palānaपलाण
ਫ਼ਾ. [پالان] ਪਾਲਾਨ. ਸੰਗ੍ਯਾ- ਊਂਟ ਗਧੇ ਆਦਿ ਦੀ ਪਿੱਠ ਪਰ ਕਸੀ ਹੋਈ ਕਾਠੀ ਅਥਵਾ ਗੱਦੀ। ੨. ਦੇਖੋ, ਪਰਯਾਣ.
फ़ा. [پالان] पालान. संग्या- ऊंट गधे आदि दी पिॱठ पर कसी होई काठी अथवा गॱदी। २. देखो, परयाण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. उष्ट्- ਉਸ੍ਟ. ਊਠ. ਸ਼ੁਤੁਰ. ਉੱਠ. ਦੇਖੋ ਉਸਟ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਪਿਠ....
ਸੰਗ੍ਯਾ- ਕਹੀ. ਮਿੱਟੀ ਪੁੱਟਣ ਦਾ ਇੱਕ ਸੰਦ। ੨. ਨਹਿਰ ਦਾ ਛੋਟਾ ਨਾਲਾ. ਰਜਵਾਹਾ। ੩. ਕ੍ਰਿ- ਕਸਣ ਦਾ ਭੂਤਕਾਲ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। ੨. ਕਾਸ੍ਠ. ਕਾਠ. ਇੰਧਨ. ਲੱਕੜ. "ਕਾਠੀ ਧੋਇ ਜਲਾਵਹਿ." (ਆਸਾ ਕਬੀਰ) "ਤਨੁ ਭਇਆ ਕਾਠੀ." (ਗਉ ਕਬੀਰ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ। ੩. ਸ਼ਰੀਰ ਦਾ ਪਿੰਜਰ। ੪. ਸੰ. ਕਾਸ੍ਠਾ. ਸ੍ਥਿਤੀ. ਠਹਿਰਾਉ. "ਕਾਠੀ ਭਿੰਨ ਭਿੰਨ ਭਿੰਨ ਤਣੀਏ." (ਰਾਮ ਮਃ ੫) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ....
ਸੰ. पर्याण ਸੰਗ੍ਯਾ ਘੋੜੇ ਦੀ ਪਿੱਠ ਤੇ ਕਸੀ ਹੋਈ ਕਾਠੀ. ਚਾਰਜਾਮਾ. ਜੀਨ. ਦੇਖੋ, ਪਲਾਣ....