paitarāपैतरा
ਸੰਗ੍ਯਾ- ਪਦਾਂਤਰ. ਪੈਰ ਬਦਲਣ ਦੀ ਕ੍ਰਿਯਾ. ਪਟੇਬਾਜ਼ੀ ਦੇ ਕਾਇਦੇ ਅਨੁਸਾਰ ਪੈਰਾਂ ਦਾ ਬਦਲਕੇ ਰੱਖਣਾ। ੨. ਹਿੰਦੂਰੀਤਿ ਅਨੁਸਾਰ ਪ੍ਰਸਥਾਨ ਦੀ ਇੱਕ ਰਸਮ. ਥਾਪੇ ਹੋਏ ਮੁਹੂਰਤ ਪੁਰ ਜੋ ਕੂਚ ਨਹੀਂ ਕਰ ਸਕਦਾ, ਉਹ ਆਪਣੀ ਤਲਵਾਰ ਪਟਕਾ ਆਦਿ ਕੋਈ ਵਸਤੁ ਠੀਕ ਮੁਹੂਰਤ ਪੁਰ ਕਿਸੇ ਹੱਥ ਤੋਰ ਦਿੰਦਾ ਹੈ. ਇਸ ਨੂੰ ਪੈਤਰਾ ਸੱਦੀਦਾ ਹੈ. ਇਸ ਦਾ ਮੂਲ਼ ਸੰਸਕ੍ਰਿਤ "ਪਦੇਤਰ" ਹੈ. ਦੇਖੋ, ਪਾਇਤਾ ੩.
संग्या- पदांतर. पैर बदलण दी क्रिया.पटेबाज़ी दे काइदे अनुसार पैरां दा बदलके रॱखणा। २. हिंदूरीति अनुसार प्रसथान दी इॱक रसम. थापे होए मुहूरत पुर जो कूच नहीं कर सकदा, उह आपणी तलवार पटका आदि कोई वसतु ठीक मुहूरत पुर किसे हॱथ तोर दिंदा है. इस नूं पैतरा सॱदीदा है. इस दा मूल़ संसक्रित "पदेतर" है. देखो, पाइता ३.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਪਟਹਬਾਜ਼ੀ. ਸੈਫ ਅਤੇ ਗਤਕਾ ਚਲਾਉਣ ਦੀ ਵਿਦ੍ਯਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਪ੍ਰਸ੍ਥਾਨ. "ਸਨੇ ਸਨੇ ਪ੍ਰਸਥਾਨ." (ਨਾਪ੍ਰ)...
ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍ਤੂਰ....
ਦੋ ਘੜੀਆਂ ਦਾ ਸਮਾ. ਦੇਖੋ, ਮੁਹਤ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਕੂਰ੍ਚ. ਸੰਗ੍ਯਾ- ਜੁਲਾਹੇ ਦਾ ਕੁੱਚ. "ਕੂਚ ਬਿਚਾਰੇ ਫੂਏ ਫਾਲ." (ਗੌਂਡ ਕਬੀਰ) ੨. ਦਾੜ੍ਹੀ. ਰੀਸ਼। ੩. ਫ਼ਾ. [کوُچ] ਰਵਾਨਾ ਹੋਣਾ. "ਕਰਨਾ ਕੂਚ ਰਹਿਨੁ ਥਿਰੁ ਨਾਹੀ." (ਸੂਹੀ ਰਵਿਦਾਸ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਤਰਵਾਰ....
ਸੰ. ਪੱਟਕ. ਸੰਗਯਾ- ਕਮਰਬੰਦ. ਲੱਕ ਬੰਨ੍ਹਣ ਦਾ ਸਾਫਾ। ੨. ਛੋਟਾ ਸਾਫਾ ਜਾਂ ਪਰਨਾ। ੩. ਖ਼ਾ. ਉਹ ਜੀਵ, ਜੋ ਤਲਵਾਰ ਦੇ ਇੱਕ ਝਟਕੇ ਨਾਲ ਨਾ ਵੱਢਿਆ ਜਾਵੇ, ਕਿੰਤੂ ਅਧਕੱਟਿਆ ਜ਼ਮੀਨ ਪੁਰ ਪਟਕਿਆ ਜਾਵੇ. ਪਟਕੇ ਦਾ ਮਾਸ ਖਾਣਾ ਨਿਸ਼ੇਧ ਕੀਤਾ ਗਿਆ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਵਿ- ਸਹੀ. ਯਥਾਰਥ. ਦੁਰੁਸ੍ਤ। ੨. ਉਚਿਤ. ਯੋਗ੍ਯ. ਮਨਾਸਿਬ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸਰਵ- ਤਵ. ਤੇਰਾ. ਤੇਰੇ. "ਪਗ ਲਾਗਉ ਤੋਰ." (ਬਸੰ ਅਃ ਮਃ ੧) ੫. ਦੇਖੋ, ਤੋਰੁ....
ਸੰਗ੍ਯਾ- ਪਦਾਂਤਰ. ਪੈਰ ਬਦਲਣ ਦੀ ਕ੍ਰਿਯਾ. ਪਟੇਬਾਜ਼ੀ ਦੇ ਕਾਇਦੇ ਅਨੁਸਾਰ ਪੈਰਾਂ ਦਾ ਬਦਲਕੇ ਰੱਖਣਾ। ੨. ਹਿੰਦੂਰੀਤਿ ਅਨੁਸਾਰ ਪ੍ਰਸਥਾਨ ਦੀ ਇੱਕ ਰਸਮ. ਥਾਪੇ ਹੋਏ ਮੁਹੂਰਤ ਪੁਰ ਜੋ ਕੂਚ ਨਹੀਂ ਕਰ ਸਕਦਾ, ਉਹ ਆਪਣੀ ਤਲਵਾਰ ਪਟਕਾ ਆਦਿ ਕੋਈ ਵਸਤੁ ਠੀਕ ਮੁਹੂਰਤ ਪੁਰ ਕਿਸੇ ਹੱਥ ਤੋਰ ਦਿੰਦਾ ਹੈ. ਇਸ ਨੂੰ ਪੈਤਰਾ ਸੱਦੀਦਾ ਹੈ. ਇਸ ਦਾ ਮੂਲ਼ ਸੰਸਕ੍ਰਿਤ "ਪਦੇਤਰ" ਹੈ. ਦੇਖੋ, ਪਾਇਤਾ ੩....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਪਾ ਦਿੱਤਾ. ਡਾਲ ਦੀਆ. "ਧਰਿ ਪਾਇਤਾ ਉਦਰੈ ਮਾਹਿ." (ਸ੍ਰੀ ਮਃ ੫. ਪਹਰੇ) ੨. ਸੰਗ੍ਯਾ- ਪੈਰਾਂ ਹੇਠ ਵਿਛਾਉਣ ਦਾ ਵਸਤ੍ਰ, ਜੋ ਆਏ ਮਿਹਮਾਨ ਦੇ ਸਨਮਾਨ ਲਈ ਘਰ ਅੱਗੇ ਵਿਛਾਇਆ ਜਾਵੇ. ਪਾਦਤ੍ਰਾਣ ਕਰਤਾ ਵਸਤ੍ਰ. "ਦੂਰ ਲੌ ਪਾਇਤੇ ਡਾਰੇ." (ਸਲੋਹ) ੩. ਤੰਤ੍ਰਸ਼ਾਸਤ੍ਰ ਅਨੁਸਾਰ ਪ੍ਰਸਥਾਨ ਦੇ ਮੁਹੂਰਤ ਸਮੇਂ ਆਪਣੀ ਥਾਂ, ਪੂਜਨ ਕਰਕੇ ਤੋਰਿਆ ਹੋਇਆ ਵਸਤ੍ਰ ਸ਼ਸਤ੍ਰ ਆਦਿ ਸਾਮਾਨ. ਜੋ ਲੇਕ ਕਿਸੇ ਕਾਰਣ, ਵੇਲੇ ਸਿਰ ਰਵਾਨਾ ਨਹੀਂ ਹੋ ਸਕਦੇ, ਉਹ ਆਪਣੀ ਥਾਂ "ਪਾਇਤਾ" ਰਵਾਨਾ ਕਰਦੇ ਹਨ. "ਪੂਜ ਪਾਇਤਾ ਚੰਡ ਗਨੇਸਾ। ਰਿਪੁਦੇਸ਼ਨ ਪਰ ਚਢੇ ਨਰੇਸਾ." (ਨਾਪ੍ਰ) ਦੋਖੇ, ਪੈਤਰਾ ੨....