palānaपलान
ਦੇਖੋ, ਪਲਾਣ. "ਚੀਰ ਪਲਾਨ ਕਿਕਾਨ ਧਸੀ ਵਸੁਧਾ ਮਹਿ." (ਚੰਡੀ ੧) ਕਾਠੀ ਅਤੇ ਘੋੜੇ ਨੂੰ ਚੀਰ ਕੇ ਤਲਵਾਰ ਜ਼ਮੀਨ ਵਿੱਚ ਧਸ ਗਈ। ੨. ਸੰ. ਪਲਾੱਨ. ਪਲ (ਮਾਂਸ) ਨਾਲ ਮਿਲਾਕੇ ਪਕਾਇਆ ਅੰਨ.
देखो, पलाण. "चीर पलान किकान धसी वसुधा महि." (चंडी १) काठी अते घोड़े नूं चीर के तलवार ज़मीन विॱच धस गई। २. सं. पलाॱन. पल (मांस) नाल मिलाके पकाइआ अंन.
ਫ਼ਾ. [پالان] ਪਾਲਾਨ. ਸੰਗ੍ਯਾ- ਊਂਟ ਗਧੇ ਆਦਿ ਦੀ ਪਿੱਠ ਪਰ ਕਸੀ ਹੋਈ ਕਾਠੀ ਅਥਵਾ ਗੱਦੀ। ੨. ਦੇਖੋ, ਪਰਯਾਣ....
ਸੰਗ੍ਯਾ- ਚੀਰਨ ਦਾ ਚਿੰਨ੍ਹ। ੨. ਸੰ. ਵਸਤ੍ਰ. "ਕਾਇਆ ਕਚੀ, ਕਚਾ ਚੀਰ ਹੰਢਾਏ." (ਮਾਝ ਅਃ ਮਃ ੩) ੩. ਬਿਰਛ ਦੀ ਛਿੱਲ। ੪. ਗਊ ਦਾ ਥਣ। ੫. ਫ਼ਾ. [چیِر] ਵਿ- ਦਿਲੇਰ. ਦਿਲਾਵਰ। ੬. ਵਿਜਈ. ਜਿੱਤਣ ਵਾਲਾ। ੭. ਸੰਗ੍ਯਾ- ਜਿੱਤ. ਫ਼ਤਹ਼। ੮. ਬਜ਼ੁਰਗੀ. "ਜੈ ਚਿਦਰੂਪ ਚਿਰਜੀਵ ਸਦੈਵੀ ਚੀਰ ਨ ਜਾਨਤ ਕੋਇ ਤੁਮਾਰੀ." (ਸਲੋਹ)...
ਦੇਖੋ, ਪਲਾਣ. "ਚੀਰ ਪਲਾਨ ਕਿਕਾਨ ਧਸੀ ਵਸੁਧਾ ਮਹਿ." (ਚੰਡੀ ੧) ਕਾਠੀ ਅਤੇ ਘੋੜੇ ਨੂੰ ਚੀਰ ਕੇ ਤਲਵਾਰ ਜ਼ਮੀਨ ਵਿੱਚ ਧਸ ਗਈ। ੨. ਸੰ. ਪਲਾੱਨ. ਪਲ (ਮਾਂਸ) ਨਾਲ ਮਿਲਾਕੇ ਪਕਾਇਆ ਅੰਨ....
ਘੋੜਾ. ਦੇਖੋ, ਕੰਕ੍ਯਾਨ. "ਮੁੰਡਹਿ ਤੁੰਡਹਿ ਰੁੰਡਹਿ ਚੀਰ ਪਲਾਨ ਕਿਕਾਨ ਧਸੀ ਵਸੁਧਾ ਮਹਿਂ." (ਚੰਡੀ ੧)...
ਪ੍ਰਿਥਿਵੀ. ਦੇਖੋ, ਬਸੁੰਧਰਾ ਅਤੇ ਬਸੁਧਾ। ੨. ਵਰੁਣ ਦੇਵਤਾ ਦੀ ਪੁਰੀ "ਵਸੁਧਾ."...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰਗ੍ਯਾ- ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। ੨. ਕਾਸ੍ਠ. ਕਾਠ. ਇੰਧਨ. ਲੱਕੜ. "ਕਾਠੀ ਧੋਇ ਜਲਾਵਹਿ." (ਆਸਾ ਕਬੀਰ) "ਤਨੁ ਭਇਆ ਕਾਠੀ." (ਗਉ ਕਬੀਰ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ। ੩. ਸ਼ਰੀਰ ਦਾ ਪਿੰਜਰ। ੪. ਸੰ. ਕਾਸ੍ਠਾ. ਸ੍ਥਿਤੀ. ਠਹਿਰਾਉ. "ਕਾਠੀ ਭਿੰਨ ਭਿੰਨ ਭਿੰਨ ਤਣੀਏ." (ਰਾਮ ਮਃ ੫) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਤਰਵਾਰ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. ਪ੍ਰਾਣੀ ਦੇ ਸ਼ਰੀਰ ਦਾ ਇੱਕ ਧਾਤੁ. ਗੋਸ਼੍ਤ. ਮਨੁ ਨੇ ਮਾਂਸ ਦਾ ਅਰਥ ਲਿਖਿਆ ਹੈ ਕਿ- ਮਾਂ (ਮੈਨੂੰ) ਸ (ਉਹ) ਜਿਸ ਨੂੰ ਮੈਂ ਖਾਂਦਾ ਹਾਂ, ਉਹੀ ਮੈਨੂੰ ਕਿਸੇ ਵੇਲੇ ਖਾਵੇਗਾ.#ਪੁਰਾਣੇ ਸਮੇਂ ਮਾਂਸ ਬਿਨਾਂ ਸੰਕੋਚ ਖਾਧਾ ਜਾਂਦਾ ਸੀ ਅਤੇ ਸ਼੍ਰਾੱਧ ਆਦਿ ਕਰਮਾਂ ਵਿੱਚ ਵਰਤੀਦਾ ਸੀ. ਦੇਖੋ, ਵਿਸਨੁਪੁਰਾਣ ਅੰਸ਼ ੩, ਅਃ ੧੬, ਵਸ਼ਿਸ੍ਟ ਸਿਮ੍ਰਿਤਿ ਅਃ ੪, ਮਨੁ ਸਿਮ੍ਰਿਤ ਅਃ ੩, ਸ਼ਲੋਕ ੨੬੮ ਤੋਂ ੨੭੧ ਅਤੇ ਗੋਘਨ.#ਯਜੁਰਵੇਦ ਦੀ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਪੁਤ੍ਰਇੱਛਾਵਾਨਾ ਇਸਤ੍ਰੀ ਪੁਰਖ ਨੂੰ ਮਾਸ ਚਾਉਲ ਪਕਾਕੇ ਖਾਣੇ ਦੱਸੇ ਹਨ.¹ ਜੈਮਿਨੀ ਅਸ਼੍ਵਮੇਧ ਵਿੱਚ ਅਨੇਕ ਪ੍ਰਕਾਰ ਦੋ ਮਾਸ ਕ੍ਰਿਸਨ ਜੀ ਨੇ ਜੋ ਖਾਧੇ ਹਨ, ਉਨ੍ਹਾਂ ਦਾ ਵਿਸ੍ਤਾਰ ਨਾਲ ਜਿਕਰ ਕੀਤਾ ਹੈ.² ਮਨੁ ਨੇ ਸ਼੍ਰਾੱਧ ਯੱਗ ਆਦਿ ਵਿੱਚ ਵਿਧਾਨ ਕੀਤੇ ਮਾਸ ਨੂੰ ਨਾ ਖਾਣ ਵਾਲੇ ਲਈ ੨੧. ਜਨਮ ਪਸ਼ੂ ਦੇ ਪ੍ਰਾਪਤ ਹੋਣੇ ਦੱਸੇ ਹਨ.³#ਭਾਰਤ ਵਿੱਚ ਮਾਸ ਦਾ ਤ੍ਯਾਗ ਬੁੱਧਧਰਮ ਦੇ ਪ੍ਰਚਾਰ ਤੋਂ ਹੋਇਆ ਹੈ. ਇਸ ਤੋਂ ਪਹਿਲਾਂ ਹਰੇਕ ਮਤ ਦੇ ਲੋਕ ਮਾਂਸਾਹਾਰੀ ਸਨ.#ਸਿੱਖਧਰਮ ਵਿੱਚ ਮਾਸ ਦਾ ਖਾਣਾ ਹਿੰਦੂ ਧਰਮ- ਸਾਸ਼ਤ੍ਰਾਂ ਵਾਂਙ ਵਿਧਾਨ ਨਹੀਂ, ਅਰ ਨ ਬੌੱਧ ਜੈਨੀਆਂ ਵਾਂਙ ਇਸ ਦਾ ਤ੍ਯਾਗ ਹੈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....