ਪਾਣ

pānaपाण


ਸੰਗ੍ਯਾ- ਵਸਤ੍ਰ ਨੂੰ ਬੁਣਨ ਸਮੇਂ ਲਾਇਆ ਮਾਵਾ। ੨. ਲੋਹੇ ਨੂੰ ਗਰਮ ਕਰਕੇ ਪਾਣੀ ਵਿੱਚ ਬੁਝਾਕੇ ਕਰੜਾ ਕਰਨ ਦੀ ਕ੍ਰਿਯਾ। ੩. ਦੇਖੋ, ਪਾਨ. "ਕਰ੍ਯੋ ਮੱਦ ਪਾਣੰ." (ਰਾਮਾਵ) ੪. ਆਬ. ਚਮਕ. "ਸੱਚ ਪਾਣ ਸੱਚ ਮਾਨ ਮਹੱਤਾ." (ਭਾਗ) ੫. ਪਾਨ. ਪਾਣੀ. ਜਲ. "ਤਿਹ ਪਾਣ ਪਿਆਇ." (ਰਾਮਾਵ) ੬. ਦੇਖੋ, ਪਾਣੁ। ੭. ਸੰ. ਵਪਾਰ. ਲੈਣ ਦੇਣ। ੮. ਦਾਉ. ਬਾਜੀ। ੯. ਪ੍ਰਸ਼ੰਸਾ. ਤਅ਼ਰੀਫ਼.


संग्या- वसत्र नूं बुणन समें लाइआ मावा। २. लोहे नूं गरम करके पाणी विॱच बुझाके करड़ा करन दी क्रिया। ३. देखो, पान. "कर्यो मॱद पाणं." (रामाव) ४. आब. चमक. "सॱच पाण सॱच मान महॱता." (भाग) ५. पान. पाणी. जल. "तिह पाण पिआइ." (रामाव) ६. देखो, पाणु। ७. सं. वपार. लैण देण। ८. दाउ. बाजी। ९. प्रशंसा. तअ़रीफ़.