parachauपरचउ
ਸੰਗ੍ਯਾ- ਪਰਿਚਯ. ਜਾਨਕਾਰੀ. ਗ੍ਯਾਨ. ਅਭਿਗ੍ਯਤਾ. "ਪਰਚਉ ਪ੍ਰਮਾਣੁ ਗੁਰ ਪਾਇਅਉ." (ਸਵੈਯੇ ਮਃ ੪. ਕੇ) ੨. ਸਬੂਤ. ਪ੍ਰਮਾਣ। ੩. ਸਿੱਧਿ (ਕਰਾਮਾਤ) ਦਾ ਚਮਤਕਾਰ. "ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ." (ਸਵੈਯੇ ਮਃ ੩. ਕੇ)
संग्या- परिचय. जानकारी. ग्यान. अभिग्यता. "परचउ प्रमाणु गुर पाइअउ." (सवैये मः ४. के) २. सबूत. प्रमाण। ३. सिॱधि (करामात) दा चमतकार. "बरसु एकु हउ फिरिओ किनै नहु परचउ लायउ." (सवैये मः ३. के)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਰਚਾ....
ਦੇਖੋ, ਗਿਆਨ....
ਸੰਗ੍ਯਾ- ਪਰਿਚਯ. ਜਾਨਕਾਰੀ. ਗ੍ਯਾਨ. ਅਭਿਗ੍ਯਤਾ. "ਪਰਚਉ ਪ੍ਰਮਾਣੁ ਗੁਰ ਪਾਇਅਉ." (ਸਵੈਯੇ ਮਃ ੪. ਕੇ) ੨. ਸਬੂਤ. ਪ੍ਰਮਾਣ। ੩. ਸਿੱਧਿ (ਕਰਾਮਾਤ) ਦਾ ਚਮਤਕਾਰ. "ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ." (ਸਵੈਯੇ ਮਃ ੩. ਕੇ)...
ਦੇਖੋ, ਪਰਮਾਣੁ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਅ਼. [ثبوُت] ਸਬੂਤ. ਸਾਬਤ (ਸਿੱਧ) ਕਰਨ ਦੀ ਕ੍ਰਿਯਾ ਅਤੇ ਸਾਧਨ....
ਸੰਗ੍ਯਾ- ਪ੍ਰ- ਮਾਣ. ਤੋਲ. ਵਜ਼ਨ. ਦੇਖੋ, ਤੋਲ। ੨. ਮਾਪ. ਮਿਣਤੀ. ਦੇਖੋ, ਮਿਣਤੀ। ੩. ਕਾਰਣ. ਹੇਤੁ. ਸਬਬ। ੪. ਮਰਯਾਦਾ। ੫. ਗਿਆਨੇਂਦ੍ਰਿਯ। ੩. ਤਰਾਜ਼ੂ. ਤੁਲਾ। ੭. ਦੂਰੀ. ਫਾਸਿਲਾ। ੮. ਬ੍ਰਹਮ. ਕਰਤਾਰ। ੯. ਸਤ੍ਯਵਕਤਾ ਪੁਰਖ। ੧੦. ਪ੍ਰਾਮਾਣਿਕ ਧਰਮਗ੍ਰੰਥ। ੧੧. ਪ੍ਰਮਾ (ਯਥਾਰਥ) ਗਿਆਨ ਦਾ ਸਾਧਨ ਰੂਪ ਸਬੂਤ.#ਮਤਭੇਦ ਕਰਕੇ ਪ੍ਰਮਾਣਾਂ ਦੀ ਗਿਣਤੀ ਵੱਧ ਘੱਟ ਹੈ, ਪਰ ਕਾਵ੍ਯਗ੍ਰੰਥਾਂ ਵਿੱਚ ਅੱਠ ਪ੍ਰਮਾਣ ਮੰਨੇ ਹਨ- ਪ੍ਰਤ੍ਯਕ੍ਸ਼੍, ਅਨੁਮਾਨ, ਉਪਮਾਨ, ਸ਼ਬਦ, ਅਰਥਾਪੱਤਿ, ਅਨੁਪਲਬਧਿ, ਸੰਭਵ ਅਤੇ ਐਤਿਹ੍ਯ.#(ੳ) ਅੰਤਹਕਰਣ ਦੇ ਸੰਯੋਗ ਨਾਲ ਨੇਤ੍ਰਾਦਿਕ ਗਿਆਨ ਇੰਦ੍ਰੀਆਂ ਦ੍ਵਾਰਾ ਹੋਇਆ ਗਿਆਨ 'ਪ੍ਰਤ੍ਯਕ' ਹੈ.#ਇੰਦ੍ਰਿਯ ਅਰੁ ਮਨ ਯੇ ਜਹਾਂ#ਵਿਸਯ ਆਪਨੋ ਪਾਇ,#ਗ੍ਯਾਨ ਕਰੇਂ ਪ੍ਰਤ੍ਯਕ੍ਸ਼੍ ਤਹਿਂ#ਕਹਿ ਗੁਲਾਬ ਕਵਿਰਾਇ.#(ਲਲਿਤ ਕੌਮੁਦੀ)#ਉਦਾਹਰਣ-#ਕੁਦਰਤਿ ਦਿਸੈ ਕੁਦਰਤਿ ਸੁਣੀਐ#ਕੁਦਰਤਿ ਭਉ ਸੁਖਸਾਰ,#ਕੁਦਰਤਿ ਪਾਤਾਲੀ ਆਕਾਸੀ#ਕੁਦਰਤਿ ਸਰਬ ਆਕਾਰ.#(ਵਾਰ ਆਸਾ ਮਃ ੧)#ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠ.#(ਵਾਰ ਰਾਮ ੨. ਮਃ ੫)#ਸੰਤਨ ਕੀ ਸੁਣਿ ਸਾਚੀ ਸਾਖੀ,#ਸੋ ਬੋਲਹਿ ਜੋ ਪੇਖਹਿ ਆਖੀ.#(ਰਾਮ ਮਃ ੫)#(ਅ) ਕਾਰਣ ਦ੍ਵਾਰਾ ਕਾਰਯ ਦਾ ਗਿਆਨ "ਅਨੁਮਾਨ" ਪ੍ਰਮਾਣ ਹੈ.#ਕਾਰਣ ਕੇ ਜਾਨੇ ਜਹਾਂ ਕਾਰਯ ਜਾਨ੍ਯੋਜਾਇ,#ਹੈ ਅਨੁਮਾਨ ਅਲੰਕ੍ਰਿਤੀ ਕਵਿ ਗੁਲਾਬ ਕੇ ਭਾਇ.#(ਲਲਿਤ ਕੌਮੁਦੀ)#ਉਦਾਹਰਣ-#ਧੂਮ ਤੇ ਆਗ ਰਹੈ ਨ ਦੁਰੀ ਜਿਮ,#ਤ੍ਯੋਂ ਛਲ ਤੇ ਤੁਮ ਕੋ ਲਖਪਾਯੋ.#(ਕ੍ਰਿਸਨਾਵ)#(ੲ) ਕਿਸੇ ਪ੍ਰਸਿੱਧ ਵਸਤੂ ਨੂੰ ਜਾਣਕੇ ਉਸ ਦੇ ਤੁਲ੍ਯ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ "ਉਪਮਾਨ" ਪ੍ਰਮਾਣ ਹੈ.#ਉਪਮਾ ਕੀ ਸਾਦ੍ਰਿਸ਼੍ਯ ਤੇਂ ਬਿਨ ਦੇਖ੍ਯੋ ਉਪਮੇਯ,#ਜਾਨਪਰੈ ਉਪਮਾਨ ਸੋ ਅਲੰਕਾਰ ਹੈ ਗੋਯ.#(ਲਲਿਤ ਕੌਮੁਦੀ)#ਉਦਾਹਰਣ-#ਗਾਂ ਜੇਹਾ ਰੋਝ, ਬਘਿਆੜ ਹੁੰਦਾ ਕੁੱਤੇ ਜੇਹਾ,#ਬਿੱਲੀ ਜਿਹਾ ਬਾਘ ਇੱਲ ਜੇਹਾ ਹੁੰਦਾ ਬਾਜ ਹੈ.#(ਸ)ਧਰਮਗ੍ਰੰਥ ਅਥਵਾ ਲੋਕਪ੍ਰਮਾਣ ਵਾਕ੍ਯ "ਸ਼ਬਦ ਪ੍ਰਮਾਣ" ਹੈ.#ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ,#ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ.#(ਲਲਿਤ ਕੌਮੁਦੀ)#ਉਦਾਹਰਣ-#ਸੁਣਿਆ ਮੰਨਿਆ ਮਨਿ ਕੀਤਾ ਭਾਉ,#ਅੰਤਰਗਤਿ ਤੀਰਥਿ ਮਲਿ ਨਾਉ.#ਜਿਨੀ ਨਾਮੁ ਧਿਆਇਆ ਗਏ, ਮਸਕਤਿ ਘਾਲਿ,#ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ.#(ਜਪੁ)#ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ!#ਹਰਿ ਕਰਤਾ ਆਪਿ ਮੁਹਹੁ ਕਢਾਏ.#(ਵਾਰ ਗਉ ੧. ਮਃ ੪)#(ਹ) ਇੱਕ ਬਾਤ ਵ੍ਯਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਣਾ ਕਰਾਵੇ, ਇਹ "ਅਰਥਾਪੱਤਿ" ਪ੍ਰਮਾਣ ਹੈ.#ਜਹਾਂ ਵ੍ਯਰ੍ਥ ਭੇ ਅਰਥ ਕੋ ਔਰ ਜੋਗ ਸੇ ਥਾਪ,#ਅਰਥਾਪੱਤਿ ਅਲੰਕ੍ਰਿਤੀ ਭਾਖਤ ਸੁਕਵਿ ਸਦਾਪ,#(ਲਲਿਤ ਕੌਮੁਦੀ)#ਉਦਾਹਰਣ-#ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ,#ਤਿਸ ਦਾ ਨਫਰੁ ਕਿਥਹੁ ਰਜਿ ਖਾਏ?#ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ,#ਅਣਹੋਂਦੀ ਕਿਥਹੁ ਪਾਏ?#(ਵਾਰ ਗਉ ੧. ਮਃ ੪)#(ਕ) ਕਿਸੇ ਪ੍ਰਮਾਣ ਦ੍ਵਾਰਾ ਜਿੱਥੇ ਵਸ੍ਤੁ ਪ੍ਰਤੀਤ ਨਾ ਹੋਵੇ, ਇਹ "ਅਨੁਪਲਬਧਿ" ਹੈ.#ਜਾਨ ਪਰੈ ਨਹਿ ਵਸ੍ਤੁ ਕਛੁ ਅਨੁਪਲਬਧਿ ਹੈ ਸੋਯ.#(ਲਲਿਤ ਕੌਮੁਦੀ)#ਉਦਾਹਰਣ-#ਨਾਰਾਇਣ ਨਿੰਦਸਿ ਕਾਇ ਭੂਲੀ ਗਾਵਾਰੀ।#ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ, ×××#ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ,#ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ.#(ਧਨਾ ਤ੍ਰਿਲੋਚਨ)#ਸਾਤੋ ਅਕਾਸ ਸਾਤੋ ਪਤਾਰ,#ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ.#(ਅਕਾਲ)#(ਖ) ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਿਨ ਠਹਿਰਾਇਆ ਜਾਵੇ ਇਹ "ਸੰਭਵ" ਪ੍ਰਮਾਣ ਹੈ.#ਜਹਿ ਸੰਭਵ ਹਨਐ ਵਸ੍ਤੁ ਕੋ, ਸੰਭਵ ਨਾਮ ਸੁ ਹੋਯ.#(ਲਲਿਤ ਕੌਮੁਦੀ)#ਉਦਾਹਰਣ-#ਚਾਰ ਜਨੇ ਚਾਰਹੁ ਦਿਸ਼ਾ ਤੇ ਚਾਰ ਕੋਨੇ ਗਹਿ,#ਮੇਰੁ ਕੋ ਹਲਾਯਕੈ ਉਖਾਰੈਂ, ਤੋ ਉਖਰਜਾਯ.#(ਠਾਕੁਰ ਕਵਿ)#(ਗ) ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ, ਪਰ ਪਰੰਪਰਾ ਗੱਲ ਚੱਲੀ ਆਉਂਦੀ ਹੈ, ਏਹ "ਐਤਿਹ੍ਯ" ਪ੍ਰਮਾਣ ਹੈ.#ਪਰੰਪਰਾ ਕਹਨਾਵਤ ਜੋਈ,#ਤਿਹ ਏਤਿਹ੍ਯ ਕਹਿਤ ਸਬਕੋਈ.#(ਸਰਬ ਗੰਜਨੀ)#ਉਦਾਹਰਣ-#ਭਗਤ ਹੇਤਿ ਮਾਰਿਓ ਹਰਨਾਖਸੁ#ਨਰਸਿੰਘ ਰੂਪ ਹੋਇ ਦੇਹ ਧਰਿਓ,#ਨਾਮਾ ਕਹੈ ਭਗਤਿ ਬਸਿ ਕੇਸਵ#ਅਜਹੂੰ ਬਲਿਕੇ ਦੁਆਰ ਖਰੋ.#(ਮਾਰੂ ਨਾਮਦੇਵ)#ਨ੍ਰਿਪਕੰਨਿਆ ਕੇ ਕਾਰਨੈ ਇਕ ਭਇਆ ਭੇਖਧਾਰੀ,#ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ.#(ਬਿਲਾ ਸਧਨਾ)#੧੨ ਵਿ- ਤੁੱਲ. ਸਮਾਨ. "ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ." (ਸਵੈਯੇ ਮਃ ੪. ਕੇ) ਗੁਰੂ ਅਮਰਦਾਸ ਜੀ ਦੇ ਤੁਲ੍ਯ ਹੀ ਆਪ ਨੂੰ ਵਿਧਾਤਾ ਨੇ ਰਚਿਆ ਹੈ। ੧੩. ਵ੍ਯ- ਤੀਕ. ਤੋੜੀ. ਪਰਯੰਤ....
ਦੇਖੋ, ਸਿਧਿ....
ਅ਼. [کرامات] ਕਰਾਮਤ ਦਾ ਬਹੁ ਵਚਨ. ਸਿੱਧੀਆਂ. ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋ ਸਕੇ. ਕਰਾਮਤ ਦਾ ਸਤ੍ਯ ਹੋਣਾ ਹਿੰਦੂ ਅਤੇ ਸਿੱਖਪੁਸ੍ਤਕਾਂ ਤੋਂ ਛੁੱਟ ਯਹੂਦੀ, ਈਸਾਈ ਅਤੇ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ ਭੀ ਦੇਖੀਦਾ ਹੈ. ਦੇਖੋ, ਜ਼ੱਬੂਰ ਕਾਂਡ ੧੦੫ ਅਤੇ ਕ਼ੁਰਾਨ ਸੂਰਤ ਬਕਰ, ਆਯਤ ੮੭ ਅਰ ਸੂਰਤ ਅਰਾਫ਼, ਆਯਤ ੧੬੦....
ਸੰ. चमत्कार ਸੰਗ੍ਯਾ- ਅਚਰਜ. ਅਚੰਭਾ। ੨. ਹੈਰਾਨ ਕਰਨ ਵਾਲਾ ਵਿਸਯ। ੩. ਕਰਾਮਾਤ. ਸਿੱਧੀ। ੪. ਪ੍ਰਕਾਸ਼. "ਦਾਮਿਨੀ ਚਮਤਕਾਰ ਤਿਉ ਵਰਤਾਰਾ ਜਗਖੇ." (ਗਉ ਵਾਰ ੨. ਮਃ ੫) ੫. ਕਾਵ੍ਯ ਦਾ ਉਹ ਗੁਣ, ਜੋ ਸ਼੍ਰੋਤਾ ਅਤੇ ਵਕਤਾ ਦੇ ਚਿੱਤ ਨੂੰ ਰੌਸ਼ਨ ਕਰਦਾ ਹੈ....
ਸੰਗ੍ਯਾ- ਵਰ੍ਸਾ. ਮੀਂਹ. "ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ." (ਰਾਮ ਰੁਤੀ ਮਃ ੫) ੨. ਵਰਸਣਾ (ਵਰ੍ਹਣਾ) ਕ੍ਰਿਯਾ ਦਾ ਅਮਰ. "ਬਰਸੁ ਮੇਘ ਜੀ, ਤਿਲੁ ਬਿਲਮੁ ਨ ਲਾਉ." (ਮਲਾ ਮਃ ੫) ਹੇ ਮੇਘ! ਜਲ ਦੀ ਵਰਖਾ ਕਰ। ੩. ਵਰ੍ਸ. ਵਰ੍ਹਾ. ਸਾਲ. "ਬਰਸੁ ਏਕੁ ਹਉ ਫਿਰਿਓ." (ਸਵੈਯੇ ਮਃ ੩. ਕੇ)...
ਦੇਖੋ, ਏਕ. "ਏਕੁ ਅਧਾਰੁ ਨਾਮੁ ਧਨੁ ਮੋਰਾ." (ਦੇਵ ਮਃ ੫) ੨. ਕਰਤਾਰ. ਵਾਹਗੁਰੂ. "ਏਕੁ ਅਰਾਧਿ ਪਰਾਛਤ ਗਏ." (ਸੁਖਮਨੀ) ੩. ਐਕ੍ਯ. ਇੱਤਿਫ਼ਾਕ. ਮੇਲ ਜੋਲ. "ਪੰਚਾ ਤੇ ਏਕੁ ਛੂਟਾ." (ਸਾਰ ਮਃ ੫. ਪੜਤਾਲ)...
ਸਰਵ- ਕਿਸੇ ਨੇ. "ਕਿਨੈ ਵਿਰਲੈ ਚਖਿ ਡੀਠੀ." (ਗਉ ਮਃ ੩)...
ਵ੍ਯ- ਨਾਂ ਨਹੀ. "ਸੇਜ ਇਕੇਲੀ ਨੀਦ ਨਹੁ ਨੈਨਹ." (ਸੋਰ ਮਃ ੫) "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) ੨. ਇਨਕਾਰ. "ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਥ ਸੰਸਾਰ ਮਹਿ." (ਸਵੈਯੇ ਮਃ ੪. ਕੇ) ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਅਤੇ ਗੁਰੂ ਤੋਂ ਮੁਨਕਿਰ ਹਨ, ਉਹ ਸੰਸਾਰ ਵਿੱਚ ਅਕਾਰਥ ਹਨ। ੩. ਵਿ- ਨਵ. ਨੋ. ਫ਼ਾ. [نُہ] ਨਹੁ. "ਤਿਨਰ ਸੇਵ ਨਹੁ ਕਰਹਿ." (ਸਵੈਯੇ ਮਃ ੩. ਕੇ) ਨੌ ਨਿਧੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ. ਨੌ ਮੁਨੀ ਉਨ੍ਹਾਂ ਦੀ ਸੇਵਾ ਕਰਦੇ ਹਨ. ਦੇਖੋ, ਨਉ ਮੁਨੀ....