ਨਿਆਉ, ਨਿਆਂਉ, ਨਿਆਇ

niāu, niānu, niāiनिआउ, निआंउ, निआइ


ਸੰ. ਨ੍ਯਾਯ. ਸੰਗ੍ਯਾ- ਇਨਸਾਫ਼.#ਅ਼ਦਲ. ਨਿਆਂ. "ਤੇਰੈ ਘਰਿ ਸਦਾ ਸਦਾ ਹੈ ਨਿਆਉ." (ਆਸਾ ਮਃ ੫)#"ਰਾਜਸਿੰਘਾਸਨ ਸ੍ਯੰਦਨ ਬੈਠਕੇ ਸੂਰਨ ਕੋ ਨ੍ਰਿਪ ਨਿਆਉਂ ਚੁਕਾਯੋ." (ਕ੍ਰਿਸਨਾਵ) "ਕਹੂੰ ਨਿਆਇ ਰਾਜਵਿਭੂਤਿ." (ਅਕਾਲ)


सं. न्याय. संग्या- इनसाफ़.#अ़दल. निआं. "तेरै घरि सदा सदा है निआउ." (आसा मः ५)#"राजसिंघासन स्यंदन बैठके सूरन को न्रिप निआउं चुकायो." (क्रिसनाव) "कहूं निआइ राजविभूति." (अकाल)