paradhhānuपरधानु
ਦੇਖੋ, ਪਰਧਾਨ. "ਸੋਈ ਨਾਮ ਪਰਧਾਨੁ." (ਸਵੈਯੇ ਮਃ ੩. ਕੇ)
देखो, परधान. "सोई नाम परधानु." (सवैये मः ३. के)
ਵਿ- ਪ੍ਰਧਾਨ. ਸਭ ਤੋਂ ਉੱਚਾ. ਸ਼੍ਰੇਸ੍ਟ. ਮੁਖੀਆ. ਦੇਖੋ, ਯੂ- ਪ੍ਰਤਾਨ. "ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ." (ਸ੍ਰੀ ਮਃ ੫) ੨. ਫੂਲਵੰਸ਼ ਦੇ ਰਤਨ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਟਿੱਕਾ ਸਰਦੂਲ ਸਿੰਘ ਤੋਂ ਛੋਟੀ ਸੀ. ਰਮਦਾਸ ਝੰਡੇ ਦੇ ਸਰਦਾਰ ਸ਼ਾਮ ਸਿੰਘ ਨਾਲ ਇਸ ਦੀ ਸ਼ਾਦੀ ਹੋਈ. ਇਹ ਵਡੀ ਧਰਮਾਤਮਾ ਅਤੇ ਵਿਦ੍ਵਾਨ ਸੀ. ਇਸ ਨੇ ਬਰਨਾਲੇ ਸੰਤ ਗਾਂਧਾ ਸਿੰਘ ਜੀ ਦੇ ਡੇਰੇ ਨੂੰ ਜਾਗੀਰ ਲਾਕੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਗੁਰਮਤ ਦੇ ਸੰਤਾਂ ਨੂੰ ਕਾਸ਼ੀ ਜਾਣ ਦੀ ਖੇਚਲ ਨਾ ਕਰਨੀ ਪਵੇ, ਇੱਥੇ ਹੀ ਸਭ ਵਿਦ੍ਯਾ ਪ੍ਰਾਪਤ ਕਰਕੇ ਪੰਥ ਅਤੇ ਦੇਸ਼ ਦਾ ਹਿੱਤ ਕਰਨ. ਬੀਬੀ ਜੀ ਦੀ ਲਾਈ ਜਾਗੀਰ ਹੁਣ ਬਰਾਬਰ ਜਾਰੀ ਹੈ, ਪਰ ਵਿਦ੍ਯਾ ਦੀ ਟਕਸਾਲ ਬਣਾਉਣ ਵੱਲ ਕਿਸੇ ਮਹੰਤ ਅਤੇ ਮਹਾਰਾਜੇ ਨੇ ਧਿਆਨ ਨਹੀਂ ਦਿੱਤਾ....
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਪਰਧਾਨ. "ਸੋਈ ਨਾਮ ਪਰਧਾਨੁ." (ਸਵੈਯੇ ਮਃ ੩. ਕੇ)...