karāmāta, karamātiकरामात, करमाति
ਅ਼. [کرامات] ਕਰਾਮਤ ਦਾ ਬਹੁ ਵਚਨ. ਸਿੱਧੀਆਂ. ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋ ਸਕੇ. ਕਰਾਮਤ ਦਾ ਸਤ੍ਯ ਹੋਣਾ ਹਿੰਦੂ ਅਤੇ ਸਿੱਖਪੁਸ੍ਤਕਾਂ ਤੋਂ ਛੁੱਟ ਯਹੂਦੀ, ਈਸਾਈ ਅਤੇ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ ਭੀ ਦੇਖੀਦਾ ਹੈ. ਦੇਖੋ, ਜ਼ੱਬੂਰ ਕਾਂਡ ੧੦੫ ਅਤੇ ਕ਼ੁਰਾਨ ਸੂਰਤ ਬਕਰ, ਆਯਤ ੮੭ ਅਰ ਸੂਰਤ ਅਰਾਫ਼, ਆਯਤ ੧੬੦.
अ़. [کرامات] करामत दा बहु वचन. सिॱधीआं. उह अलौकिक शकतीआं जिन्हां द्वारा अणहोणी बात हो सके. करामत दा सत्य होणा हिंदू अते सिॱखपुस्तकां तों छुॱट यहूदी, ईसाई अते मुसलमानां दे ग्रंथां विॱच भी देखीदा है. देखो, ज़ॱबूर कांड १०५ अते क़ुरान सूरत बकर, आयत ८७ अर सूरत अराफ़, आयत १६०.
ਅ਼. [کرامت] ਸੰਗ੍ਯਾ- ਬਜ਼ੁਰਗੀ। ੨. ਕ੍ਰਿਪਾ। ੩. ਸਿੱਧੀ. ਕਰਾਮਾਤ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਵਿ- ਜੋ ਨਹੀਂ ਲੌਕਿਕ. ਜੋ ਇਸ ਲੋਕ ਦਾ ਨਹੀਂ. ੨. ਅਣੋਖਾ. ਅਦਭੁਤ....
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਸੰਗ੍ਯਾ- ਨਾ ਹੋਣ ਵਾਲੀ ਬਾਤ। ੨. ਵਿ- ਅਣਬਣ. ਅਸੰਭਵ....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਸੰ. सत्य ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਸਦਾ ਨਿਤ੍ਯ ਹੈ। ੨. ਸਤਯੁਗ। ੩. ਪ੍ਰਤਿਗ੍ਯਾ। ੪. ਸਿੱਧਾਂਤ. ਸਾਰ। ੫. ਸਭ ਤੋਂ ਉੱਚਾ ਸੱਤਵਾਂ ਲੋਕ। ੬. ਸੱਚ. ਝੂਠ ਦੇ ਵਿਰੁੱਧ। ੭. ਵਿ- ਯਥਾਰਥ. ਸਹੀ. ਠੀਕ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
[یہوُدی] ਹੀ. Jew. Paleatine ਦੇ Juzea ਇਲਾਕੇ ਦਾ ਵਸਨੀਕ। ੨. ਮਹਾਤਮਾ ਮੂਸਾ ਨੂੰ ਪੈਗ਼ੰਬਰ ਅਤੇ ਤੌਰੇਤ ਨੂੰ ਧਰਮਪੁਸ੍ਤਕ ਮੰਨਣ ਵਾਲਾ. ਯਹੂਦੀ ਲੋਕ ਸਾਰੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਅਰ ਵਪਾਰ ਵਿੱਚ ਵਡੇ ਨਿਪੁਣ ਹਨ. ਇਹ ਈਸਾਈਆਂ ਦੇ ਹੱਥੋਂ ਤੰਗ ਆਕੇ ਬੇਘਰੇ ਹੋਕੇ ਦੇਸ਼ ਦੇਸ਼ਾਂਤਰਾਂ ਵਿੱਚ ਭਟਕਦੇ ਰਹੇ ਹਨ. ਇਨ੍ਹਾਂ ਦੇ ਤਸੀਹਿਆਂ ਦਾ ਜਿਕਰ ਕਰਦੇ ਰੋਮ ਖੜੇ ਹੁੰਦੇ ਹਨ. ਇਸ ਵਡੇ ਜੰਗ ਮਗਰੋਂ ਅੰਗ੍ਰੇਜਾਂ ਨੇ ਯਹੂਦੀਆਂ ਤੇ ਕਰਸ ਖਾਕੇ ਮੁੜ ਇਨ੍ਹਾਂ ਨੂੰ ਆਪਣੇ ਪੁਰਾਣੇ ਵਤਨ ਵਸਾਣ ਦਾ ਜਤਨ ਕੀਤਾ ਹੈ.#ਯਹੂਦੀ ਖ਼ੁਦਾ ਦੇ ਹੁਕਮ ਅਨੁਸਾਰ ਛਨਿੱਛਰਵਾਰ ਨੂੰ ਪਵਿਤ੍ਰ ਦਿਨ ਮੰਨਦੇ, ਸੱਤ ਵਾਰ ਨਮਾਜ਼ ਪੜ੍ਹਦੇ ਅਤੇ ਚਾਲੀਹ ਰੋਜ਼ੇ ਰਖਦੇ ਹਨ. ਦੇਖੋ, ਮੂਸਾ....
ਫ਼ਾ. [عیِسائی] ਵਿ- ਈ਼ਸਾ ਨਾਲ ਸੰਬੰਧਿਤ। ੨. ਸੰਗ੍ਯਾ- ਈ਼ਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian....
ਅ਼. [زبوُر] ਵਿ- ਲਿਖਿਆ ਹੋਇਆ. ਲਿਖਿਤ। ੨. ਸੰਗ੍ਯਾ- ਤਹ਼ਿਰੀਰ. ਨਵਿਸ਼ਤ। ੩. ਹਜਰਤ ਦਾਊਦ ਦ੍ਵਾਰਾ ਪ੍ਰਾਪਤ ਹੋਇਆ ਧਰਮਪੁਸ੍ਤਕ, ਜਿਸ ਦੀ ਆਸਮਾਨੀ ਕਿਤਾਬਾਂ ਵਿੱਚ ਗਿਣਤੀ ਹੈ. Psalms of David. ਦੇਖੋ, ਕਤੇਬ ਅਤੇ ਚਾਰ ਕਿਤਾਬਾਂ....
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....
ਅ਼. [قُران] ਸੰਗ੍ਯਾ- ਕਿਤਾਬ. ਪੜ੍ਹਨਯੋਗ੍ਯ ਪੁਸ੍ਤਕ। ੨. ਅ਼ਰਬੀ ਬੋਲੀ ਵਿੱਚ ਮੁਸਲਮਾਨਾਂ ਦਾ ਧਰਮਗ੍ਰੰਥ, ਜੋ ਕ਼ੁਰਾਨ ਦੇ ਲੇਖ ਅਨੁਸਾਰ ਖ਼ੁਦਾ ਵੱਲੋਂ ਹਜਰਤ ਮੁਹ਼ੰਮਦ ਨੂੰ ਪ੍ਰਾਪਤ ਹੋਇਆ. ਕੁਰਾਨ ਨਾਲ ਆਦਰ ਬੋਧਕ ਮਜੀਦ, ਸ਼ਰੀਫ਼ ਆਦਿ ਸ਼ਬਦ ਲਾਏ ਜਾਂਦੇ ਹਨ. ਜਲਾਲੁੱਦੀਨ ਸਯੂਤ਼ੀ ਕ਼ੁਰਾਨ ਦੇ ੫੫ ਨਾਉਂ ਲਿਖਦਾ ਹੈ.#ਕ਼ੁਰਾਨ ਦੇ ਸਾਰੇ ਅੱਖਰ ੩੨੩੭੪੧, ਪਦ ੭੯੪੩੬, ਆਯਤਾਂ ੬੬੬੬ ਅਤੇ ਸੂਰਤਾਂ ੧੧੪ ਹਨ. ਇਨ੍ਹਾਂ ਸੂਰਤਾਂ ਦੀਆਂ ਹੀ ਇੱਕ ਮਹੀਨੇ ਵਿੱਚ ਪਾਠ ਕਰਨ ਲਈ ਸੱਤ ਮੰਜ਼ਲਾਂ ਥਾਪ ਲਈਆਂ ਹਨ. ਕ਼ਰਾਨ ਦੀਆਂ ਸੂਰਤਾਂ ਦੇ ਮੁੱਢ ਕਿਤੇ ਕਿਤੇ ਅਲਿਫ਼, ਲਾਮ, ਮੀਮ ਆਦਿ ਅੱਖਰ ਆਉਂਦੇ ਹਨ, ਜਿਨ੍ਹਾਂ ਦੇ ਕਈ ਵਿਦ੍ਵਾਨ ਆਪਣੀ ਸਮਝ ਅਨੁਸਾਰ ਅਰਥ ਕਰਦੇ ਹਨ, ਪਰ ਕਈ ਆਖਦੇ ਹਨ ਕਿ ਖ਼ੁਦਾ ਹੀ ਇਨ੍ਹਾਂ ਅੱਖਰਾਂ ਦਾ ਮਤਲਬ ਜਾਣਦਾ ਹੈ. ਕ਼ਰਾਨ ਵਿੱਚ ਇਹ ਭੀ ਲਿਖਿਆ ਹੈ ਕਿ ਕਈ ਆਯਤਾਂ ਦਾ ਅਰਥ ਖ਼ੁਦਾ ਬਿਨਾ ਹੋਰ ਕੋਈ ਭੀ ਨਹੀਂ ਜਾਣਦਾ. ਦੇਖੋ, ਸੂਰਤ ਆਲੇ ਇਮਰਾਂ, ਆਯਤ ੬.#ਕ਼ੁਰਾਨ ੨੩ ਵਰ੍ਹੇ ਵਿੱਚ ਮੁਹ਼ੰਮਦ ਸਾਹਿਬ ਨੂੰ ਉਤਰਦਾ ਰਿਹਾ ਹੈ, ਕਦੇ ਫ਼ਰਿਸ਼ਤਾ ਜਿਬਰਾਈਲ ਦੀ ਮਾਰਫ਼ਤ, ਕਦੇ ਸੁਪਨੇ ਵਿੱਚ, ਕਦੇ ਹਜਰਤ ਮੁਹ਼ੰਮਦ ਨੂੰ ਆਸਮਾਨ ਤੋਂ ਆਵਾਜ਼ ਆਉਂਦੀ ਹੁੰਦੀ ਸੀ. ਕ਼ਰਾਨ ਵਿੱਚ ਏਹ ਭੀ ਲੇਖ ਹੈ ਕਿ ਇਸ ਦੀਆਂ ਸਾਰੀਆਂ ਆਯਤਾਂ ਖ਼ੁਦਾ ਦੇ ਰੋਜ਼ਨਾਮਚੇ "ਲੌਹ਼ ਮਹ਼ਿਫ਼ੂਜ" ਵਿੱਚ ਲਿਖੀਆਂ ਹੋਈਆਂ ਹਨ. ਦੇਖੋ, ਸੂਰਤ "ਜ਼ੁਖ਼ਰੁਫ਼" ਆਯਤ ੪. "ਵਖਤ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣੁ." (ਜਪੁ) "ਪੜਹਿ ਕਤੇਬ ਕੁਰਾਣਾ." (ਸ੍ਰੀ ਮਃ ੧) "ਬੇਦ ਪੁਰਾਨ ਕੁਰਾਨ ਦੁਹੂ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ." (੩੩ ਸਵੈਯੇ)...
ਅ਼. [صوُرت] ਸੂਰਤ. ਸੰਗ੍ਯਾ- ਤਸਵੀਰ. ਮੂਰਤਿ। ੨. ਸ਼ਕਲ। ੩. ਅ਼. [سوُرہ] ਕ਼ੁਰਾਨ ਸ਼ਰੀਫ਼ ਦਾ ਬਾਬ. ਅਧ੍ਯਾਯ। ੪. ਸੰ. ਸੂਰ੍ਤ. ਬੰਬਈ ਹਾਤੇ ਗੁਜਰਾਤ ਪ੍ਰਾਂਤ ਦਾ ਇੱਕ ਸ਼ਹਿਰ, ਜੋ ਕਿਸੇ ਸਮੇਂ ਸੁਰਾਸ੍ਟ੍ਰ ਦੇਸ਼ ਦਾ ਪ੍ਰਧਾਨ ਨਗਰ ਸੀ. "ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤ ਕੋ ਨਰਪਾਲ." (ਚਰਿਤ੍ਰ ੧੬੬) ੫. ਸੰ. ਸੂਰਤ. ਵਿ- ਦਯਾਲੁ. ਕ੍ਰਿਪਾਲੁ....
ਅ਼. [بقر] ਸੰਗ੍ਯਾ- ਚੀਰਨ ਦੀ ਕ੍ਰਿਯਾ। ੨. ਲੋਕਾਂ ਦੇ ਹਿਤ ਦੀ ਅਰਦਾਸ। ੩. ਬੈਲ। ੪. ਗਊ। ੫. ਦੇਖੋ, ਬਿਕਰ....
ਸੰ. ਵਿ- ਚੌੜਾ। ੨. ਫੈਲਿਆ ਹੋਇਆ. "ਮਸਤਕ ਆਯਤ ਲੋਚਨ ਲੋਨੇ." (ਨਾਪ੍ਰ) ੨. ਅ਼. [آیتہ] ਸੰਗ੍ਯਾ- ਕਰਾਨ ਅਤੇ ਅੰਜੀਲ ਦਾ ਪਦ. ਮੰਤ੍ਰ. ਤੁਕ. ਵਾਕ। ੪. ਨਿਸ਼ਾਨ. ਚਿੰਨ੍ਹ। ੫. ਪੈਗੰਬਰ ਦੀ ਕਰਾਮਾਤ (ਸਿੱਧਿ)....