ਵਾਲੇ। ੨. ਜਿਲਾ ਲੁਦਿਆਨਾ ਦੀ ਤਸੀਲ ਜਗਰਾਉਂ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਦੱਖਣ ਪੰਜ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਅੱਧ ਮੀਲ ਉੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ, ਜਿਸ ਦੀ ਸੰਗ੍ਯਾ "ਗੁਰੂਸਰ" ਭੀ ਹੈ. ਗੁਰੁਦ੍ਵਾਰੇ ਨਾਲ ੨੦. ਵਿੱਘੇ ਜ਼ਮੀਨ ਹੈ. ਹਰ ਪੂਰਣਮਾਸੀ ਨੂੰ ਜੋੜ ਮੇਲਾ ਹੁੰਦਾ ਹੈ. ਇਸ ਪਿੰਡ ਦੇ ਪੰਚਾਇਤੀ ਡੇਰੇ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋੜਾ ਹੈ, ਜੋ ਸਤਿਗੁਰੂ ਨੇ ਪ੍ਰੇਮੇ ਸਿੱਖ ਨੂੰ ਬਖਸ਼ਿਆ ਸੀ....