padhuपथु
ਦੇਖੋ, ਪਥ। ੨. ਸੰ. ਪਥ੍ਯ ਸੰਗ੍ਯਾ- ਉਹ ਵਸਤੁ, ਜੋ ਰੋਗੀ ਨੂੰ ਗੁਣਕਾਰੀ ਹੋਵੇ. " ਗੁਰਿ ਅੰਮ੍ਰਤਨਾਮੁ ਪੀਆਲਿਆ ਜਨਮ ਮਰਣ ਕਾ ਪਥੁ." (ਸ੍ਰੀ ਮਃ ੫) ੩. ਪਰਹੇਜ਼, ਸੰਯਮ.
देखो, पथ। २. सं. पथ्य संग्या- उह वसतु, जो रोगी नूं गुणकारी होवे. " गुरि अंम्रतनामु पीआलिआ जनम मरण का पथु." (स्री मः ५) ३. परहेज़, संयम.
ਸੰ. ਵਿ- ਪਥ (ਰਸਤੇ) ਨਾਲ ਹੈ ਜਿਸ ਦਾ ਸੰਬੰਧ। ੨. ਸੁਖਦਾਈ. ਹਿਤਕਾਰੀ। ੩. ਸੰਗ੍ਯਾ- ਹਰੜ। ੪. ਹਿਤ. ਕਲ੍ਯਾਣ, ਭਲਾਈ। ੫. ਪਰਹੇਜ਼. ਸੰਯਮ। ੬. ਰੋਗੀ ਲਈ ਗੁਣ ਕਰਨ ਵਾਲੀ ਵਸਤੁ।...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....
ਗੁਰੂ ਨੇ. "ਗੁਰਿ ਕਟੀ ਮਿਹੰਡੀ ਜੇਵੜੀ." (ਸ੍ਰੀ ਮਃ ੫. ਪੈਪਾਇ. ) "ਗੁਰਿ ਆਸਾ ਮਨਸਾ ਪੂਰੀਆ." (ਬਿਹਾ ਛੰਤ ਮਃ ੪) ੨. ਸੰ. ਗੁਰੁਭਿਃ ਤ੍ਰਿਤੀਆ ਵਿਭਕ੍ਤਿ ਦਾ ਬਹੁਵਚਨ. ਗੁਰੂਆਂ ਨੇ. ਸਤਿਗੁਰਾਂ ਨੇ ੩. ਗੁਰ੍ਵੀ. ਵਡੀ ਭਾਰੀ....
ਪਾਨ ਕਰਾਇਆ. "ਗੁਰਿ ਅੰਮ੍ਰਿਤਨਾਮੁ ਪੀਆਲਿਆ." (ਸ੍ਰੀ ਮਃ ੫)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਦੇਖੋ, ਪਥ। ੨. ਸੰ. ਪਥ੍ਯ ਸੰਗ੍ਯਾ- ਉਹ ਵਸਤੁ, ਜੋ ਰੋਗੀ ਨੂੰ ਗੁਣਕਾਰੀ ਹੋਵੇ. " ਗੁਰਿ ਅੰਮ੍ਰਤਨਾਮੁ ਪੀਆਲਿਆ ਜਨਮ ਮਰਣ ਕਾ ਪਥੁ." (ਸ੍ਰੀ ਮਃ ੫) ੩. ਪਰਹੇਜ਼, ਸੰਯਮ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਫ਼ਾ. [پرہیز] ਸੰਗ੍ਯਾ- ਰੁਕਣ ਦਾ ਭਾਵ. ਸੰਯਮ। ੨. ਬੁਰਾਈ ਤੋਂ ਦੂਰ ਰਹਿਣ ਦਾ ਨਿਯਮ। ੩. ਪੱਥ (ਪਥ੍ਯ)....
ਦੇਖ, ਸੰਜਮ....