paragharaपरघर
ਦੇਖੋ, ਪਰਗ੍ਰਿਹ। ੨. ਆਪਣੇ ਇਸ੍ਟ ਤੋਂ ਛੁੱਟ ਹੋਰ ਦੇਵਤਾ ਦਾ ਮੰਦਿਰ ਅਥਵਾ ਪੰਥ. "ਆਨ ਮਨਉ, ਤਉ ਪਰਘਰ ਜਾਉ." (ਗਉ ਮਃ ੧)
देखो, परग्रिह। २. आपणे इस्ट तों छुॱट होर देवता दा मंदिर अथवा पंथ. "आन मनउ, तउ परघर जाउ." (गउ मः १)
ਸੰ. परगृह. ਪਰਾਇਆ ਘਰ। ੨. ਭਾਵ- ਪਰਇਸਤ੍ਰੀ. "ਜੈਸਾ ਸੰਗ ਬਿਸੀਅਰ ਸਿਉ ਹੈ ਰੇ! ਤੈਸੇ ਹੀ ਇਹੁ ਪਰਗ੍ਰਿਹੁ." (ਆਸਾ ਮਃ ੫) "ਲੋਭਾਦਿ ਦ੍ਰਿਸਟਿ ਪਰਗ੍ਰਿਹੰ." (ਗੂਜ ਜੈਦੇਵ) ੩. ਦੇਖੋ, ਪਰਿਗ੍ਰਹ....
ਦੇਖੋ, ਇਸਟ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਪਥੁ ੨. ਅਤੇ ਪਥ੍ਯ....
ਮੰਨਾਂ ਅੰਗੀਕਾਰ ਕਰਾਂ. "ਆਨ ਮਨਉ, ਤਉ ਪਰਘਰਿ ਜਾਉ." (ਗਉ ਮਃ ੧) ਕਰਤਾਰ ਤੋਂ ਭਿੰਨ ਜੇ ਹੋਰ ਨੂੰ ਮੰਨਾਂ। ੨. ਕ੍ਰਿ ਵਿ- ਮਾਨੋ. ਗੋਯਾ. ਜਨੁ. ਜਾਣੀਓਂ....
ਦੇਖੋ, ਪਰਗ੍ਰਿਹ। ੨. ਆਪਣੇ ਇਸ੍ਟ ਤੋਂ ਛੁੱਟ ਹੋਰ ਦੇਵਤਾ ਦਾ ਮੰਦਿਰ ਅਥਵਾ ਪੰਥ. "ਆਨ ਮਨਉ, ਤਉ ਪਰਘਰ ਜਾਉ." (ਗਉ ਮਃ ੧)...
ਸੰਗ੍ਯਾ- ਉਤਪੱਤਿ. ਜਨਮ ੨. ਜਾਵੇ. ਦੂਰ ਹੋਵੇ. ਜਾਵੇਂ. "ਮੋਹਣੀਆਂ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ." (ਵਾਰ ਮਾਝ ਮਃ ੧) ੩. ਜਾਂਉਂ. ਜਾਵਾਂ. "ਜਾਉ ਨ ਜਮ ਕੈ ਘਾਟ." (ਮਲਾ ਮਃ ੫)...