pavaīपवई
ਪੈਂਦੀ. ਪੜਤੀ. "ਬਿਨੁ ਗੁਰ ਘਾਲ ਨ ਪਵਈ ਥਾਇ." (ਸਿਧਗੋਸਟਿ) ੨. ਪੀਵਈ. ਪਾਨ ਕਰਦਾ. "ਇਕੁ ਬੂੰਦ ਨ ਪਵਈ ਕੇਹ." (ਸ੍ਰੀ ਅਃ ਮਃ ੧) ਸ੍ਵਾਤਿ- ਬੂੰਦ ਬਿਨਾ ਇੱਕ ਬੂੰਦ ਨਹੀਂ ਪੀਂਦਾ.
पैंदी. पड़ती. "बिनु गुर घाल न पवई थाइ." (सिधगोसटि) २. पीवई. पान करदा. "इकु बूंद न पवई केह." (स्री अः मः १) स्वाति- बूंद बिना इॱक बूंद नहीं पींदा.
ਵ੍ਯ- ਬਿਨਾ. ਰਹਿਤ. ਬਗੈਰ. "ਬਿਨੁ ਨਾਵੈ ਪੈਨਣੁ ਖਾਣੁ ਸਭਿ ਬਾਦਿ ਹੈ." (ਮਃ ੩. ਵਾਰ ਸੋਰ)...
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਸੰਗ੍ਯਾ- ਦੇਖੋ, ਘਾਲਣਾ. ੨. ਸੇਵਾ. ਟਹਿਲ. "ਘਾਲਿ ਸਿਆਣਪ ਉਕਤਿ ਨ ਮੇਰੀ." (ਰਾਮ ਅਃ ਮਃ ੫) ੩. ਮਿਹਨਤ. ਮੁਸ਼ੱਕਤ. "ਸਾਧ ਕੈ ਸੰਗਿ ਨਹੀ ਕਛੁ ਘਾਲ." (ਸੁਖਮਨੀ) ੪. ਕਰਣੀ. ਕਮਾਈ. "ਪਹੁਚਿ ਨ ਸਾਕਉ ਤੁਮਰੀ ਘਾਲ." (ਬਿਲਾ ਮਃ ੫) ੫. ਵਿਨਾਸ਼. ਵਧ। ੬. ਦੁੱਧ ਨੂੰ ਉਬਾਲਣ ਸਮੇਂ ਵਿੱਚ ਮਿਲਾਇਆ ਪਾਣੀ. ਹੰਘਾਲ. ਆਵਟਣੁ....
ਪੈਂਦੀ. ਪੜਤੀ. "ਬਿਨੁ ਗੁਰ ਘਾਲ ਨ ਪਵਈ ਥਾਇ." (ਸਿਧਗੋਸਟਿ) ੨. ਪੀਵਈ. ਪਾਨ ਕਰਦਾ. "ਇਕੁ ਬੂੰਦ ਨ ਪਵਈ ਕੇਹ." (ਸ੍ਰੀ ਅਃ ਮਃ ੧) ਸ੍ਵਾਤਿ- ਬੂੰਦ ਬਿਨਾ ਇੱਕ ਬੂੰਦ ਨਹੀਂ ਪੀਂਦਾ....
ਸੰਗ੍ਯਾ- ਅਸਥਾਨ. ਜਗਾ. "ਸਾਚਾ ਨਿਰੰਕਾਰ ਨਿਜਥਾਇ." (ਸ੍ਰੀ ਮਃ ੧) ੨. ਕ੍ਰਿ. ਵਿ- ਇ਼ਵਜ ਮੇਂ. ਬਦਲੇ ਵਿੱਚ. "ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਇ." (ਸ. ਫਰੀਦ) ੩. ਥਾਂ ਤੇ. ਥਾਂ ਸਿਰ....
ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ....
ਸੰਗ੍ਯਾ- ਪਾਣ. ਆਬ. ਚਮਕ. ਭੜਕ। ੨. ਆਗ੍ਯਾ. "ਦੀਜੈ ਪਾਨੰ." (ਰਾਮਾਵ) ੩. ਪਾਣਿ. ਹੱਥ. "ਖਾਨ ਪਾਨ ਕਰ ਪਾਨ ਪਖਾਰੇ." (ਗੁਪ੍ਰਸੂ) ੪. ਪਾਯਨ. ਪੈਰੀਂ."ਸਬੈ ਪਾਨ ਲਾਗੇ ਤਜ੍ਯੋ ਗਰਬ ਭਾਰੀ." (ਦੱਤਾਵ) ੫. ਪਰਾਯਣ. ਤਤਪਰ. "ਇਕ ਪਾਨ ਜਾਨ ਉਦਾਸ." (ਦੱਤਾਵ) ਇੱਕ ਪਰਾਯਣ ਹੋਇਆ। ੬. ਪ੍ਰਾਣ. ਸ੍ਵਾਸ. "ਪਾਨ ਤਜੇ ਤੁਮ ਤਾਹਿਤ ਪ੍ਰੀਤਮ, ਪਾਨ ਤਜੇ ਤੁਮਰੇ ਹਿਤ ਪ੍ਯਾਰੀ." (ਚਰਿਤ੍ਰ ੩੬੭) ੭. ਪਰ੍ਣ. ਪੱਤਾ. ਪਤ੍ਰ. "ਪੌਨ ਬਹੈ ਦ੍ਰਮ ਪਾਨ ਨਿਹਾਰੇ." (ਕਲਕੀ) ੮. ਨਾਗਰਬੇਲਿ ਦਾ ਪੱਤਾ. ਤਾਂਬੂਲ. ਫ਼ਾ. [پان] "ਪਾਨ ਸੁਪਾਰੀ ਖਾਤੀਆ." (ਤਿਲੰ ਮਃ ੪) ੯. ਸੰ. ਪੀਣ ਦੀ ਕ੍ਰਿਯਾ. ਪੀਣਾ. "ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ." (ਗਉ ਥਿਤੀ ਮਃ ੫) ੧੦. ਜਲ. "ਮਿਥਿਆ ਭੋਜਨ ਪਾਨ." (ਸਾਰ ਮਃ ੫) "ਨ ਪਾਨ ਫੇਰ ਜਾਚਤੇ ਨ ਪ੍ਰਾਨ ਦੇਹ ਧਾਰਤੇ." (ਗੁਪ੍ਰਸੂ) ੧੧. ਸ਼ਰਾਬ. "ਪਾਨ ਡਰਾਇ ਕਸੁੰਭੜੋ ਰੂਰੋ." (ਚਰਿਤ੍ਰ ੧੧੧) ਦੇਖੋ, ਕਸੁੰਭੜਾ। ੧੨. ਅੰਮ੍ਰਿਤ. "ਹਰੋਂ ਆਜ ਪਾਨੰ." (ਰਾਮਾਵ) ਅੱਜ ਇੰਦ੍ਰ ਤੋਂ ਅਮ੍ਰਿਤ ਖੋਹ ਸਕਦਾ ਹਾਂ। ੧੩. ਪੀਣ ਦਾ ਪਾਤ੍ਰ। ੧੪. ਕੂਲ੍ਹ. ਨਹਰ। ੧੫. ਰਕ੍ਸ਼ਾ. ਰਖ੍ਯਾ। ੧੬. ਪੌ. ਪ੍ਰਪਾ. ਜਿਸ ਥਾਂ ਪਾਣੀ ਪਿਆਇਆ ਜਾਵੇ। ੧੭. ਜਯ. ਫ਼ਤੇ. ਜਿੱਤ।...
ਏਕ. ਦੇਖੋ, ਇਕ "ਇਕੁ ਖਿਨੁ ਤਿਸੁ ਬਿਨ ਜੀਵਣਾ." (ਮਾਝ ਬਾਰਹਮਾਹਾ)...
ਸੰਗ੍ਯਾ- ਬਿੰਦੁ. ਤੁਬਕਾ. ਕ਼ਤ਼ਰਾ. ਕਣੀ. "ਬੂੰਦ ਵਿਹੂਣਾ ਚਾਤ੍ਰਿਕੋ ਕਿਉਕਰਿ ਤ੍ਰਿਪਤਾਵੈ?" (ਵਾਰ ਜੈਤ) ੨. ਭਾਵ- ਵੀਰਯ. ਮਣੀ. ਸ਼ੁਕ੍ਰ. "ਰਕਤ ਬੂੰਦ ਕਾ ਗਾਰਾ." (ਸੋਰ ਰਵਿਦਾਸ)...
ਕ੍ਰਿ. ਵਿ- ਕੈਸੇ. ਕਿਉਂਕਰ. "ਸੁਆਮੀ ਮਿਲੀਐ ਕੇਹ?" (ਗਉ ਮਃ ੫) ੨. ਕਿਸੇ ਤਰਾਂ. ਕਿਸੀ ਪ੍ਰਕਾਰ. "ਇਕ ਬੂੰਦ ਨ ਪਵਈ ਕੇਹ." (ਸ੍ਰੀ ਅਃ ਮਃ ੧) ਦੇਖੋ, ਪਵਈ। ੩. ਵਿ- ਕੁਝ. ਤਨਿਕ. "ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ." (ਵਾਰ ਸੋਰ ਮਃ ੩) ੪. ਸਰਵ- ਕਿਸ ਨੂੰ. ਕਿਸ ਤਾਂਈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. स्वाति ਵਿ- ਆਪਣੇ ਆਪ ਵਿਚਰਨ ਵਾਲਾ। ੨. ਸੰਗ੍ਯਾ- ਅਸ਼੍ਵਿਨੀ ਤੋਂ ਪੰਦ੍ਰਵਾਂ ਨਛਤ੍ਰ। ੩. ਸੂਰਜ ਦੀ ਇੱਕ ਇਸਤ੍ਰੀ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...