akēadhaअकयथ
ਵਿ- ਅਕਥ੍ਯ. ਅਕਥਨੀਯ. ਜੋ ਕਥਨ (ਬਿਆਨ) ਨਾ ਕੀਤਾ ਜਾ ਸਕੇ। ੨. ਅਕਾਰਥ. ਨਿਸਫਲ. ਵ੍ਯਰ੍ਥ. ਦੇਖੋ, ਅਕਾਰਥ.
वि- अकथ्य. अकथनीय. जो कथन (बिआन) ना कीता जा सके। २. अकारथ. निसफल. व्यर्थ. देखो, अकारथ.
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਦੇਖੋ, ਬਯਾਨ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿ- ਅਕ (ਦੁੱਖ) ਹੀ ਹੈ ਅਰਥ (ਫਲ) ਜਿਸ ਦਾ. "ਜਨਮ ਅਕਾਰਥ ਕੀਨ." (ਸ. ਮਃ ੯) ੨. ਦੇਖੋ, ਅਕਾਥ....
ਵਿ- ਅਰ੍ਥ. ਵਿ- ਬਿਨਾ ਮਤਲਬ. ਵਿਫਲ. ਬੇਫਾਇਦਾ....