pindīपिंडी
ਵਿ- ਪਿੰਡ (ਸ਼ਰੀਰ) ਵਾਲਾ, ਦੇਖੋ, ਅਚੇਤਪਿੰਡੀ। ੨. ਸੰ. पिण्डी. ਸੰਗ੍ਯਾ ਪਿੰਨੀ. ਛੋਟਾ ਗੋਲਾ। ੩. ਪਹੀਏ ਦੀ ਪਿੰਜਣੀ. ਨੇਮਿ। ੪. ਘੀਆ ਕੱਦੂ। ੫. ਯਗ੍ਯ ਅਥਵਾ ਧਰਮਮੰਦਿਰ ਦੀ ਵੇਦੀ, ਜਿਸ ਪੁਰ ਬਲੀਦਾਨ ਕੀਤਾ ਜਾਂਦਾ ਹੈ। ੬. ਸੂਤ ਦਾ ਪਿੰਨਾ। ੭. ਦੇਖੋ, ਪਿੰਡਰੀ। ੮. ਰਾਵਲਪਿੰਡੀ ਦਾ ਸੰਖੇਪ ਨਾਮ.
वि- पिंड (शरीर) वाला, देखो, अचेतपिंडी। २. सं. पिण्डी. संग्या पिंनी. छोटा गोला। ३. पहीए दी पिंजणी. नेमि। ४. घीआ कॱदू। ५. यग्य अथवा धरममंदिर दी वेदी, जिस पुर बलीदान कीता जांदा है। ६. सूत दा पिंना। ७. देखो, पिंडरी। ८. रावलपिंडी दा संखेप नाम.
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਅਚੇਤਤਾ ਹੈ ਜਿਸ ਦੇ ਸ਼ਰੀਰ ਵਿੱਚ. ਆਲਸੀ. ਉੱਦਮ ਰਹਿਤ. ਸਾਵਧਾਨਤਾਹੀਨ. "ਅਚੇਤਪਿੰਡੀ ਅਗਿਆਨ ਅੰਧਾਰ." (ਬਿਲਾ ਮਃ ੩. ਵਾਰ ੭)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪਿੰਜੀ ਹੋਈ. ਦੇਖੋ, ਪਿੰਜਣਾ। ੨. ਮੰਗੀ ਹੋਈ. ਦੇਖੋ, ਪਿੰਨਣਾ। ੩. ਸੰਗ੍ਯਾ- ਵੱਟਿਆ ਹੋਇਆ ਗੋਲਾ. ਪਿੰਡ. ਦੇਖੋ, ਪਿੰਡੀ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਪਿੰਜਣ ਦਾ ਧਨੁਖ। ੨. ਕਪਾਹ ਤਾੜਨ ਦੀ ਸੋਟੀ। ੩. ਪਿੰਡਿਕਾ. ਖੁੱਚ ਤੋਂ ਹੇਠ ਲੱਤ ਦਾ ਮਾਂਸਲ ਭਾਗ....
ਸੰ. ਸੰਗ੍ਯਾ- ਪਹੀਏ ਦੀ ਪੁੱਠੀਆਂ ਦਾ ਘੇਰਾ, ਜਿਸ ਵਿੱਚ ਗਜ ਠੁਕੇਰਹਿਂਦੇ ਹਨ. ਨਾਭਿ ਪਹੀਏ ਦਾ ਮਧ੍ਯ ਹੈ ਅਤੇ ਨੇਮਿ ਬਾਹਰ ਦਾ ਦਾਇਰਾ ਹੈ। ੨. ਖੂਹ ਦੀ ਮਣ। ੩. ਖੂਹ ਦੀ ਮਣ ਤੇ ਰੱਖਿਆ ਕਾਠ ਗੋਲ ਖੜੌਂਜਾ....
ਘ੍ਰਿਤ. ਘੀ. "ਸਗਲ ਦੂਧ ਮਹਿ ਘੀਆ." (ਸੋਰ ਮਃ ੫) ੨. ਘੀ ਜੇਹੀ ਗੁੱਦ ਵਾਲਾ ਕੱਦੂ....
ਦੇਖੋ, ਕਦੂਆ....
ਦੇਖੋ, ਜੱਗ....
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਬੇਦੀ। ੨. ਇੱਕ ਛਤ੍ਰੀ (ਕ੍ਸ਼੍ਤ੍ਰਿਯ) ਜਾਤਿ, ਜਿਸ ਵਿੱਚ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਜਨਮ ਹੋਇਆ. ਇਸ ਸੰਗ੍ਯਾ ਦਾ ਮੂਲ ਵੇਦਪਾਠ ਹੈ, "ਜਿਨੈ ਵੇਦ ਪਠ੍ਯੋ ਸੁ ਵੇਦੀ ਕਹਾਏ." (ਵਿਚਿਤ੍ਰ)#ਵਿਚਿਤ੍ਰਨਾਟਕ ਅਨੁਸਾਰ ਵੇਦੀ ਰਾਮਚੰਦ੍ਰ ਜੀ ਦੇ ਪੁਤ੍ਰ ਕੁਸ਼ ਦੀ ਔਲਾਦ ਹਨ ਅਤੇ ਸੋਢੀ ਲਵ (ਲਊ) ਦੀ ਵੰਸ਼ ਹਨ. "ਲਵੀ ਰਾਜ ਦੇ ਬਨ ਗਏ, ਵੇਦਿਨ ਕੀਨੋ ਰਾਜ." (ਵਿਚਿਤ੍ਰ ਅਃ ੪) ੩. ਵੇਦਿਕਾ. ਵੇਦਿ. ਯਗ੍ਯਮੰਡਪ. ਹਵਨ ਦੀ ਥੜੀ. "ਵੇਦੀ ਰੁਚਿਰ ਰਚੀ ਮਿਲ ਦੇਵਨ." (ਸਲੋਹ) ੪. ਵੇਦਾਂ ਵਿੱਚ. ਵੇਦੀਂ. "ਜੂਠਿ ਨ ਰਾਗੀ ਜੂਠਿ ਨ ਵੇਦੀ." (ਮਃ ੧. ਵਾਰ ਸਾਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਸੂਤ੍ਰ. ਸੰਗ੍ਯਾ- ਤਾਗਾ. ਡੋਰਾ. "ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ) ੨. ਜਨੇਊ. "ਸੂਤ ਪਾਇ ਕਰੇ ਬੁਰਿਆਈ." (ਵਾਰ ਰਾਮ ੧. ਮਃ ੧) ੩. ਪ੍ਰਬੰਧ. ਇੰਤਜਾਮ. ੪. ਪਰਸਪਰ ਪ੍ਰੇਮ. ਮੇਲ ਮਿਲਾਪ. "ਰਾਖਹੁ ਸੂਤ ਇਹੀ ਬਨ ਆਵੈ." (ਗੁਪ੍ਰਸੂ) ੫. ਰੀਤਿ. ਰਿਵਾਜ. "ਹੁਤੋ ਸੰਸਾਰ ਸੂਤ ਇਹੁ ਦਾਸਾ." (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸ੍ਰੀ। ੬. "ਠੀਕ. ਸਹੀ. ਦੁਰੁਸ੍ਤ. "ਮੰਦਲ ਨ ਬਾਜੈ ਨਟਪੈ ਸੂਤਾ." (ਆਸਾ ਕਬੀਰ) ੭. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. "ਲਡੂਆ ਅਰ ਸੂਤ ਭਲੇ ਜੁ ਬਨੇ." (ਕ੍ਰਿਸਨਾਵ) ੮. ਸੰ. सृत ਰਥਵਾਨ. ਰਥ ਹੱਕਣ ਵਾਲਾ. "ਪਾਰਥ ਸੂਤ ਕੀ ਡੋਰ ਲਗਾਏ." (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯. ਸੂਰਜ। ੧੦. ਅੱਕ। ੧੧. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸਃ ੨. ਅਤੇ ੩। ੧੨. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ¹। ੧੩. ਪਾਰਾ। ੧੪. ਵ੍ਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫. ਵਿ- ਪ੍ਰਸੂਤ. ਸੂਇਆ ਹੋਇਆ। ੧੬. ਚੁਆਇਆ ਹੋਇਆ. ਟਪਕਾਇਆ ਹੋਇਆ। ੧੭. ਸੰ. सूत्त् ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ....
ਦੇਖੋ, ਪਿੰਡ। ੨. ਦੇਖੋ, ਪਿੰਡੀ ੬....
ਸੰ. ਪਿੰਡਿਕਾ. ਸੰਗ੍ਯਾ- ਪਿੰਜਣੀ. ਪਿੰਨਣੀ. ਗੋਡੇ ਤੋਂ ਹੇਠ ਅਤੇ ਗਿੱਟੇ ਤੋਂ ਉੱਪਰ ਦਾ ਲੱਤ ਦਾ ਮੋਟਾ ਪਿਛਲਾ ਭਾਗ. "ਕਰ ਪਰਸੇ ਪਿੰਡਰੀ ਜਬ ਦੇਖੀ." (ਨਾਪ੍ਰ)....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....