nāmanāनामना
ਸੰਗ੍ਯਾ- ਪ੍ਰਸਿੱਧੀ. ਮਹਿਮਾ. "ਨਾਮ ਕੀ ਨਾਮਨਾ ਸਪਤ ਦੀਪਾ." (ਮਲਾ ਰਵਿਦਾਸ)
संग्या- प्रसिॱधी. महिमा. "नाम की नामना सपत दीपा." (मला रविदास)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. प्रसिद्घि. ਸੰਗ੍ਯਾ- ਮਸ਼ਹੁਰੀ ਖ਼੍ਯਾਤਿ....
ਸੰ. महिमन्. ਸੰਗ੍ਯਾ- ਬਜੁਰਗੀ. ਵਡਿਆਈ. "ਸਾਧ ਕੀ ਮਹਿਮਾ ਵੇਦ ਨ ਜਾਨਹਿ." (ਸੁਖਮਨੀ) "ਅਗਮ ਅਗੰਮਾ ਕਵਨ ਮਹਿੰਮਾ?" (ਦੇਵ ਮਃ ੫) ੨. ਸ਼ਕਤਿ. ਸਾਮਰਥ੍ਯ। ੩. ਦੇਖੋ, ਮਹਮਾ। ੪. ਦੇਖੋ, ਲੱਖੀ ਜੰਗਲ ੨। ੫. ਖਹਿਰੇ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਅੰਗਦਦੇਵ ਜੀ ਦਾ ਸਿੱਖ ਸੀ. ਜਨਮਸਾਖੀ ਅਨੁਸਾਰ ਇਹ ਸਤਿਗੁਰੂ ਨਾਨਕਦੇਵ ਦੀ ਜਨਮਪਤ੍ਰੀ ਦੀ ਨਕਲ ਕਰਨ ਲਈ ਸੁਲਤਾਨਪੁਰ ਤੋਂ ਪ਼ੈੜੇ ਮੋਖੇ ਨੂੰ ਬੁਲਾਕੇ ਲਿਆਇਆ ਸੀ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਪ੍ਰਸਿੱਧੀ. ਮਹਿਮਾ. "ਨਾਮ ਕੀ ਨਾਮਨਾ ਸਪਤ ਦੀਪਾ." (ਮਲਾ ਰਵਿਦਾਸ)...
ਸੰ. शपथ- ਸ਼ਪਥ. ਸੰਗ੍ਯਾ- ਕਸਮ. ਸੌਂਹ. ਸੁਗੰਦ. ਦੇਖੋ, ਸ਼ਪ ਧਾ. "ਕੂਰ ਸਪਤ ਕੋ ਦੋਸ ਨ ਮਾਨਾ." (ਗੁਪ੍ਰਸੂ) ੨. सप्त- ਸਪ੍ਤ. ਸੱਤ. ਸਾਤ. "ਸਪਤ ਦੀਪ ਸਪਤ ਸਾਗਰਾ." (ਵਾਰ ਸ੍ਰੀ ਮਃ ੪) ੩. ਵਿ- ਸਪ੍ਤਮ. ਸ਼ੱਤਵਾਂ. ਸੱਤਵੇਂ. "ਸਪਤ ਪਾਤਾਲਿ ਬਸੰਤੌ." (ਸਵੈਯੇ ਮਃ ੧. ਕੇ) ੪. ਅਞਾਣ ਲਿਖਾਰੀ ਨੇ ੨੦੩ ਚਰਿਤ੍ਰ ਵਿੱਚ "ਸਹਸ" ਦੀ ਥਾਂ ਸਪਤ ਸ਼ਬਦ ਲਿਖ ਦਿੱਤਾ ਹੈ. ਯਥਾ- "ਸੋਰਹ ਸਪਤ ਕ੍ਰਿਸਨ ਤ੍ਰਿਯ ਬਰੀ." ਸਹੀ ਪਾਠ ਹੈ- "ਸੋਰਹ ਸਹਸ ਕ੍ਰਿਸਨ ਤ੍ਰਿਯ ਬਰੀ." ੫. ਸੰ. ਸ਼ਪ੍ਤ. ਵਿ- ਸਰਾਫਿਆ ਹੋਇਆ....
ਦੀਪਕ. ਦੀਵਾ. ਦੀਪ. "ਸਤਿਗੁਰ ਸਬਦਿ ਉਜਾਰੋ ਦੀਪਾ." (ਬਿਲਾ ਮਃ ੫) ੨. ਗੁਰੂ ਅੰਗਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੩. ਡੱਲਾ ਨਿਵਾਸੀ ਗੁਰੂ ਅਮਰਦੇਵ ਦਾ ਸਿੱਖ। ੪. ਗੁਰੂ ਰਾਮਦਾਸ ਸਾਹਿਬ ਦਾ ਇੱਕ ਗ੍ਯਾਨੀ ਸਿੱਖ। ੫. ਕਾਸਰਾ ਗੋਤ੍ਰ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਲਾਂਗਰੀ ਸੀ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...