ਤ੍ਰਿਸਨਾ

trisanāत्रिसना


ਸੰ. तृष्णा. ਸੰਗ੍ਯਾ- ਪਿਆਸਾ. ਤ੍ਰਿਖਾ. "ਤ੍ਰਿਸਨਾ ਭੂਖ ਸਭ ਨਾਸੀ." (ਰਾਮ ਮਃ ੫) ੨. ਪ੍ਰਾਪਤੀ ਦੀ ਪ੍ਰਬਲ ਇੱਛਾ. "ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ." (ਗਉ ਮਃ ੫) ੩. ਵਿ- ਤ੍ਰਿਸਨਾਲੁ. ਲਾਲਚੀ. "ਤ੍ਰਿਸਨਾ ਪੰਖੀ ਫਾਸਿਆ." (ਸ੍ਰੀ ਮਃ ੫)


सं. तृष्णा. संग्या- पिआसा. त्रिखा. "त्रिसना भूख सभ नासी." (राम मः ५) २. प्रापती दी प्रबल इॱछा. "त्रिसना बिरले ही की बुझी हे." (गउ मः ५) ३. वि- त्रिसनालु. लालची. "त्रिसना पंखी फासिआ." (स्री मः ५)