māndaमांड
ਸੰ. मणड. ਸੰਗ੍ਯਾ- ਚਾਉਲਾਂ ਦੀ ਪਿੱਛ। ੨. ਸ਼ੋਰਵਾ. ਯਖਨੀ। ੩. ਯਖਨੀ। ੩. ਚਿੱਕੜ. ਗਾਰਾ। ੪. ਬੁਛਾੜ. "ਗਾਰਨ ਕੀ ਤਹਿਂ ਮਾਂਡ ਪਰੀ." (ਕ੍ਰਿਸਨਾਵ)
सं. मणड. संग्या- चाउलां दी पिॱछ। २. शोरवा. यखनी। ३. यखनी। ३. चिॱकड़. गारा। ४. बुछाड़. "गारन की तहिं मांड परी." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. पिच्छ. ਸੰਗ੍ਯਾ- ਅੰਨ ਨੂੰ ਨਿਚੋੜਕੇ ਕੱਢਿਆ ਰਸ. ਦੇਖੋ, ਪਿਛ ਧਾ। ੨. ਪਸ਼ੂ ਦੀ ਉਹ ਪੂਛ, ਜਿਸ ਪੁਰ ਬਾਲ ਹੋਣ। ੩. ਮੋਰ ਦੀ ਪੂਛ। ੪. ਹਰੇਕ ਪੰਛੀ ਦੀ ਪੂਛ। ੪. ਮੋਰ ਦੀ ਚੋਟੀ. ਕਲਗੀ। ੫. ਦੇਖੋ, ਪਿੱਛਾ ੪....
ਫ਼ਾ. [یخنی] ਸੰਗ੍ਯਾ- ਜ਼ਖ਼ੀਰਾ। ੨. ਪੱਕਿਆ ਹੋਇਆ ਮਾਸ। ੩. ਮਾਸ ਦਾ ਗਾੜ੍ਹਾ ਰਸਾ (ਸ਼ੋਰਵਾ)....
ਸੰਗ੍ਯਾ- ਕੀਚ. ਪੰਕ. ਚਿੱਕੜ। ੨. ਗਾਲੀਆਂ. "ਛੋਹਿਓ ਮੁਖ ਤੇ ਸੁਨਿਕਰਿ ਗਾਰਾ." (ਮਾਰੂ ਮਃ ੫)...
ਕ੍ਰਿ- ਗਾਲਨਾ. "ਤਨੁ ਜਉ ਹਿਵਾਲੇ ਗਾਰੈ." (ਰਾਮ ਨਾਮਦੇਵ) ੨. ਗ਼ਾਰਤ ਕਰਨਾ "ਸੰਤ ਉਬਾਰ ਗਨੀਮਨ ਗਾਰੈ." (ਅਕਾਲ) ੩. ਮਿਲਾਉਣਾ. "ਘਸਿ ਕੁੰਕਮ ਚੰਦਨ ਗਾਰਿਆ." (ਸੋਰ ਕਬੀਰ) ਚੰਦਨ ਕੇਸਰ ਦੇ ਮਿਲਾਪ ਵਾਂਙ ਜੀਵਾਤਮਾ ਬ੍ਰਹਮ ਨਾਲ ਮਿਲਾਇਆ....
ਕ੍ਰਿ. ਵਿ- ਤਹਾਂ. ਤਤ੍ਰ. ਉਸ ਥਾਂ. ਉੱਥੇ....
ਸੰ. मणड. ਸੰਗ੍ਯਾ- ਚਾਉਲਾਂ ਦੀ ਪਿੱਛ। ੨. ਸ਼ੋਰਵਾ. ਯਖਨੀ। ੩. ਯਖਨੀ। ੩. ਚਿੱਕੜ. ਗਾਰਾ। ੪. ਬੁਛਾੜ. "ਗਾਰਨ ਕੀ ਤਹਿਂ ਮਾਂਡ ਪਰੀ." (ਕ੍ਰਿਸਨਾਵ)...
ਪਈ. ਪੜੀ. "ਕਹੁ ਨਾਨਕ ਮੇਰੀ ਪੂਰੀ ਪਰੀ" (ਬਿਲਾ. ਮਃ ੫) ੨. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. "ਕਿਸੂ ਪਰੀ ਕੇ ਪੰਖਨ ਲ੍ਯਾਯੋ." (ਗੁਵਿ ੧੦) ੩. ਪੜੀ. ਡਿਗੀ। ੪. ਡਿਗੀ ਹੋਈ. "ਪਰੀ ਮੁਦ੍ਰਿਕਾ ਪਾਈ." (ਚਰਿਤ੍ਰ ੬੪) ੫. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। ੬. ਸੁੰਦਰ ਇਸਤ੍ਰੀ. "ਕੇਤੇ ਰਾਗ ਪਰੀ ਸਿਉ ਕਹੀਅਨਿ." (ਜਪੁ) ਇਸ ਥਾਂ ਪਰੀ ਤੋਂ ਭਾਵ ਰਾਗਿਣੀ ਹੈ। ੭. ਅਪਸਰਾ. ਹੂਰ....