pētāपेटा
ਸੰਗ੍ਯਾ- ਤਾਣੇ ਦੇ ਤਿਰਛੇ ਤੰਦ. "ਸੂਤ ਇੱਕ ਜਿਉ ਤਾਣਾ ਪੇਟਾ." (ਭਾਗੁ) ੨. ਮੱਧ ਭਾਗ. ਵਿਚਾਲਾ। ੩. ਤਫਸੀਲ. ਵਿਉਰਾ। ੪. ਘੇਰਾ। ੫. ਨਦੀ ਦਾ ਪਾਟ. ਦੋਹਾਂ ਕਿਨਾਰਿਆਂ ਦੇ ਵਿਚਕਾਰ ਦੀ ਵਿੱਥ.
संग्या- ताणे दे तिरछे तंद. "सूतइॱक जिउ ताणा पेटा." (भागु) २. मॱध भाग. विचाला। ३. तफसील. विउरा। ४. घेरा। ५. नदी दा पाट. दोहां किनारिआं दे विचकार दी विॱथ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. तन्द्. ਧਾ- ਨਰਮ ਹੋਣਾ, ਢਿੱਲਾ ਹੋਣਾ। ੨. ਸੰਗ੍ਯਾ- ਦੇਖੋ, ਤੰਤੁ ਅਥਵਾ ਤੰਤਿ। ੩. ਭੇਡ ਬਕਰੀ ਆਦਿ ਦੇ ਪੱਠਿਆਂ ਦੀ ਵੱਟੀ ਹੋਈ ਰੱਸੀ. ਤਾਂਤ. ਨਸਾਂ ਦੀ ਡੋਰੀ. Gut....
ਸੰ. ਸੂਤ੍ਰ. ਸੰਗ੍ਯਾ- ਤਾਗਾ. ਡੋਰਾ. "ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ) ੨. ਜਨੇਊ. "ਸੂਤ ਪਾਇ ਕਰੇ ਬੁਰਿਆਈ." (ਵਾਰ ਰਾਮ ੧. ਮਃ ੧) ੩. ਪ੍ਰਬੰਧ. ਇੰਤਜਾਮ. ੪. ਪਰਸਪਰ ਪ੍ਰੇਮ. ਮੇਲ ਮਿਲਾਪ. "ਰਾਖਹੁ ਸੂਤ ਇਹੀ ਬਨ ਆਵੈ." (ਗੁਪ੍ਰਸੂ) ੫. ਰੀਤਿ. ਰਿਵਾਜ. "ਹੁਤੋ ਸੰਸਾਰ ਸੂਤ ਇਹੁ ਦਾਸਾ." (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸ੍ਰੀ। ੬. "ਠੀਕ. ਸਹੀ. ਦੁਰੁਸ੍ਤ. "ਮੰਦਲ ਨ ਬਾਜੈ ਨਟਪੈ ਸੂਤਾ." (ਆਸਾ ਕਬੀਰ) ੭. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. "ਲਡੂਆ ਅਰ ਸੂਤ ਭਲੇ ਜੁ ਬਨੇ." (ਕ੍ਰਿਸਨਾਵ) ੮. ਸੰ. सृत ਰਥਵਾਨ. ਰਥ ਹੱਕਣ ਵਾਲਾ. "ਪਾਰਥ ਸੂਤ ਕੀ ਡੋਰ ਲਗਾਏ." (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯. ਸੂਰਜ। ੧੦. ਅੱਕ। ੧੧. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸਃ ੨. ਅਤੇ ੩। ੧੨. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ¹। ੧੩. ਪਾਰਾ। ੧੪. ਵ੍ਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫. ਵਿ- ਪ੍ਰਸੂਤ. ਸੂਇਆ ਹੋਇਆ। ੧੬. ਚੁਆਇਆ ਹੋਇਆ. ਟਪਕਾਇਆ ਹੋਇਆ। ੧੭. ਸੰ. सूत्त् ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰਗ੍ਯਾ- ਤਣੇ ਹੋਏ ਤੰਤੂਆਂ (ਤੰਦਾਂ) ਦਾ ਸਮੁਦਾਇ। ੨. ਕਪੜੇ ਦੇ ਲੰਮੇ ਰੁਖ਼ ਦੇ ਤੰਦ....
ਸੰਗ੍ਯਾ- ਤਾਣੇ ਦੇ ਤਿਰਛੇ ਤੰਦ. "ਸੂਤ ਇੱਕ ਜਿਉ ਤਾਣਾ ਪੇਟਾ." (ਭਾਗੁ) ੨. ਮੱਧ ਭਾਗ. ਵਿਚਾਲਾ। ੩. ਤਫਸੀਲ. ਵਿਉਰਾ। ੪. ਘੇਰਾ। ੫. ਨਦੀ ਦਾ ਪਾਟ. ਦੋਹਾਂ ਕਿਨਾਰਿਆਂ ਦੇ ਵਿਚਕਾਰ ਦੀ ਵਿੱਥ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰਗ੍ਯਾ- ਮਧ੍ਯਭਾਗ. ਗੱਭਾ....
ਅ਼. [تفسیِل] ਤਫ਼ਸੀਲ. ਸੰਗ੍ਯਾ- ਫ਼ਾਸਿਲਾ ਕਰਨ ਦੀ ਕ੍ਰਿਯਾ. ਭਿੰਨ ਭਿੰਨ ਕਰਨਾ. ਨਿਖੇੜ ਕੇ ਦੱਸਣਾ. ਇਸਦਾ ਮੂਲ ਫ਼ਸਲ (ਵੱਖ ਕਰਨਾ) ਹੈ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰਗ੍ਯਾ- ਵਸਤ੍ਰ. ਪਟ. ਕਨਾਤ. ਪੜਦਾ. "ਪੇਖਿਓ ਲਾਲਨੁ ਪਾਟ ਬੀਚ ਖੋਏ." (ਟੋਡੀ ਮਃ ੫) ੨. ਪੱਟ. ਰੇਸ਼ਮ. "ਪਾਟ ਪਟੰਬਰ ਬਿਰਥਿਆ." (ਸੂਹੀ ਮਃ ੫) ੩. ਪਟ. ਕਪੜਾ. "ਪਾਟ ਕੋ ਪਾਟ ਧਰੇ ਪਿਯਰੋ." (ਕ੍ਰਿਸ਼ਨਾਵ) ੪. ਤਖ਼ਤਾ. ਕਿਵਾੜ. ਪਟ। ੫. ਪੜਦਾ। ੬. ਰਾਜਸਿੰਘਾਸਨ. "ਰਾਜ ਪਾਟ ਦਸਰਥ ਕੋ ਦਯੋ." (ਵਿਚਿਤ੍ਰ) ੭. ਪੱਤਨ. ਨਗਰ. ਪੱਟਨ. "ਮਾਨੈ ਹਾਟੁ ਮਾਨੈ ਪਾਟੁ." (ਪ੍ਰਭਾ ਨਾਮਦੇਵ) ਮਨ ਹੀ, ਅਥਵਾ- ਮਨ ਵਿੱਚ ਹੀ ਹੱਟ ਅਤੇ ਬਾਜ਼ਾਰ। ੮. ਪੱਟ. ਉਰੁ. ਰਾਨ. "ਪਾਟ ਬਨੇ ਕਦਲੀਦਲ ਦ੍ਵੈ." (ਕ੍ਰਿਸ਼ਨਾਵ) ੯. ਦੇਖੋ, ਪਾਟਨਾ ਅਤੇ ਪਾਟਿ। ੧੦. ਪੇਟਾ, ਤਾਣੇ ਵਿੱਚ ਬੁਣੇ ਤੰਤੁ. ਦੇਖੋ, ਗਜਨਵ। ੧੧. ਸੰ. ਵਿੱਥ। ੧੨. ਦਰਿਆ ਦੇ ਦੋਹਾਂ ਕਿਨਾਰਿਆਂ ਦੇ ਵਿਚਾਕਰ ਦੀ ਵਿੱਥ....
ਦੇਖੋ, ਬਿਚਕਾਰ....
ਬਿਬ. ਅੰਤਰਾ....