naībēdhaनईबेद
ਸੰ. ਨੈਵੇਦ੍ਯ. ਸੰਗ੍ਯਾ- ਦੇਵਤਾ ਨੂੰ ਨਿਵੇਦਨ ਕੀਤਾ (ਅਰਪਿਆ) ਪਦਾਰਥ. ਭੋਜਨ ਆਦਿ ਉਹ ਸਾਮਗ੍ਰੀ ਜੋ ਦੇਵਤਾ ਨੂੰ ਚੜ੍ਹਾਈ ਜਾਵੇ. "ਧੂਪਦੀਪ ਨਈ ਬੇਦਹਿ ਬਾਸਾ." (ਗੂਜ ਰਵਿਦਾਸ) ਧੂਪ ਦੀਵਾ ਅਤੇ ਭੋਜਨ ਦੀ ਗੰਧ, ਦੇਵਤਾ ਤੋਂ ਪਹਿਲਾਂ ਹੀ ਚੜ੍ਹਾਉਣ ਵਾਲਾ ਲੈ ਲੈਂਦਾ ਹੈ.
सं. नैवेद्य. संग्या- देवता नूं निवेदन कीता (अरपिआ) पदारथ. भोजन आदि उह सामग्री जो देवता नूं चड़्हाई जावे. "धूपदीप नई बेदहि बासा." (गूज रविदास) धूप दीवा अते भोजन दी गंध, देवता तों पहिलां ही चड़्हाउण वाला लै लैंदा है.
ਦੇਖੋ, ਨਈਬੇਦ. "ਠਾਕੁਰ ਕਉ ਨੈਵੇਦ ਕਰਉ." (ਆਸਾ ਨਾਮਦੇਵ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰਗ੍ਯਾ- ਵਿਨਯ. ਪ੍ਰਾਰਥਨਾ। ੨. ਸਮਰਪਣ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. सामग्री. ਸਮ- ਅਗ੍ਰ. ਸੰਗ੍ਯਾ- ਪੂਰਾਪਨ. ਸੰਪੂਰਣਤਾ। ੨. ਕਾਰਣਾਂ ਦਾ ਸਮੁਦਾਯ. ਕਾਰਜ ਸਿੱਧ ਕਰਨ ਦੇ ਕਾਰਣ. "ਸਚ ਤੇਰੀ ਸਾਮਗਰੀ." (ਸੂਹੀ ਮਃ ੫) ੩. ਸਾਮਾਨ. ਵਸਤੁ....
ਵੇਦ ਦਾ. ਦੇਖੋ, ਸੁਧਾਖਰ। ੨. ਬੇਦਹਿਂ. ਵੇਦ ਨੂੰ....
ਸੰਗ੍ਯਾ- ਵਾਸ. ਨਿਵਾਸ. ਵਸੇਰਾ. "ਜਾਕਾ ਬਾਸਾ ਗੋਹ ਮਹਿ." (ਸ. ਕਬੀਰ) ੨. ਫ਼ਾ. [باشہ] ਬਾਸ਼ਹ. ਇੱਕ ਗੁਲਾਬਚਸ਼ਮ ਸ਼ਿਕਾਰੀ ਪੰਛੀ, ਜੋ ਬਾਜ਼ ਤੋਂ ਛੋਟਾ ਹੁੰਦਾ ਹੈ. ਇਸ ਦੀ ਸੂਰਤ ਬਾਜ਼ ਜੇਹੀ ਹੁੰਦੀ ਹੈ. ਇਹ ਬਾਸ਼ੀਨ ਦੀ ਮਦੀਨ ਹੈ. ਬਾਸ਼ਾ ਪੰਜਾਬੀ ਪੰਛੀ ਨਹੀਂ. ਇਹ ਠੰਢੇ ਦੇਸਾਂ ਵਿੱਚ ਆਂਡੇ ਦਿੰਦਾ ਹੈ ਅਤੇ ਸਰਦੀਆਂ ਦੇ ਸ਼ੁਰੂ ਵਿੱਚ ਏਧਰ ਆਉਂਦਾ ਹੈ. ਇਸ ਨੂੰ ਸਿਖਾਕੇ ਛੋਟੇ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ. ਚੰਗਾ ਬਾਸ਼ਾ ਤਿੱਤਰ ਭੀ ਮਾਰ ਲੈਂਦਾ ਹੈ. ਇਸ ਦੀਆਂ ਟੰਗਾਂ ਅਤੇ ਦੁਮ ਸ਼ਿਕਰੇ ਨਾਲੋਂ ਲੰਮੀ ਹੁੰਦੀ ਹੈ. Sparrow- hawk. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਜੈਸੇ ਬਾਸਾ ਮਾਸ ਦੇਤ ਝਾਟੁਲੀ." (ਸਾਰ ਮਃ ੫) "ਮਨ ਬਾਸੇ ਸਿਉ ਨਿਤ ਭਉਦਿਆ." (ਸੂਹੀ ਛੰਤ ਮਃ ੪)...
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰ. धूप्. ਧਾ- ਗਰਮ ਕਰਨਾ, ਚਮਕਣਾ, ਬੋਲਣਾ। ੨. ਸੰ. ਸੰਗ੍ਯਾ- ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. "ਧੂਪ ਮਲਆਨਲੋ ਪਵਣ ਚਵਰੋ ਕਰੈ." (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨੇ ਕਿਸੇ ਰੂਪ ਵਿਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭. ਅਤੇ ੮। ੩. ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। ੪. ਸੂਰਜ ਦਾ ਤਾਪ. ਆਤਪ. ਧੁੱਪ। ੫. ਚਮਕ. ਪ੍ਰਭਾ. ਸ਼ੋਭਾ. "ਕੁਲ ਰੂਪ ਧੂਪ ਗਿਆਨ ਹੀਨੀ." (ਆਸਾ ਛੰਤ ਮਃ ੫)...
ਸੰਗ੍ਯਾ- ਦੀਪਕ. ਦੀਪ. ਚਰਾਗ਼. "ਜਉ ਤੁਮ ਦੀਵਰਾ, ਤਉ ਹਮ ਬਾਤੀ." (ਸੋਰ ਰਵਿਦਾਸ) "ਦੀਵੜੇ ਗਇਆ ਬੁਝਾਇ." (ਸ. ਫਰੀਦ) ਇੱਥੇ ਦੀਵੇ ਤੋਂ ਭਾਵ ਨੇਤ੍ਰ ਹੈ. "ਚੰਦ ਸੂਰਜ ਦੀਵੜੇ." (ਮਲਾ ਨਾਮਦੇਵ) "ਦੀਵਾ ਮੇਰਾ ਏਕੁ ਨਾਮੁ." (ਆਸਾ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. गन्ध ਧਾ- ਦੁੱਖ ਦੇਣਾ- ਮਾਰਨਾ- ਜਾਣਾ- ਮੰਗਣਾ- ਸ਼ੋਭਾ ਸਹਿਤ ਕਰਨਾ। ੨. ਸੰਗ੍ਯਾ- ਨੱਕ (ਨਾਸਿਕਾ) ਕਰਕੇ ਗ੍ਰਹਣ ਕਰਣ ਯੋਗ੍ਯ ਗੁਣ. ਬੂ. ਬਾਸ. ਮਹਕ. "ਸਹਸ ਤਵ ਗੰਧ ਇਵ ਚਲਤ ਮੋਹੀ." (ਸੋਹਿਲਾ) ੩. ਗੰਧਰਕ। ੪. ਅਹੰਕਾਰ। ੫. ਦੇਖੋ, ਗੰਧੁ।...
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....