pinnīपिंनी
ਵਿ- ਪਿੰਜੀ ਹੋਈ. ਦੇਖੋ, ਪਿੰਜਣਾ। ੨. ਮੰਗੀ ਹੋਈ. ਦੇਖੋ, ਪਿੰਨਣਾ। ੩. ਸੰਗ੍ਯਾ- ਵੱਟਿਆ ਹੋਇਆ ਗੋਲਾ. ਪਿੰਡ. ਦੇਖੋ, ਪਿੰਡੀ.
वि- पिंजी होई. देखो, पिंजणा। २. मंगी होई. देखो, पिंनणा। ३.संग्या- वॱटिआ होइआ गोला. पिंड. देखो, पिंडी.
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਪਿੰਜ, ਪਿੰਜਨ ਅਤੇ ਪਿੰਜਨਾ....
ਸੰਗ੍ਯਾ- ਪਿੰਡ- ਹਰਣ. ਪਿਤਰਾਂ. ਨਿਮਿੱਤ ਮਣਸੇ ਪਿੰਡ ਆਦਿ ਪਦਾਰਥਾਂ ਦੇ ਲੈ ਜਾਣ ਦੀ ਕ੍ਰਿਯਾ, ਭਾਵ- ਮੰਗਕੇ ਗੁਜਾਰਾ ਕਰਨਾ. "ਪਿਨਣੇ ਦਰਿ ਕੇਤੜੇ." (ਸਵਾ ਮਃ ੫) "ਜੱਟ ਪਿੰਨੇ ਤਾਂ ਕੰਧ ਥੀਂ ਘਿੰਨੇ." (ਗੁਪ੍ਰਸੂ) ਜੇ ਜੱਟ ਮੰਗੇ ਤਦ ਕੰਧ ਤੋਂ ਭੀ ਲੈ ਲਵੇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਿ- ਪਿੰਡ (ਸ਼ਰੀਰ) ਵਾਲਾ, ਦੇਖੋ, ਅਚੇਤਪਿੰਡੀ। ੨. ਸੰ. पिण्डी. ਸੰਗ੍ਯਾ ਪਿੰਨੀ. ਛੋਟਾ ਗੋਲਾ। ੩. ਪਹੀਏ ਦੀ ਪਿੰਜਣੀ. ਨੇਮਿ। ੪. ਘੀਆ ਕੱਦੂ। ੫. ਯਗ੍ਯ ਅਥਵਾ ਧਰਮਮੰਦਿਰ ਦੀ ਵੇਦੀ, ਜਿਸ ਪੁਰ ਬਲੀਦਾਨ ਕੀਤਾ ਜਾਂਦਾ ਹੈ। ੬. ਸੂਤ ਦਾ ਪਿੰਨਾ। ੭. ਦੇਖੋ, ਪਿੰਡਰੀ। ੮. ਰਾਵਲਪਿੰਡੀ ਦਾ ਸੰਖੇਪ ਨਾਮ....