nihakarama, nihakaramā, nihakaramīनिहकरम, निहकरमा, निहकरमी
ਸੰ. निष्कर्मन. ਵਿ- ਜੋ ਕਰਮਾਂ ਵਿੱਚ ਲਿਪਤ ਨਾ ਹੋਵੇ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ) "ਹਉਮੈ ਕਰੈ ਨਿਹਕਰਮੀ ਨ ਹੋਵੈ." (ਮਾਝ ਅਃ ਮਃ ੩) ੨. ਨਿਕੰਮਾ। ਤੇ ਬਦਨਸੀਬ.
सं. निष्कर्मन. वि- जो करमां विॱच लिपत ना होवे. "करम करत होवै निहकरम." (सुखमनी) "हउमै करै निहकरमी न होवै." (माझ अः मः ३) २. निकंमा। ते बदनसीब.
ਸੰ. ਲਿਪ੍ਤ. ਵਿ- ਲਿਬੜਿਆ ਹੋਇਆ. ਲਿੱਪਿਆ ਹੋਇਆ। ੨. ਲਪੇਟਿਆ ਹੋਇਆ। ੩. ਲੇਪ. ਲਿਪ੍ਤ. ਲਿਪ੍ਤ ਹੋਣ ਦਾ ਭਾਵ. "ਨਾਨਕ ਲਿਪਤ ਨਹੀ ਤਿਹ ਮਾਇਆ." (ਬਾਵਨ)...
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਸੰ. निष्कर्मन. ਵਿ- ਜੋ ਕਰਮਾਂ ਵਿੱਚ ਲਿਪਤ ਨਾ ਹੋਵੇ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ) "ਹਉਮੈ ਕਰੈ ਨਿਹਕਰਮੀ ਨ ਹੋਵੈ." (ਮਾਝ ਅਃ ਮਃ ੩) ੨. ਨਿਕੰਮਾ। ਤੇ ਬਦਨਸੀਬ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰਗ੍ਯਾ- ਅਹੰ- ਮਮ. ਮੈ ਮੇਰੀ ਦਾ ਭਾਵ- ਅਹੰਤਾ. ਅਭਿਮਾਨ. ਖ਼ੁਦੀ. "ਤਿਨਿ ਅੰਤਰਿ ਹਉਮੈ ਕੰਡਾ ਹੇ." (ਸੋਹਿਲਾ) ੨. ਦੇਖੋ, ਹਉਮੈ ਗਾਵਿਨ....
ਸੰ. निष्कर्मन. ਵਿ- ਜੋ ਕਰਮਾਂ ਵਿੱਚ ਲਿਪਤ ਨਾ ਹੋਵੇ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ) "ਹਉਮੈ ਕਰੈ ਨਿਹਕਰਮੀ ਨ ਹੋਵੈ." (ਮਾਝ ਅਃ ਮਃ ੩) ੨. ਨਿਕੰਮਾ। ਤੇ ਬਦਨਸੀਬ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਵਿ- ਨਕਾਰਾ. ਜੋ ਕੁਝ ਕੰਮ ਨਹੀਂ ਕਰਦਾ। ੨. ਦੇਖੋ, ਨਿਕਰਮਾ....
ਫ਼ਾ. [بدنصیب] ਬਦਨਸੀਬ. ਵਿ- ਬੁਰੇ ਨਸੀਬ (ਭਾਗ) ਵਾਲਾ. ਬੁਰੀ ਕਿਸਮਤ ਵਾਲਾ....