nahuनहु
ਵ੍ਯ- ਨਾਂ ਨਹੀ. "ਸੇਜ ਇਕੇਲੀ ਨੀਦ ਨਹੁ ਨੈਨਹ." (ਸੋਰ ਮਃ ੫) "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) ੨. ਇਨਕਾਰ. "ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਥ ਸੰਸਾਰ ਮਹਿ." (ਸਵੈਯੇ ਮਃ ੪. ਕੇ) ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਅਤੇ ਗੁਰੂ ਤੋਂ ਮੁਨਕਿਰ ਹਨ, ਉਹ ਸੰਸਾਰ ਵਿੱਚ ਅਕਾਰਥ ਹਨ। ੩. ਵਿ- ਨਵ. ਨੋ. ਫ਼ਾ. [نُہ] ਨਹੁ. "ਤਿਨਰ ਸੇਵ ਨਹੁ ਕਰਹਿ." (ਸਵੈਯੇ ਮਃ ੩. ਕੇ) ਨੌ ਨਿਧੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ. ਨੌ ਮੁਨੀ ਉਨ੍ਹਾਂ ਦੀ ਸੇਵਾ ਕਰਦੇ ਹਨ. ਦੇਖੋ, ਨਉ ਮੁਨੀ.
व्य- नां नही. "सेज इकेली नीद नहु नैनह." (सोर मः ५) "तिनर निधन नहु कहीऐ." (सवैये मः ३. के) २. इनकार. "जिनि गुरू न देखिअउ, नहु कीअउ, ते अकयथ संसार महि." (सवैये मः ४. के) जिन्हां ने गुरू दा दरशन नहीं कीता अते गुरू तों मुनकिर हन, उह संसार विॱच अकारथ हन। ३. वि- नव. नो. फ़ा. [نُہ] नहु. "तिनर सेव नहु करहि." (सवैये मः ३. के) नौ निधीआं उन्हां दी सेवा करदीआं हन. नौ मुनी उन्हां दी सेवा करदे हन. देखो, नउ मुनी.
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. शय्या ਸ਼ੱਯਾ. ਸੰਗ੍ਯਾ- ਸੌਣ ਦਾ ਬਿਸਤਰ. ਪਲੰਘ. ਛੇਜ. "ਸੇਜ ਸੋਹਨੀ ਚੰਦਨ ਚੋਆ." (ਸੋਰ ਅਃ ਮਃ ੫)...
ਦੇਖੋ, ਨਿਦ੍ਰਾ. "ਨੀਦ ਭੂਖ ਸਭ ਪਰਹਰਿ ਤਿਆਗੀ." (ਆਸਾ ਛੰਤ ਮਃ ੪) "ਘਟੁ ਦੁਖ ਨੀਦੜੀਏ, ਪਰਸਉ ਸਦਾ ਪਗਾ." (ਬਿਹਾ ਛੰਤ ਮਃ ਪ) ੨. ਭਾਵ- ਅਵਿਦ੍ਯਾ "ਆਵੈਗੀ ਨੀਦ ਕਹਾ ਲਗੁ ਸੋਵਉ." (ਮਲਾ ਰਵਿਦਾਸ)...
ਵ੍ਯ- ਨਾਂ ਨਹੀ. "ਸੇਜ ਇਕੇਲੀ ਨੀਦ ਨਹੁ ਨੈਨਹ." (ਸੋਰ ਮਃ ੫) "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) ੨. ਇਨਕਾਰ. "ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਥ ਸੰਸਾਰ ਮਹਿ." (ਸਵੈਯੇ ਮਃ ੪. ਕੇ) ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਅਤੇ ਗੁਰੂ ਤੋਂ ਮੁਨਕਿਰ ਹਨ, ਉਹ ਸੰਸਾਰ ਵਿੱਚ ਅਕਾਰਥ ਹਨ। ੩. ਵਿ- ਨਵ. ਨੋ. ਫ਼ਾ. [نُہ] ਨਹੁ. "ਤਿਨਰ ਸੇਵ ਨਹੁ ਕਰਹਿ." (ਸਵੈਯੇ ਮਃ ੩. ਕੇ) ਨੌ ਨਿਧੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ. ਨੌ ਮੁਨੀ ਉਨ੍ਹਾਂ ਦੀ ਸੇਵਾ ਕਰਦੇ ਹਨ. ਦੇਖੋ, ਨਉ ਮੁਨੀ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸਰਵ- ਤਿਨ੍ਹਾਂ ਨੂੰ. ਉਨ੍ਹਾਂ ਨੂੰ. "ਤਿਨਰ ਦੁਖ ਨਹਿ ਭੁਖ." (ਸਵੈਯੇ ਮਃ ੩. ਕੇ) ੨. ਤਿਸ- ਨਰ....
ਸੰ. ਸੰਗ੍ਯਾ- ਨਾਸ਼, ਤਬਾਹੀ। ੨. ਮਰਣੀ. "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) "ਜੇ ਲੈ ਸਸਤ੍ਰ ਸਾਮੁਹੇ ਗਏ। ਤਿਤੇ ਨਿਧਨ ਕਹੁ ਪ੍ਰਾਪਤ ਭਏ." (ਚੰਡੀ ੨) ੩. ਕੁਲ. ਖ਼ਾਨਦਾਨ. "ਜਿਮ ਜਿਮ ਬਿਰਤਾ ਰਹੈ ਸੁਭਾਊ। ਤਿਮ ਤਿਮ ਨਿਧਨ ਕਰੈ ਬਿਰਧਾਊ." (ਗੁਪ੍ਰਸੂ) ੪. ਸੰ. ਨਿਰ੍ਧਨ. ਵਿ- ਧਨ ਰਹਿਤ, ਕੰਗਾਲ. "ਨਿਧਨ ਸੁਨੈ ਧਨੀ ਹ੍ਵੈ ਜਾਵੈ." (ਸਲੋਹ) "ਨਿਧਨਿਆ ਧਨੁ." (ਮਾਰੂ ਮਃ ੧) ਨਿਧਨ ਭੀ ਸੰਸਕ੍ਰਿਤ ਨਿਰਧਨ ਲਈ ਸਹੀ ਹੈ....
ਅ਼. [اِنکار] ਸੰਗ੍ਯਾ- ਅੰਗੀਕਾਰ ਕਰਨ ਦਾ ਅਭਾਵ. ਅਸ੍ਵੀਕਾਰ. ਨਾ ਮਨਜੂਰੀ. ਨਾਂਹ....
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਕੀਤਾ. ਕਰਿਆ. "ਬੰਧਪ ਹਰਿ ਏਕ, ਨਾਨਕ ਕੀਉ." (ਮਾਰੂ ਮਃ ੫) "ਕੀਓ ਸੀਗਾਰੁ ਮਿਲਣ ਕੈ ਤਾਈ." (ਬਿਲਾ ਅਃ ਮਃ ੪) "ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ." (ਸੈਵੇਯ ਮਃ ੫. ਕੇ)...
ਵਿ- ਅਕਥ੍ਯ. ਅਕਥਨੀਯ. ਜੋ ਕਥਨ (ਬਿਆਨ) ਨਾ ਕੀਤਾ ਜਾ ਸਕੇ। ੨. ਅਕਾਰਥ. ਨਿਸਫਲ. ਵ੍ਯਰ੍ਥ. ਦੇਖੋ, ਅਕਾਰਥ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [مُنکِر] ਇਨਕਾਰ ਕਰਨ ਵਾਲਾ। ੨. ਮੁਕਰਨ ਵਾਲਾ....
ਵਿ- ਅਕ (ਦੁੱਖ) ਹੀ ਹੈ ਅਰਥ (ਫਲ) ਜਿਸ ਦਾ. "ਜਨਮ ਅਕਾਰਥ ਕੀਨ." (ਸ. ਮਃ ੯) ੨. ਦੇਖੋ, ਅਕਾਥ....
ਦੇਖੋ, ਸੇਉ ਅਤੇ ਸੇਬ। ੨. ਸੰ. शेव ਪਿਆਰਾ. ਪ੍ਰਿਯ. "ਹਰਿ ਸੇਵ ਸੇਵਕ ਸੇਵਕੀ." (ਵਡ ਮਃ ੪. ਘੋੜੀਆਂ) ਹਰਿਪ੍ਰਿਯ ਸੇਵਕ ਦੀ ਸੇਵਕੀ। ੩. ਨਿਧਿ. ਖਜਾਨਾ। ੪. ਨਿਰੁਕ੍ਤ ਵਿੱਚ ਸ਼ੇਵ ਦਾ ਅਰਥ ਸੁਖ ਹੈ। ੫. ਸੰ. ਸੇਵ੍ਯ. ਵਿ- ਸੇਵਾ ਕਰਨ ਯੋਗ. ਉਪਾਸਨਾ ਯੋਗ. "ਆਖਹਿ ਸੁਰਿ ਨਰ ਮੁਨਿ ਜਨ ਸੇਵ." (ਜਪੁ) ੬. ਦੇਖੋ, ਸ਼ੈਵ। ੭. ਸੇਵਕ (ਉਪਾਸਕ) ਦਾ ਸੰਖੇਪ। ੮. ਸੰ सेव् ਧਾ- ਸੇਵਾ ਕਰਨਾ. ਚਾਕਰੀ ਕਰਨਾ. ਭਰੋਸਾ ਰੱਖਣਾ. ਪੂਜਾ ਕਰਨਾ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਮੁਨਿ ੫. "ਮਾਨ ਮੁਨੀ ਮੁਨਿਵਰ ਗਲੇ." (ਸ. ਕਬੀਰ) ਉੱਤਮ ਮੌਨੀ ਅਤੇ ਮੁਨੀ ਨਿਗਲ ਲਏ। ੨. ਮੌਨਵ੍ਰਤ. ਖ਼ਾਮੋਸ਼ੀ. "ਅਨਿਕ ਧਾਰ ਮੁਨੀ." (ਭੈਰ ਪੜਤਾਲ ਮਃ ੫)...