pahilodhēपहिलोदे
ਕ੍ਰਿ. ਵਿ- ਪ੍ਰਥਮ ਕਾਲ ਮੇਂ, ਆਦਿ ਮੇਂ. ਪੇਸ਼ਤਰ. "ਪਹਿਲੋਦੇ ਤੈ ਰਿਜਕੁ ਸਮਾਹਾ। ਪਿਛੋਦੇ ਤੈ ਜੰਤ ਉਪਾਹਾ." (ਮਾਝ ਅਃ ਮਃ ੫)
क्रि. वि- प्रथम काल में, आदि में. पेशतर. "पहिलोदे तै रिजकु समाहा। पिछोदे तै जंत उपाहा." (माझ अः मः ५)
ਵਿ- ਪਹਿਲਾ। ੨. ਮੁੱਖ. ਪ੍ਰਧਾਨ। ੩. ਸ਼੍ਰੇਸ੍ਠ. ਉੱਤਮ। ੪. ਕ੍ਰਿ. ਵਿ- ਪਹਿਲੇ. "ਪ੍ਰਥਮ ਆਏ ਕੁਲਖੇਤਿ." (ਤੁਖਾ ਛੰਤ ਮਃ ੪) ਪਹਿਲਾਂ ਕੁਰੁਕ੍ਸ਼ੇਤ੍ਰ ਪਹੁਚੇ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਫ਼ਾ. [پیشتر] ਕ੍ਰਿ. ਵਿ- ਪਹਿਲਾਂ. ਪੂਰਵ. ਸਮੇਂ ਤੋਂ ਪਹਿਲਾਂ....
ਕ੍ਰਿ. ਵਿ- ਪ੍ਰਥਮ ਕਾਲ ਮੇਂ, ਆਦਿ ਮੇਂ. ਪੇਸ਼ਤਰ. "ਪਹਿਲੋਦੇ ਤੈ ਰਿਜਕੁ ਸਮਾਹਾ। ਪਿਛੋਦੇ ਤੈ ਜੰਤ ਉਪਾਹਾ." (ਮਾਝ ਅਃ ਮਃ ੫)...
ਸੰ. समाह्रत- ਸਮਾਹ੍ਰਿਤ. ਵਿ- ਜਮਾ ਕੀਤਾ. ਸੰਗ੍ਰਹੀਤ. ਇਕੱਠਾ ਕੀਤਾ. ਮੁਹੱਈਆ ਕੀਤਾ. "ਜੀਅ ਜੰਤ ਸਭਿ ਪਾਛੇ ਕਰਿਆ ਪ੍ਰਿਥਮੇ ਰਿਜਕੁ ਸਮਾਹਾ." (ਸਾਰਾ ਅਃ ਮਃ ੫) "ਬ੍ਰਹਮਗਿਆਨੀ ਕੈ ਗਰੀਬੀ ਸਮਾਹਾ." (ਸੁਖਮਨੀ) ੨. ਸਮਾਇਆ. ਲੀਨ ਹੋਇਆ. "ਜਪਿ ਨਾਨਕ ਭਗਤ ਸਮਾਹਾ." (ਸੋਰ ਮਃ ੪) ੩. ਦੇਖੋ, ਸਮਾਹਿਤ. "ਆਪੇ ਗੁਣ ਗਾਵਾਇਦਾ ਪਿਆਰ ਆਪੇ ਸਬਦਿ ਸਮਾਹਾ." (ਸੋਰ ਮਃ ੪)...
ਬਕਰੀ ਭੇਡ ਆਦਿ ਪਸ਼ੂਆਂ ਦੀ ਲੰਮੀ ਉਂਨ. ਝੰਡ....
ਵਿ- ਉਤਪੰਨ ਕੀਤਾ. ਰਚਿਆ. "ਜਿਨਹਿ ਉਪਾਹਾ, ਤਿਨਹਿ ਬਿਨਾਹਾ." (ਆਸਾ ਮਃ ੫)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....