paraghariपरघरि
ਪਰਾਏ ਘਰ ਵਿੱਚ. ਪਰਾਏ ਦਰ ਤੇ. "ਤ੍ਰਿਸਨਾ ਰਾਚਿ ਨ ਪਰਘਰਿ ਜਾਵਾ." (ਸੋਰ ਅਃ ਮਃ ੧)
पराए घर विॱच. पराए दर ते. "त्रिसना राचि न परघरि जावा." (सोर अः मः १)
ਵਿ- ਓਪਰੇ. ਦੂਸਰੇ ਦੇ. ਜੋ ਆਪਣੇ ਨਹੀਂ। ੨. ਪਲਾਏ. ਨੱਠੇ. ਦੇਖੋ, ਪਲਾਯਨ. "ਪਯਾਦੇ ਪਰਾਏ." (ਚਰਿਤ੍ਰ ੧੨੫)...
ਸੰ. तृष्णा. ਸੰਗ੍ਯਾ- ਪਿਆਸਾ. ਤ੍ਰਿਖਾ. "ਤ੍ਰਿਸਨਾ ਭੂਖ ਸਭ ਨਾਸੀ." (ਰਾਮ ਮਃ ੫) ੨. ਪ੍ਰਾਪਤੀ ਦੀ ਪ੍ਰਬਲ ਇੱਛਾ. "ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ." (ਗਉ ਮਃ ੫) ੩. ਵਿ- ਤ੍ਰਿਸਨਾਲੁ. ਲਾਲਚੀ. "ਤ੍ਰਿਸਨਾ ਪੰਖੀ ਫਾਸਿਆ." (ਸ੍ਰੀ ਮਃ ੫)...
ਪਰਾਏ ਘਰ ਵਿੱਚ. ਪਰਾਏ ਦਰ ਤੇ. "ਤ੍ਰਿਸਨਾ ਰਾਚਿ ਨ ਪਰਘਰਿ ਜਾਵਾ." (ਸੋਰ ਅਃ ਮਃ ੧)...
ਜਾਂਵਾਂ. ਜਾਊਂ. "ਹਉ ਦਾਧੀ ਕੈ ਦਰਿ ਜਾਵਾ?" (ਵਡ ਮਃ ੧)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....