ਨਿਰਵੈਰ, ਨਿਰਵੈਰੁ

niravaira, niravairuनिरवैर, निरवैरु


ਵਿ- ਨਿਰ੍‍ਵੈਰ. ਵੈਰ (ਦੁਸ਼ਮਨੀ) ਰਹਿਤ. ਦ੍ਵੇਸ ਬਿਨਾ. "ਨਿਰਭਉ ਨਿਰਵੈਰੁ." (ਜਪੁ) ੨. ਸੰਗ੍ਯਾ- ਕਰਤਾਰ. "ਬਸਿਓ ਨਿਰਵੈਰ ਰਿਦੰਤਰਿ." (ਸਵੈਯੇ ਮਃ ੧. ਕੇ) ੩. ਸਤਿਗੁਰੂ ਨਾਨਕਦੇਵ.


वि- निर्‍वैर. वैर (दुशमनी) रहित. द्वेस बिना. "निरभउ निरवैरु." (जपु) २. संग्या- करतार. "बसिओ निरवैर रिदंतरि." (सवैये मः १. के) ३. सतिगुरू नानकदेव.