dhīpāदीपा
ਦੀਪਕ. ਦੀਵਾ. ਦੀਪ. "ਸਤਿਗੁਰ ਸਬਦਿ ਉਜਾਰੋ ਦੀਪਾ." (ਬਿਲਾ ਮਃ ੫) ੨. ਗੁਰੂ ਅੰਗਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੩. ਡੱਲਾ ਨਿਵਾਸੀ ਗੁਰੂ ਅਮਰਦੇਵ ਦਾ ਸਿੱਖ। ੪. ਗੁਰੂ ਰਾਮਦਾਸ ਸਾਹਿਬ ਦਾ ਇੱਕ ਗ੍ਯਾਨੀ ਸਿੱਖ। ੫. ਕਾਸਰਾ ਗੋਤ੍ਰ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਲਾਂਗਰੀ ਸੀ.
दीपक. दीवा. दीप. "सतिगुर सबदि उजारो दीपा." (बिला मः ५) २. गुरू अंगद साहिब दा इॱक प्रेमी सिॱख। ३. डॱला निवासी गुरू अमरदेव दा सिॱख। ४. गुरू रामदास साहिब दा इॱक ग्यानी सिॱख। ५. कासरा गोत्र दा गुरू अरजनदेव दा सिॱख, जो लांगरी सी.
ਸੰਗ੍ਯਾ- ਦੀਵਾ. "ਦੀਪਕ ਪਤੰਗ ਮਾਇਆ ਕੇ ਛੇਦੇ." (ਭੈਰ ਕਬੀਰ) ੨. ਭਾਵ- ਗ੍ਯਾਨ. "ਅੰਧਲੇ ਦੀਪਕ ਦੇਇ." (ਆਸਾ ਮਃ ੧) ਦੇਖੋ, ਤੇਲ। ੩. ਇੱਕ ਸ਼ਬਦਾਲੰਕਾਰ. ਉਪਮੇਯ ਅਤੇ ਉਪਮਾਨਾਂ ਨੂੰ ਜੇ ਇੱਕ ਹੀ ਪਦ ਪ੍ਰਕਾਸ਼ੇ, ਅਥਵਾ ਅਨੇਕ ਕ੍ਰਿਯਾ ਦਾ ਇੱਕ ਹੀ ਕਾਰਕ ਵਰਣਨ ਕਰੀਏ, ਤਦ "ਦੀਪਕ" ਅਲੰਕਾਰ ਹੁੰਦਾ ਹੈ.#ਉਦਾਹਰਣ-#ਸੁਰ ਤਾਰ ਹੀ ਤੇ ਗੀਤ ਚਿਤ੍ਰਿਤ ਕਰੇ ਤੇ ਭੀਤਿ#ਸਾਚ ਕੀ ਮਿਤਾਈ ਮੀਤ ਜੋਧਾ ਜੁਟੇ ਜੰਗ ਤੇ,#ਅੰਜਨ ਦਿਯੇ ਤੇ ਦ੍ਰਿਗ ਮ੍ਰਿਗ ਸਿਖਲਾਯੇ ਖੇਲ#ਫੂਲ ਸ੍ਰਿਗ ਸੌਰਭ ਸੁ ਰੰਦਿਰ ਉਤੰਗ ਤੇ,#ਵਾਰਿਧਿ ਤਰੰਗਨ ਤੇ ਅੰਗਨਾ ਸੁ ਅੰਗਨ ਤੇ#ਵਿਦ੍ਰਮ ਸੁਰੰਗਨ ਤੇ ਪਟ ਚਢੇ ਰੰਗ ਤੇ,#ਸਤੀ ਸਤ ਹੀ ਤੇ ਜਤੀ ਜਤ ਤੇ ਟਹਲਸਿੰਘ#ਮਾਨੁਸ ਸੁਮਤਿ ਯੁਤ ਸੋਭਤ ਸੁਸੰਗ ਤੇ. (ਅਲੰਕਾਰ ਸਾਗਰਸੁਧਾ)#ਇਸ ਉਦਾਹਰਣ ਵਿੱਚ ਮਾਨੁਸ ਉਪਮੇਯ ਅਤੇ ਸਾਰੇ ਉਪਮਾਨਾਂ ਨੂੰ ਇੱਕ "ਸੋਭਤ" ਪਦ ਨੇ ਪ੍ਰਕਾਸ਼ ਕੀਤਾ.#ਇਸ ਅਲੰਕਾਰ ਦੇ ਵਿਦ੍ਵਾਨਾਂ ਨੇ ਚਾਰ ਭੇਦ ਹੋਰ ਥਾਪੇ ਹਨ, ਅਰਥਾਤ- ਕਾਰਕ ਦੀਪਕ, ਮਾਲਾ ਦੀਪਕ, ਆਵ੍ਰਿੱਤਿਦੀਪਕ ਅਤੇ ਦੇਹਲੀ ਦੀਪਕ.#(ਅ) ਅਨੇਕ ਕ੍ਰਿਯਾ ਲਈ ਜੇ ਕਰਤਾ ਦਾ ਨਾਮ ਇੱਕ ਵਾਰ ਹੀ ਵਰਣਨ ਕਰੀਏ, ਅਥਵਾ ਇੱਕੋ ਕਾਰਕ ਕਹੀਏ, ਤਦ "ਕਾਰਕ ਦੀਪਕ" ਹੈ.#ਉਦਾਹਰਣ-#ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ,#ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ,#ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ,#ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ,#ਜਿਸ ਨੋ ਤਿਲੁ ਨ ਤਮਾਏ. (ਵਾਰ ਬਿਹਾ ਮਃ ੪)#ਇਸ ਪਉੜੀ ਵਿੱਚ ਅਨੇਕ ਕ੍ਰਿਯਾ ਦਾ ਕਰਤਾ "ਹਰਿ ਕਰਤਾ" ਇੱਕੋ ਲਿਖਿਆ ਹੈ.#(ੲ) ਪਹਿਲੇ ਕਹੀ ਹੋਈ ਵਸਤੁ ਜੇ ਪਿਛਲੀ ਵਸਤੁ ਦੀ ਸਹਾਇਤਾ ਕਰਨ ਵਾਲੀ ਯਥਾਕ੍ਰਮ ਕਹੀ ਜਾਵੇ, ਤਦ "ਮਾਲਾ ਦੀਪਕ" ਅਲੰਕਾਰ ਹੈ.#ਉਦਾਹਰਣ-#ਗੁਰੁਸੇਵਾ ਮਨ ਕਰਤੀ ਨਿਰਮਲ,#ਨਿਰਮਲ ਮਨ ਤੇ ਗ੍ਯਾਨ,#ਗ੍ਯਾਨ ਭਏ ਆਤਮਸੁਖ ਪਾਵੈ,#ਜਾਂਤੇ ਸਭ ਦੁਖ ਹਾਨ.#(ਸ) ਬਾਰ ਬਾਰ ਪਦ ਅਥਵਾ ਅਰਥ ਪ੍ਰਕਾਸ਼ੇ, ਬਿਹ "ਆਵ੍ਰਿੱਤਿ ਦੀਪਕ" ਦਾ ਰੂਪ ਹੈ. ਇਸ ਦੇ ਦੋ ਭੇਦ ਹਨ- ਪਦਾਵ੍ਰਿੱਤਿ ਅਤੇ ਅਰਥਾਵ੍ਰਿੱਤਿ. ਜੇ ਬਾਰ ਬਾਰ ਪਦ ਪ੍ਰਕਾਸ਼ ਤਦ ਪਦਾਵ੍ਰਿੱਤਿ ਹੈ, ਯਥਾ-#ਹਰਿਧਨ ਜਾਪ ਹਰਿਧਨ ਤਾਪ ਹਰਿਧਨ ਭੋਜਨ ਭਾਇਆ. (ਗੂਜ ਮਃ ੫)#ਹਰਿ ਮੇਰਾ ਸਿੰਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪ ਹਰਿ ਮੇਰਾ ਭਾਈ. (ਗੂਜ ਮਃ ੩)#ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ. (ਸੋਰ ਮਃ ੫)#ਪੰਡਿਤ ਜਨ ਮਾਤੇ ਪੜ੍ਹਿ ਪੁਰਾਨ,#ਜੋਗੀ ਮਾਤੇ ਜੋਗ ਧਿਆਨ,#ਸੰਨਿਆਸੀ ਮਾਤੇ ਅਹੰਮੇਵ,#ਤਪਸੀ ਮਾਤੇ ਤਪ ਕੈ ਭੇਵ,#ਸਭ ਮਦ ਮਾਤੇ ਕੋਊ ਨ ਜਾਗ,#ਸੰਗ ਹੀ ਚੋਰ ਘਰੁ ਮੁਸਨਲਾਗ. (ਬਸੰ ਕਬੀਰ)#ਜੇ ਪਦ ਭਿੰਨ ਹੋਣ, ਪਰ ਅਰਥ ਇੱਕੋ ਹੋਵੇ ਤਦ "ਅਰਥਾਵ੍ਰਿੱਤਿ" ਦੀਪਕ ਹੈ. ਯਥਾ-#ਨਾਕੋ ਮੇਰਾ ਦੁਸਮਨ ਰਹਿਆ,#ਨਾ ਹਮ ਕਿਸ ਕੇ ਬੈਰਾਈ, ×××#ਸਭ ਕੋ ਮੀਤ ਹਮ ਆਪਨ ਕੀਨਾ,#ਹਮ ਸਭਨਾ ਕੇ ਸਾਜਨ. (ਧਨਾ ਮਃ ੫)#ਆਪਿ ਪਵਿਤੁ ਪਾਵਨ ਸਭਿ ਕੀਨੇ,#ਰਾਮਰਸਾਇਣੁ ਰਸਨਾ ਚੀਨੇ. (ਭੈਰ ਮਃ ੫)#ਸੁਸਾ ਅਵਾਸ ਗਏ ਸੁਖਰਾਸੀ, ਮਿਲੀ ਸੋਦਰੀ ਹਿਤ ਸੋਂ. (ਨਾਪ੍ਰ)#ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀਂ. (ਕਲਕੀ)#ਉੱਪਰਲੇ ਉਦਾਹਰਣਾਂ ਵਿੱਚ ਭਿੰਨ ਪਦਾਂ ਕਰਕੇ ਇੱਕੋ ਅਰਥ ਪ੍ਰਗਟ ਹੁੰਦਾ ਹੈ.#(ਹ) ਜੇ ਇੱਕ ਹੀ ਪਦ ਪਿਛਲੇ ਅਤੇ ਅਗਲੇ ਪਦ ਨੂੰ ਪ੍ਰਕਾਸ਼ੇ, ਤਦ "ਦੇਹਲੀ ਦੀਪਕ" ਹੁੰਦਾ ਹੈ, ਜਿਵੇਂ ਦੀਵਾ ਦੇਹਲੀ ਪੁਰ ਰੱਖਿਆ ਅੰਦਰ ਅਤੇ ਬਾਹਰ ਪ੍ਰਕਾਸ਼ ਕਰਦਾ ਹੈ.#ਉਦਾਹਰਣ-#ਪ੍ਰਭੁ ਕੀਜੈ ਕ੍ਰਿਪਾ ਨਿਧਾਨ ਹਮ ਹਰਿਗੁਣ ਗਾਵਹਿਗੇ. (ਕਲਿ ਮਃ ੪)#ਇੱਥੇ "ਕ੍ਰਿਪਾ" ਪਦ ਕੀਜੈ ਅਤੇ ਨਿਧਾਨ ਦੋਹਾਂ ਨਾਲ ਸੰਬੰਧ ਰਖਦਾ ਹੈ, ਯਥਾ- ਕੀਜੈ ਕ੍ਰਿਪਾ, ਕ੍ਰਿਪਾ- ਨਿਧਾਨ। ੪. ਕਾਮਦੇਵ. ਮਨਮਥ। ੫. ਕੇਸਰ। ੬. ਭੁੱਖ ਨੂੰ ਤੇਜ਼ ਕਰਨ ਵਾਲਾ ਪਦਾਰਥ। ੭. ਬਾਜ਼ ਪੰਛੀ। ੮. ਹਨੁਮਤ ਦੇ ਮਤ ਅਨੁਸਾਰ ਛੀ ਪ੍ਰਧਾਨ ਰਾਗਾਂ ਵਿੱਚੋਂ ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ. ਇਸ ਦਾ ਗ੍ਰਹ ਸ੍ਵਰ ਸੜਜ ਹੈ। ੯. ਵਿ- ਪ੍ਰਕਾਸ਼ਕ. ਉਜਾਲਾ. ਕਰਨ ਵਾਲਾ....
ਸੰਗ੍ਯਾ- ਦੀਪਕ. ਦੀਪ. ਚਰਾਗ਼. "ਜਉ ਤੁਮ ਦੀਵਰਾ, ਤਉ ਹਮ ਬਾਤੀ." (ਸੋਰ ਰਵਿਦਾਸ) "ਦੀਵੜੇ ਗਇਆ ਬੁਝਾਇ." (ਸ. ਫਰੀਦ) ਇੱਥੇ ਦੀਵੇ ਤੋਂ ਭਾਵ ਨੇਤ੍ਰ ਹੈ. "ਚੰਦ ਸੂਰਜ ਦੀਵੜੇ." (ਮਲਾ ਨਾਮਦੇਵ) "ਦੀਵਾ ਮੇਰਾ ਏਕੁ ਨਾਮੁ." (ਆਸਾ ਮਃ ੧)...
ਸੰ. दीप. ਧਾ- ਪ੍ਰਕਾਸ਼ਿਤ ਹੋਣਾ, ਚਮਕਣਾ। ੨. ਸੰਗ੍ਯਾ- ਦੀਵਾ. ਚਰਾਗ਼. "ਅੰਧਿਆਰੇ ਮਹਿ ਦੀਪ." (ਜੈਤ ਮਃ ੫) ੩. ਸੰ. ਦ੍ਵੀਪ. ਦ੍ਵੀ- ਆਪ. ਦੋ ਜਲ. ਚਾਰੇ ਪਾਸਿਓ ਜਲ ਨਾਲ ਘਿਰਿਆ ਦੇਸ਼. ਟਾਪੂ. ਦੇਖੋ, ਸਪਤਦੀਪ. "ਦੀਪ ਲੋਅ ਪਾਤਾਲ ਤਹ ਖੰਡ ਮੰਡਲ." (ਵਾਰ ਮਲਾ ਮਃ ੧) ੪. ਸੱਤ ਦੀ ਗਿਣਤੀ, ਕ੍ਯੋਂਕਿ ਦ੍ਵੀਪ ਸੱਤ ਮੰਨੇ ਹਨ. "ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ." (ਕ੍ਰਿਸਨਾਵ) ਸੰਮਤ ੧੭੪੫ ਸਾਵਨ ਸੁਦੀ ੭। ੫. ਦੀਪ੍ਤਿ (ਚਮਕ) ਦੀ ਥਾਂ ਭੀ ਦੀਪ ਸ਼ਬਦ ਆਇਆ ਹੈ. "ਚੰਦ ਦਿਨੀਸਹਿ ਦੀਪ ਦਈ." (ਅਕਾਲ)...
ਦੇਖੋ, ਸਤਗੁਰ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ." (ਆਸਾ ਪਟੀ ਮਃ ੩)...
ਸੰਗ੍ਯਾ- ਸਮੁੰਦਰ. ਤਰੰਗਾਂ ਨਾਲ ਜਿਸ ਵਿੱਚ ਸ਼ਬਦ ਉਤਪੰਨ ਹੁੰਦਾ ਹੈ. "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ." (ਵਾਰ ਰਾਮ ੩) ੨. ਆਕਾਸ਼, ਜੋ ਸਬਦ ਗੁਣ ਵਾਲਾ ਹੈ। ੩. ਕ੍ਰਿ. ਵਿ- ਸ਼ਬਦ ਕਰਕੇ. ਸ਼ਬਦ ਦ੍ਵਾਰਾ. "ਸਬਦਿ ਮਿਲਾਏ ਗੁਰਮਤੀ." (ਮਾਰੂ ਸੋਲਹੇ ਮਃ ੧) ੪. ਸ਼ਬਦ ਮੇ. ਨਾਮ ਮੇਂ. ਉਪਦੇਸ਼ ਵਿੱਚ. "ਸਬਦਿ ਰਤੀ ਸੋਹਾਗਣੀ." (ਵਾਰ ਸ੍ਰੀ ਮਃ ੩) ੫. ਦੇਖੋ, ਸਬਦੀ....
ਦੇਖੋ, ਉਜਾਰਾ ੩। ੨. ਜ੍ਵਲਨ ਕੀਤਾ. ਜਗਾਇਆ. "ਸਤਿਗੁਰੁ ਸਬਦਿ ਉਜਾਰੋ ਦੀਪਾ." (ਬਿਲਾ ਮਃ ੫) ਗ੍ਯਾਨ ਰੂਪ ਦੀਵਾ ਜਗਾਇਆ....
ਦੀਪਕ. ਦੀਵਾ. ਦੀਪ. "ਸਤਿਗੁਰ ਸਬਦਿ ਉਜਾਰੋ ਦੀਪਾ." (ਬਿਲਾ ਮਃ ੫) ੨. ਗੁਰੂ ਅੰਗਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੩. ਡੱਲਾ ਨਿਵਾਸੀ ਗੁਰੂ ਅਮਰਦੇਵ ਦਾ ਸਿੱਖ। ੪. ਗੁਰੂ ਰਾਮਦਾਸ ਸਾਹਿਬ ਦਾ ਇੱਕ ਗ੍ਯਾਨੀ ਸਿੱਖ। ੫. ਕਾਸਰਾ ਗੋਤ੍ਰ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਲਾਂਗਰੀ ਸੀ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. अङ्गद. ਸੰਗ੍ਯਾ- ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸਣ. ਭੁਜਬੰਦ. ਬਾਜ਼ੂਬੰਦ. ਕੇਯੂਰ। ੨. ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ, ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. "ਇਤ ਕਪਿਪਤਿ ਅਰ ਰਾਮ ਦੂਤ ਅੰਗਦਹਿਂ ਪਠਾਯੋ." (ਰਾਮਾਵ) ੩. ਲਛਮਨ (ਲਕ੍ਸ਼੍ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। ੪. ਦੇਖੋ, ਅੰਗਦ ਸਤਿਗੁਰੂ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਰਿਆਸਤ ਕਪੂਰਥਲਾ, ਤਸੀਲ ਥਾਣਾ ਸੁਲਤਾਨਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਲੋਹੀਆਂ ਤੋਂ ਤਿੰਨ ਮੀਲ ਪੂਰਵ ਹੈ. ਭਾਈ ਲਾਲੋ, ਭਾਈ ਪਾਰੋ ਆਦਿਕ ਇਸ ਥਾਂ ਮਸ਼ਹੂਰ ਸਿੱਖ ਹੋਏ ਹਨ. ਭਾਈ ਗੁਰਦਾਸ ਜੀ ਲਿਖਦੇ ਹਨ- "ਡੱਲੇ ਵਾਲੀ ਸੰਗਤ ਭਾਰੀ." ਇਸੇ ਥਾਂ ਨਾਰਾਯਣਦਾਸ ਦੀ ਸੁਪੁਤ੍ਰੀ ਸ੍ਰੀ ਮਤੀ ਦਮੋਦਰੀ ਜੀ ਨਾਲ ੨੨ ਭਾਦੋਂ ਸੰਮਤ ੧੬੬੧ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਹੋਇਆ ਸੀ. ਵਿਆਹ ਦੇ ਥਾਂ ਦਮਦਮਾ ਬਣਿਆ ਹੋਇਆ ਹੈ, ਪਰ ਸੇਵਾਦਾਰ ਕੋਈ ਨਹੀਂ।#ਗੁਰੂ ਅਰਜਨ ਸਾਹਿਬ ਨੇ ਆਪਣੇ ਸੁਪੁਤ੍ਰ ਦੇ ਆਨੰਦ ਦੀ ਯਾਦਗਾਰ ਵਿੱਚ ਜੋ ਇੱਥੇ ਬਾਵਲੀ ਲਵਾਈ ਹੈ, ਉਹ ਪਿੰਡ ਤੋਂ ਚੜ੍ਹਦੇ ਵੱਲ ਪਾਸ ਹੀ ਹੈ. ਇਸ ਨਾਲ ੧੫. ਘੁਮਾਉਂ ਜ਼ਮੀਨ ਰਿਆਸਤ ਕਪੂਰਥਲੇ ਤੋਂ ਹੈ. ਡੱਲੇ ਵਿੱਚ ਭਾਈ ਲਾਲੋ ਜੀ ਦਾ ਅਸਥਾਨ ਭੀ ਪ੍ਰਸਿੱਧ ਹੈ, ਜਿਸ ਨਾਲ ੪੨ ਘੁਮਾਉਂ ਜ਼ਮੀਨ ਮੁਆ਼ਫ਼ ਹੈ।#੨. ਸਾਬੋ ਦੀ ਤਲਵੰਡੀ ਦਾ ਜੱਟ ਸਰਦਾਰ, ਜਿਸ ਨੇ ਸੰਮਤ ੧੭੬੨- ੬੩ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰੇਮ ਨਾਲ ਆਪਣੇ ਪਿੰਡ ਠਹਿਰਾਇਆ ਅਤੇ ਪੂਰੀ ਸੇਵਾ ਕੀਤੀ. ਜਿੱਥੇ ਦਸ਼ਮੇਸ਼ ਵਿਰਾਜੇ ਹਨ ਉਸ ਗੁਰਦ੍ਵਾਰੇ ਦਾ ਨਾਮ 'ਦਮਦਮਾ ਸਾਹਿਬ' ਹੈ.#ਡੱਲੇ ਨੂੰ ਸੰਬੋਧਨ ਕਰਕੇ ਕਲਗੀਧਰ ਨੇ ਮਾਲਵੇ ਨੂੰ ਵਰਦਾਨ ਦਿੱਤਾ ਸੀ ਕਿ ਇਸ ਭੂਮਿ ਵਿੱਚ ਨਹਿਰਾਂ ਚੱਲਣਗੀਆਂ, ਅੰਬ ਲੱਗਣਗੇ, ਕਣਕ ਪੈਦਾ ਹੋਵੇਗੀ ਆਦਿਕ. ਇਸ ਅਨੰਨ ਸੇਵਕ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਅਤੇ ਡੱਲਾ ਸਿੰਘ ਪ੍ਰਸਿੱਧ ਹੋਇਆ. ਦੇਖੋ, ਦਮਦਮਾ ਸਾਹਿਬ ਨੰਬਰ ੧....
ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। ੨. ਦੇਖੋ, ਰਾਮਦਾਸ ਸਤਿਗੁਰੂ। ੩. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤੀਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. "ਰਾਮਦਾਸ ਦਿੱਲੀ ਮਹਿ ਆਇ." (ਗੁਵਿ ੧੦) ੪. ਰਾਮ ਦਾ ਦਾਸ. ਕਰਤਾਰ ਦਾ ਸੇਵਕ। ੫. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. "ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫) ੬. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. "ਜੋਗੀ ਜਤੀ ਬੈਸਨੋ ਰਾਮਦਾਸ." (ਗੌਂਡ ਮਃ ੫) ੭. ਦਬਿਸਤਾਨੇ ਮਜਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। ੮. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸਣ "ਸਮਰ੍ਥ" ਸੀ....
ਦੇਖੋ, ਗਿਆਨੀ। ੨. ਪੰਜਾਬੀ ਦਾ ਉੱਚ ਦਰਜੇ ਦਾ ਇਮਤਿਹਾਨ। ੩. ਉਹ ਪੁਰਖ ਜਿਸ ਨੇ ਗਿਆਨੀ ਦੀ ਪਰੀਖ੍ਯਾ ਪਾਸ ਕੀਤੀ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਅਰਥਾਂ ਦਾ ਗ੍ਯਾਤਾ, ਸਿੱਖ ਪੰਡਿਤ.¹...
ਬਹੁਜਾਈ ਖਤ੍ਰੀਆਂ ਦਾ ਇੱਕ ਗੋਤ੍ਰ. "ਦੀਪਕ ਦੀਪਾ ਕਾਸਰਾ ਗੁਰੂਦੁਆਰੇ ਹੁਕਮੀਬੰਦਾ." (ਭਾਗੁ)...
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਲੰਗਰ (ਰਸੋਈ) ਕਰਨ ਵਾਲਾ. ਦੇਖੋ, ਲੰਗਰ....