ਨ੍ਰਿਗ

nrigaन्रिग


ਸੰ. नृग. ਸੰਗ੍ਯਾ- ਮਹਾਭਾਰਤ ਅਨੁਸਾਰ ਇੱਕ ਦਾਨੀ ਰਾਜਾ. ਇਹ ਨਿਤ੍ਯ ਬਹੁਤ ਗਊਆਂ ਦਾਨ ਕਰਦਾ ਸੀ. ਇੱਕ ਦਿਨ ਦਾਨ ਕੀ ਗਊ ਰਾਜੇ ਦੀ ਗਊਆਂ ਵਿੱਚ ਆਮਿਲੀ. ਜੋ ਰਾਜੇ ਨੇ ਹੋਰ ਬ੍ਰਾਹਮਣ ਨੂੰ ਦੇ ਦਿੱਤੀ. ਇਤਨੇ ਵਿੱਚ ਉਹ ਬ੍ਰਾਹਮਣ ਆਇਆ ਜਿਸ ਨੂੰ ਉਹ ਗਾਂ ਪਹਿਲਾਂ ਮਿਲੀ ਸੀ. ਰਾਜੇ ਨੇ ਦੋਹਾਂ ਬਾਹਮਣਾਂ ਨੂੰ ਸਮਝੌਤੇ ਲਈ ਬਹੁਤ ਆਖਿਆ, ਪਰ ਕਿਸੇ ਨੇ ਨਾ ਮੰਨਿਆ. ਅੰਤ ਨੂੰ ਝਗੜਾਲੂ ਬ੍ਰਾਹਮਣ ਦੀ ਬਦਦੁਆ ਨਾਲ ਰਾਜੇ ਨੂੰ ਹਜ਼ਾਰ ਵਰੇ੍ਹੇ ਕਿਰਲਾ ਹੋਕੇ ਇੱਕ ਖੂਹ ਵਿੱਚ ਰਹਿਣਾਪਿਆ. ਕ੍ਰਿਸਨ ਜੀ ਨੇ ਇਸ ਨੂੰ ਮੁਕ੍ਤ ਕੀਤਾ. ਕ੍ਰਿਸਨਵਤਾਰ ਵਿੱਚ ਨ੍ਰਿਗ ਦੀ ਥਾਂ ਡਿਗ¹ ਲਿਖਿਆ ਹੈ. ਦੇਖੋ, ਡਿਗ ੨.


सं. नृग. संग्या- महाभारत अनुसार इॱक दानी राजा. इह नित्य बहुत गऊआं दान करदा सी. इॱक दिन दान की गऊ राजे दी गऊआं विॱच आमिली. जो राजे ने होर ब्राहमण नूं दे दिॱती. इतने विॱच उह ब्राहमण आइआ जिस नूं उह गां पहिलां मिली सी. राजे ने दोहां बाहमणां नूं समझौते लई बहुत आखिआ, पर किसे ने ना मंनिआ. अंत नूं झगड़ालू ब्राहमण दी बददुआ नाल राजे नूं हज़ार वरे्हे किरला होके इॱक खूह विॱच रहिणापिआ. क्रिसन जी ने इस नूं मुक्त कीता. क्रिसनवतार विॱच न्रिग दी थां डिग¹ लिखिआ है. देखो, डिग २.