ਪਟਕਾ

patakāपटका


ਸੰ. ਪੱਟਕ. ਸੰਗਯਾ- ਕਮਰਬੰਦ. ਲੱਕ ਬੰਨ੍ਹਣ ਦਾ ਸਾਫਾ। ੨. ਛੋਟਾ ਸਾਫਾ ਜਾਂ ਪਰਨਾ। ੩. ਖ਼ਾ. ਉਹ ਜੀਵ, ਜੋ ਤਲਵਾਰ ਦੇ ਇੱਕ ਝਟਕੇ ਨਾਲ ਨਾ ਵੱਢਿਆ ਜਾਵੇ, ਕਿੰਤੂ ਅਧਕੱਟਿਆ ਜ਼ਮੀਨ ਪੁਰ ਪਟਕਿਆ ਜਾਵੇ. ਪਟਕੇ ਦਾ ਮਾਸ ਖਾਣਾ ਨਿਸ਼ੇਧ ਕੀਤਾ ਗਿਆ ਹੈ.


सं. पॱटक. संगया- कमरबंद. लॱक बंन्हण दा साफा। २. छोटा साफा जां परना। ३. ख़ा. उह जीव, जो तलवार दे इॱक झटके नाल ना वॱढिआ जावे, किंतू अधकॱटिआ ज़मीन पुर पटकिआ जावे. पटके दा मास खाणा निशेध कीता गिआ है.