parachāपरचा
ਦੇਖੋ, ਪਰਚਉ ੧. "ਘਰ ਹੀ ਪਰਚਾ ਪਾਈਐ." (ਸੂਹੀ ਮਃ ੧) ੨. ਦੇਖੋ, ਪਰਚਉ ੩. "ਕੋਈ ਮੁਗਲ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ." (ਆਸਾ ਅਃ ਮਃ ੧) ੩. ਫ਼ਾ. [پرچہ] ਕਾਗ਼ਜ ਦਾ ਟੁਕੜਾ. ਚਿਟ। ੪. ਚਿੱਠੀ. ਰੁੱਕ਼ਾ.
देखो, परचउ १. "घर ही परचा पाईऐ." (सूही मः १) २. देखो, परचउ ३. "कोई मुगल न होआ अंधा, किनै न परचा लाइआ." (आसा अः मः १) ३. फ़ा. [پرچہ] काग़ज दा टुकड़ा. चिट। ४. चिॱठी. रुॱक़ा.
ਸੰਗ੍ਯਾ- ਪਰਿਚਯ. ਜਾਨਕਾਰੀ. ਗ੍ਯਾਨ. ਅਭਿਗ੍ਯਤਾ. "ਪਰਚਉ ਪ੍ਰਮਾਣੁ ਗੁਰ ਪਾਇਅਉ." (ਸਵੈਯੇ ਮਃ ੪. ਕੇ) ੨. ਸਬੂਤ. ਪ੍ਰਮਾਣ। ੩. ਸਿੱਧਿ (ਕਰਾਮਾਤ) ਦਾ ਚਮਤਕਾਰ. "ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ." (ਸਵੈਯੇ ਮਃ ੩. ਕੇ)...
ਦੇਖੋ, ਪਰਚਉ ੧. "ਘਰ ਹੀ ਪਰਚਾ ਪਾਈਐ." (ਸੂਹੀ ਮਃ ੧) ੨. ਦੇਖੋ, ਪਰਚਉ ੩. "ਕੋਈ ਮੁਗਲ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ." (ਆਸਾ ਅਃ ਮਃ ੧) ੩. ਫ਼ਾ. [پرچہ] ਕਾਗ਼ਜ ਦਾ ਟੁਕੜਾ. ਚਿਟ। ੪. ਚਿੱਠੀ. ਰੁੱਕ਼ਾ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਤੁ. [مُغل] ਮੁਗ਼ਲ. ਵਿ- ਸਾਦਾਦਿਲ. ਭੋਲਾ. ਸਿੱਧਾ ਸਾਦਾ। ੨. ਸੰਗ੍ਯਾ- ਤਾਤਾਰ ਦੀ ਇੱਕ ਸ਼ੂਰਵੀਰ ਜਾਤਿ, ਜੋ ਪਹਿਲਾਂ ਆਤਿਸ਼ਪਰਸ੍ਤ ਸੀ ਅਤੇ ਫੇਰ ਇਸਲਾਮ ਮਤ ਵਿੱਚ ਆਈ. ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆਕੇ ਭੀ ਕਈ ਮੁਗਲ ਚਿਰ ਤੀਕ ਮੁਸਲਮਾਨ ਨਹੀਂ ਹੋਏ ਸਨ. ਜਲਾਲੁੱਦੀਨ ਫ਼ੀਰੋਜ਼ ਖ਼ਲਜੀ ਨੇ, ਜੋ ਦਿੱਲੀ ਦੇ ਤਖ਼ਤ ਪੁਰ ਸਨ ੧੨੯੦ ਤੋਂ ੯੬ ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ. ਦਿੱਲੀ ਪਾਸ ਜੋ ਮੁਗ਼ਲਪੁਰਾ ਹੈ, ਇਹ ਉਸੀ ਸਮੇਂ ਬਣਾਇਆ ਗਿਆ ਸੀ. ਮੁਗਲਾਂ ਵਿੱਚ ਤੈਮੂਰ ਪ੍ਰਤਾਪੀ ਹੋਇਆ, ਜਿਸ ਨੇ ਭਾਰਤ ਨੂੰ ਫਤੇ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ ਬਾਬਰ ਹਿੰਦੁਸਤਾਨ ਅੰਦਰ ਮੁਗਲਰਾਜ ਕ਼ਾਇਮ ਕਰਨ ਵਾਲਾ ਹੋਇਆ. ਦਿੱਲੀ ਦੇ ਤਖਤ ਪੁਰ ੧੫. ਮੁਗਲ ਬਾਦਸ਼ਾਹ ਬੈਠੇ ਹਨ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ. "ਮੁਗਲ ਪਠਾਣਾ ਭਈ ਲੜਾਈ." (ਆਸਾ ਮਃ ੧)...
ਭਇਆ. ਹੂਆ. "ਹੋਆ ਆਪਿ ਦਇਆਲੁ." (ਵਾਰ ਗੂਜ ੨. ਮਃ ੫)...
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਸਰਵ- ਕਿਸੇ ਨੇ. "ਕਿਨੈ ਵਿਰਲੈ ਚਖਿ ਡੀਠੀ." (ਗਉ ਮਃ ੩)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਅ਼. [کاغذ] ਕਾਗ਼ਜ਼. ਸੰਗ੍ਯਾ- ਕਾਗਦ. ਕ਼ਿਰਤਾਸ. ਪੇਪਰ paper. ਭਾਰਤ ਵਿੱਚ ਕਾਗਜ ਕਦ ਬਣਿਆਂ ਅਤੇ ਇਹ ਕਾਢ ਕਿਸ ਦੀ ਹੈ, ਇਸ ਦਾ ਸਬੂਤ ਗ੍ਰੰਥਾਂ ਤੋਂ ਪੂਰਾ ਨਹੀਂ ਮਿਲਦਾ, ਪਰ ਇਹ ਗੱਲ ਬਿਨਾਂ ਸੰਸੇ ਹੈ ਕਿ ਹਿੰਦੁਸਤਾਨ ਵਿੱਚ ਕਾਗਜ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ. ਇਸ ਦਾ ਪ੍ਰਮਾਣ ਸਿਕੰਦਰ ਦੇ ਸੈਨਾਨੀ "ਨਿਯਰਖੁਸ" ਦੇ ਲੇਖ ਤੋਂ ਮਿਲਦਾ ਹੈ. ਕਾਗਜ ਬਣਨ ਤੋਂ ਪਹਿਲਾਂ ਭੋਜਪਤ੍ਰ ਤਾੜਪਤ੍ਰ ਲੱਕੜ ਪੱਥਰ ਧਾਤੁ ਦੇ ਪਤ੍ਰ ਦੰਦ ਦੇ ਟੁਕੜੇ ਅਤੇ ਚੰਮ ਆਦਿ ਲਿਖਣ ਲਈ ਵਰਤੇ ਜਾਂਦੇ ਸਨ.#ਇੰਗਲੈਂਡ ਦੇ ਵਿਦ੍ਵਾਨਾਂ ਨੇ ਲਿਖਿਆ ਕਿ ਚੀਨੀਆਂ ਨੇ ਕਰੀਬ B. C. ੯੫ ਵਿੱਚ ਰੂੰ ਅਤੇ ਉਂਨ ਤੋਂ ਕਾਗਜ ਬਣਾਉਣ ਦੀ ਜੁਗਤ ਕੱਢੀ. ਅਰਬ ਦੇ ਲੋਕਾਂ ਨੇ ਜਦ ਸਨ ੭੦੪ ਵਿੱਚ ਸਮਰਕੰਦ ਫਤੇ ਕੀਤਾ ਤਦ ਚੀਨੀ ਕੈਦੀਆਂ ਤੋਂ ਕਾਗਜ ਬਣਾਉਣ ਦੀ ਜੁਗਤ ਸਿੱਖੀ, ਅਰਬ ਤੋਂ ਯੂਨਾਨ ਵਿੱਚ, ਉਸ ਥਾਂ ਤੋਂ ਇਟਲੀ ਵਿੱਚ, ਇਟਲੀ ਤੋਂ ਸਪੇਨ, ਸਪੇਨ ਤੋਂ ਜਰਮਨੀ, ਜਰਮਨੀ ਤੋਂ ਫ੍ਰਾਂਸ ਅਤੇ ਫ੍ਰਾਂਸ ਤੋਂ ਚੌਦਵੀਂ ਸਦੀ ਦੇ ਆਰੰਭ ਵਿੱਚ ਇੰਗਲੈਂਡ ਵਿੱਚ ਕਾਗਜ ਬਣਣ ਦੀ ਵਿਦ੍ਯਾ ਫੈਲੀ.#ਕਾਗਜ ਪਹਿਲਾਂ ਹੱਥ ਨਾਲ ਬਣਦਾ ਸੀ, ਇਸ ਦੇ ਬਣਾਉਣ ਦੀ ਕਲ ਫ੍ਰਾਂਸ ਵਿੱਚ ਸਭ ਤੋਂ ਪਹਿਲਾਂ ਲੂਈਸ ਰਾਬਰਟ Louis Robert ਨੇ ਤਿਆਰ ਕੀਤੀ. ਇੰਗਲੈਂਡ ਵਿੱਚ ਸਨ ੧੮੦੪ ਅਤੇ ਅਮਰੀਕਾ ਵਿੱਚ ਸਨ ੧੮੨੦ ਵਿੱਚ ਕਾਗਜ ਬਣਾਉਣ ਦੀਆਂ ਮਸ਼ੀਨਾਂ ਬਣਾਈਆਂ ਗਈਆਂ. ਹੁਣ ਭਾਰਤ ਵਿੱਚ ਭੀ ਕਲਾਂ ਨਾਲ ਉੱਤਮ ਕਾਗਜ ਬਣਦਾ ਹੈ....
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ....
ਸੰ. चिट् ਧਾ- ਸੇਵਕ ਹੋਣਾ. ਦਾਸ਼ ਬਣਨਾ....
ਸੰਗ੍ਯਾ- ਪਤ੍ਰਿਕਾ. ਖ਼ਤ਼. ਨਾਮਹ....