potaपोत
ਸੰ. ਸੰਗ੍ਯਾ- ਪਸ਼ੂ ਪੰਛੀ ਦਾ ਛੋਟਾ ਬੱਚਾ। ੨. ਨਿਉਂ. ਬੁਨਿਆਦ। ੩. ਕਪੜਾ. ਵਸਤ੍ਰ। ੪. ਨੌਕਾ. ਜਹਾਜ. ਦੇਖੋ, ਪੋਤੁ। ੫. ਸੰ. ਪ੍ਰੋਤ. ਵਿ- ਪਰੋਇਆ ਹੋਇਆ. ਦੇਖੋ, ਪੋਤਿ। ੬. ਸੰਗ੍ਯਾ- ਪੇਟਾ. ਤਾਣੇ ਵਿੱਚ ਬੁਣੇ ਹੋਏ ਤੰਦ। ੭. ਪੌਧਾ.
सं. संग्या- पशू पंछी दा छोटा बॱचा। २. निउं. बुनिआद। ३. कपड़ा. वसत्र। ४. नौका. जहाज. देखो, पोतु। ५. सं. प्रोत. वि- परोइआ होइआ.देखो, पोति। ६. संग्या- पेटा. ताणे विॱच बुणे होए तंद। ७. पौधा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਦੇਖੋ, ਬਚਾ....
ਫ਼ਾ. [بُنِیاد] ਸੰਗ੍ਯਾ- ਨਿਉਂ. ਨੀਵ. ਨੀਂ....
ਸੰ. ਕਰ੍ਪਟ. ਸੰਗ੍ਯਾ- ਵਸਤ੍ਰ. ਪਟ. "ਕਪੜੁ ਰੂਪ ਸੁਹਾਵਣਾ." (ਵਾਰ ਆਸਾ) ੨. ਖ਼ਿਲਤ. "ਸਿਫਤਿ ਸਲਾਹ ਕਪੜਾ ਪਾਇਆ." (ਵਾਰ ਮਾਝ ਮਃ ੧) ੩. ਭਾਵ, ਦੇਹ. ਸ਼ਰੀਰ. "ਕਰਮੀ ਆਵੈ ਕਪੜਾ." (ਜਪੁ) "ਪਰਹਰਿ ਕਪੜੁ ਜੇ ਪਿਰ ਮਿਲੈ." (ਵਾਰ ਸੋਰ ਮਃ ੧) ਇਸ ਥਾਂ ਪਾਖੰਡ ਭੇਸ (ਵੇਸ) ਦੇ ਤ੍ਯਾਗ ਤੋਂ ਭਾਵ ਹੈ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. ਸੰਗ੍ਯਾ- ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ. "ਯੁਕ੍ਤਿਕਲਪਤਰੁ" ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾਜ ਨਾਲ ਵੱਖ ਵੱਖ ਨਾਮ ਲਿਖੇ ਹਨ:-#੩੨ ਹੱਥ ਲੰਮੀ ਅਤੇ ੪. ਹੱਥ ਚੌੜੀ. ਨੌਕਾ,...
ਅ਼. [جہاز] ਸੰਗ੍ਯਾ- ਤਿਆਰੀ। ੨. ਉੱਠ ਦਾ ਪਲਾਣ। ੩. ਪੋਤ. ਜਲਯਾਨ. ਬੋਹਿਥ. ਬੇੜਾ. "ਗੁਰੂ ਬਾਦਬਾਨਾਂ ਵਾਲੇ ਜਹਾਜ਼ ਹਵਾ ਦੇ ਜ਼ੋਰ ਚਲਦੇ ਸਨ, ਫੇਰ ਵਿਦ੍ਵਾਨਾਂ ਦੇ ਭਾਪ ਦੇ ਬਲ ਚਲਾਉਣੇ ਆਰੰਭੇ. ਸਭ ਤੋਂ ਪਹਿਲਾਂ ਭਾਰਤ ਵਿੱਚ ਹਵਾ ਦੇ ਬਲ ਨਾਲ ਚੱਲਣ ਵਾਲਾ ਪੁਰਤਗਾਲੀਆਂ (Portugese) ਦਾ ਜਹਾਜ ਸਨ ੧੪੯੮ ਵਿਚ ਗੋਆ ਦੇ ਬੰਦਰ ਆ ਕੇ ਲੱਗਾ, ਅਤੇ ਭਾਪ (ਵਾਸ੍ਪ) ਨਾਲ ਚਲਣ ਵਾਲਾ ਜਹਾਜ਼ "Enterprize" ਸਨ ੧੮੮੫ ਵਿੱਚ ਕਲਕੱਤੇ ਪਹੁਚਿਆ। ੪. ਦੇਖੋ, ਜਹੇਜ। ੫. ਭਾਵ- ਸਿੱਖਧਰਮ।...
ਸੰਗ੍ਯਾ- ਜਹਾਜ਼. ਦੇਖੋ, ਪੋਤ ੪. "ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ." (ਬਿਹਾ ਛੰਤ ਮਃ ੪) ੨. ਦੇਖੋ, ਪੋ ਤਿਬੋਹਿਥ....
ਸੰ. ਪ੍ਰ- ਉਤ. ਵਿ- ਪਰੋਤਾਹੋਇਆ. ਸੀੱਤਾ ਹੋਇਆ। ੨. ਮਿਲਿਆ ਹੋਇਆ। ੩. ਸੰਗ੍ਯਾ- ਵਸਤ੍ਰ....
ਵਿ- ਪ੍ਰੋਤ. ਪਰੋੱਤਾ ਹੋਇਆ. "ਹਰਿ ਨਾਮ ਰਿਦੈ ਪਰੋਇਆ." (ਸੋਰ ਮਃ ੫)...
ਪੋਤੇ ਵਿੱਚ. ਵਸਤ੍ਰ ਦੇ ਪੇਟੇ ਵਿੱਚ. ਦੇਖੋ, ਓਤਿ ਪੋਤਿ ਅਤੇ ਪੋਤ ੬। ੨. ਖਜਾਨੇ ਵਿੱਚ....
ਸੰਗ੍ਯਾ- ਤਾਣੇ ਦੇ ਤਿਰਛੇ ਤੰਦ. "ਸੂਤ ਇੱਕ ਜਿਉ ਤਾਣਾ ਪੇਟਾ." (ਭਾਗੁ) ੨. ਮੱਧ ਭਾਗ. ਵਿਚਾਲਾ। ੩. ਤਫਸੀਲ. ਵਿਉਰਾ। ੪. ਘੇਰਾ। ੫. ਨਦੀ ਦਾ ਪਾਟ. ਦੋਹਾਂ ਕਿਨਾਰਿਆਂ ਦੇ ਵਿਚਕਾਰ ਦੀ ਵਿੱਥ....
ਸੰ. तन्द्. ਧਾ- ਨਰਮ ਹੋਣਾ, ਢਿੱਲਾ ਹੋਣਾ। ੨. ਸੰਗ੍ਯਾ- ਦੇਖੋ, ਤੰਤੁ ਅਥਵਾ ਤੰਤਿ। ੩. ਭੇਡ ਬਕਰੀ ਆਦਿ ਦੇ ਪੱਠਿਆਂ ਦੀ ਵੱਟੀ ਹੋਈ ਰੱਸੀ. ਤਾਂਤ. ਨਸਾਂ ਦੀ ਡੋਰੀ. Gut....
ਸੰ. ਪੋਤ ਦੇਖੋ, ਪੌਦ ਅਤੇ ਪੌਦਾ....