dhhrista, dhharishataध्रिस्ट, धरिशट
ਸੰ. धृष्ट. ਵਿ- ਚਤੁਰ. ਹੋਸ਼ਿਆਰ। ੨. ਨਿਰਲੱਜ. ਬੇਸ਼ਰਮ। ੩. ਸੰਗ੍ਯਾ- ਕਾਵ੍ਯ ਅਨੁਸਾਰ ਨਾਇਕ ਦਾ ਇੱਕ ਭੇਦ. "ਧਰੈ ਲਾਜ ਉਰ ਮੇ ਨ ਕਛੁ ਕਰੈ ਦੋਸ ਨਿਰਸ਼ੰਕ। ਟਰੈ ਨ ਟਾਰੋ ਕੈਸ ਹੂੰ ਕਹ੍ਯੋ ਧ੍ਰਿਸ੍ਟ ਸਕਲੰਕ ॥" (ਜਗਦਵਿਨੋਦ) ਦੇਖੋ, ਧ੍ਰਿਸ੍.
सं. धृष्ट. वि- चतुर. होशिआर। २. निरलॱज.बेशरम। ३. संग्या- काव्य अनुसार नाइक दा इॱक भेद. "धरै लाज उर मे न कछु करै दोस निरशंक। टरै न टारो कैस हूं कह्यो ध्रिस्ट सकलंक ॥" (जगदविनोद) देखो, ध्रिस्.
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਦੇਖੋ, ਹੁਸਿਆਰ....
ਵਿ- ਨਿਰ੍ਲੱਜ. ਲੱਜਾ (ਸ਼ਰਮ) ਰਹਿਤ. ਬੇਹਯਾ. "ਸਿਮਰਹਿ ਨਾਹੀ ਜੋਨਿਦੁਖ ਨਿਰਲਜੇ ਭਾਂਡ." (ਬਿਲਾ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਨਾਯਕ. ਸੰਗ੍ਯਾ- ਆਪਣੇ ਪਿੱਛੇ ਹੋਰਨਾਂ ਨੂੰ ਲਾਉਣ ਵਾਲਾ. ਨੇਤਾ. ਆਗੂ। ੨. ਸ੍ਵਾਮੀ. ਮਾਲਿਕ। ੩. ਵਣਜਾਰਿਆਂ ਦਾ ਸਰਦਾਰ ਸਾਰੇ ਵਣਜਾਰਿਆਂ ਨੂੰ ਆਪਣੇ ਪਿੱਛੇ ਤੋਰਨ ਵਾਲਾ. ਦੇਖੋ, ਲਬਾਣਾ ਅਤੇ ਨਾਇਕੁ ੨। ੪. ਕਾਵ੍ਯ ਅਨੁਸਾਰ ਸ਼੍ਰਿੰਗਾਰਰਸ ਦਾ ਆਧਾਰ ਰੂਪ ਯੁਵਾ ਪੁਰੁਸ, ਯਥਾ-#"ਸੁੰਦਰ ਗੁਣਮੰਦਿਰ ਯੁਵਾ ਯੁਵਤਿ ਵਿਲੋਕੈਂ ਜਾਂਹਿ।#ਕਵਿਤਾ ਰਾਗ ਰਸਗ੍ਯ ਜੋ ਨਾਯਕ ਕਹਿਯੇ ਤਾਂਹਿ."#(ਜਗਦਵਿਨੋਦ) "ਅਭਿਮਾਨੀ ਤ੍ਯਾਗੀ ਤਰੁਣ ਕੋਕਕਲਾਨ ਪ੍ਰਬੀਨ। ਭਬ੍ਯ ਕ੍ਸ਼੍ਮੀ ਸੁੰਦਰ ਧਨੀ ਸੁਚਿ ਰੁਚਿ ਸਦਾ ਕੁਲੀਨ." (ਰਸਿਕਪ੍ਰਿਯਾ)¹#੫. ਕਿਸੇ ਕਾਵ੍ਯਚਰਿਤ੍ਰ ਅਥਵਾ ਨਾਟਕ ਦਾ ਪ੍ਰਧਾਨ ਪੁਰੁਸ. Hero ਜੈਸੇ ਰਾਮਾਇਣ ਦੇ ਨਾਇਕ ਸ਼੍ਰੀ ਰਾਮ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ਲੱਜਾ. ਸੰਗ੍ਯਾ- ਸ਼ਰਮ. ਹ਼ਯਾ. "ਲਾਜ ਨ ਆਵੈ ਅਗਿਆਨਮਤੀ." (ਬਿਲਾ ਛੰਤ ਮਃ ੫) ੨. ਇਲਾਜ ਦਾ ਸੰਖੇਪ। ੩. ਸੰ. ਲਾਜਾ. ਭੁੰਨਿਆ ਹੋਇਆ ਅੰਨ. ਖ਼ਾਸ ਕਰਕੇ ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. "ਕੰਚਨ ਫੂਲ ਸੁ ਲਾਜ ਬਿਖੇਰਤ." (ਗੁਪ੍ਰਸੂ)¹੪. ਸੰ. लाज्. ਧਾ- ਭੁੰਨਣਾ, ਦੋਸ ਲਗਾਉਣਾ। ੫. ਦੇਖੋ, ਲਾਜੁ ੨....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵਿ- ਬਿਨਾ ਸ਼ੰਕਾ. ਨਿਰਸੰਦੇਹ. ਨਿਃ ਸ਼ੰਕ....
ਕ੍ਰਿ. ਵਿ- ਕੈਸੇ. ਕ੍ਯੋਂਕਰ. ਕਿਵੇਂ. "ਕਹੋ ਸੁ ਕੈਸ ਪਾਈਐ?" (ਅਕਾਲ)...
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਸੰ. धृष्ट. ਵਿ- ਚਤੁਰ. ਹੋਸ਼ਿਆਰ। ੨. ਨਿਰਲੱਜ. ਬੇਸ਼ਰਮ। ੩. ਸੰਗ੍ਯਾ- ਕਾਵ੍ਯ ਅਨੁਸਾਰ ਨਾਇਕ ਦਾ ਇੱਕ ਭੇਦ. "ਧਰੈ ਲਾਜ ਉਰ ਮੇ ਨ ਕਛੁ ਕਰੈ ਦੋਸ ਨਿਰਸ਼ੰਕ। ਟਰੈ ਨ ਟਾਰੋ ਕੈਸ ਹੂੰ ਕਹ੍ਯੋ ਧ੍ਰਿਸ੍ਟ ਸਕਲੰਕ ॥" (ਜਗਦਵਿਨੋਦ) ਦੇਖੋ, ਧ੍ਰਿਸ੍....
ਸੰ. धृष. ਧਾ- ਦਿਲੇਰ ਹੋਣਾ, ਧਮਕਾਉਣਾ, ਪ੍ਰਬਲ ਹੋਣਾ, ਕ੍ਰੋਧ ਕਰਨਾ, ਤਾਕਤ ਨੂੰ ਰੋਕਣਾ....