lājaलाज
ਸੰ. ਲੱਜਾ. ਸੰਗ੍ਯਾ- ਸ਼ਰਮ. ਹ਼ਯਾ. "ਲਾਜ ਨ ਆਵੈ ਅਗਿਆਨਮਤੀ." (ਬਿਲਾ ਛੰਤ ਮਃ ੫) ੨. ਇਲਾਜ ਦਾ ਸੰਖੇਪ। ੩. ਸੰ. ਲਾਜਾ. ਭੁੰਨਿਆ ਹੋਇਆ ਅੰਨ. ਖ਼ਾਸ ਕਰਕੇ ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. "ਕੰਚਨ ਫੂਲ ਸੁ ਲਾਜ ਬਿਖੇਰਤ." (ਗੁਪ੍ਰਸੂ)¹੪. ਸੰ. लाज्. ਧਾ- ਭੁੰਨਣਾ, ਦੋਸ ਲਗਾਉਣਾ। ੫. ਦੇਖੋ, ਲਾਜੁ ੨.
सं. लॱजा. संग्या- शरम. ह़या. "लाज न आवै अगिआनमती." (बिला छंत मः ५) २. इलाज दा संखेप। ३. सं. लाजा. भुंनिआ होइआ अंन. ख़ास करके भुंने होए धानां दीआं खिॱलां. "कंचन फूल सु लाज बिखेरत." (गुप्रसू)¹४. सं. लाज्. धा- भुंनणा, दोस लगाउणा। ५. देखो, लाजु २.
ਸ਼ਰਮ. ਦੇਖੋ, ਲਜਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ [شرم] ਸ਼ਰਮ. ਸੰਗ੍ਯਾ- ਲੱਜਾ. "ਰਾਖਹੁ ਸਰਮ ਅਸਾੜੀ ਜੀਉ." (ਮਾਝ ਮਃ ੫) ੨. ਸੰ. श्रम- ਸ਼੍ਰਮ. ਪੁਰੁਸਾਰਥ. ਮਿਹਨਤ. ਉੱਦਮ. ਘਾਲਨਾ. "ਸਰਮ ਖੰਡ ਕੀ ਬਾਣੀ ਰੂਪੁ." (ਜਪੁ) ੩. ਸੰ. शर्मन ਆਨੰਦ. ਖੁਸ਼ੀ. ਸੁਖ....
ਸੰ. ਲੱਜਾ. ਸੰਗ੍ਯਾ- ਸ਼ਰਮ. ਹ਼ਯਾ. "ਲਾਜ ਨ ਆਵੈ ਅਗਿਆਨਮਤੀ." (ਬਿਲਾ ਛੰਤ ਮਃ ੫) ੨. ਇਲਾਜ ਦਾ ਸੰਖੇਪ। ੩. ਸੰ. ਲਾਜਾ. ਭੁੰਨਿਆ ਹੋਇਆ ਅੰਨ. ਖ਼ਾਸ ਕਰਕੇ ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. "ਕੰਚਨ ਫੂਲ ਸੁ ਲਾਜ ਬਿਖੇਰਤ." (ਗੁਪ੍ਰਸੂ)¹੪. ਸੰ. लाज्. ਧਾ- ਭੁੰਨਣਾ, ਦੋਸ ਲਗਾਉਣਾ। ੫. ਦੇਖੋ, ਲਾਜੁ ੨....
ਸੰਗ੍ਯਾ- ਅਗ੍ਯਾਨ ਵਾਲੀ ਬੁੱਧੀ. ਅਗ੍ਯਾਨ ਸਹਿਤ ਮਤੀ. "ਅਗਿਆਨਮਤੀ ਅੰਧੇਰ ਹੈ." (ਸ੍ਰੀ ਮਃ ੩) ੨. ਵਿ- ਅਗ੍ਯਾਨ ਸਹਿਤ ਹੈ ਜਿਸ ਦੀ ਬੁੱਧੀ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਵਿ- ਲੱਜਿਤ. ਸ਼ਰਮਿੰਦਾ। ੨. ਸੰ. ਸੰਗ੍ਯਾ- ਭੁੰਨਿਆ ਅੰਨ। ੩. ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. "ਲਾਜਾ ਪੁਸਪਨ ਬਹੁ ਬਰਖਾਈ." (ਗੁਪ੍ਰਸੂ)¹....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. काञ्चन ਕਾਂਚਨ. ਸੰਗ੍ਯਾ- ਸੁਵਰਣ. ਸੋਨਾ. "ਕੰਚਨ ਸਿਉ ਪਾਈਐ ਨਹੀ ਤੋਲ." (ਗਉ ਕਬੀਰ) ੨. ਧਤੂਰਾ। ੩. ਕਚਨਾਰ। ੪. ਸੁਵਰਣਮੁਦ੍ਰਾ. ਅਸ਼ਰਫੀ. "ਤਿਉ ਕੰਚਨ ਅਰੁ ਪੈਸਾ." (ਗਉ ਮਃ ੯) ੫. ਚਮਕ. ਦੀਪ੍ਤਿ। ੬. ਸੁਵਰ੍ਣ ਨੂੰ ਇਸ੍ਟ ਮੰਨਣ ਵਾਲੀ ਇੱਕ ਜਾਤਿ, ਜੋ ਵਿਭਚਾਰ ਦੀ ਠੇਕੇਦਾਰ ਹੈ। ੭. ਵਿ- ਸੁਵਰਣ ਦਾ. ਦੇਖੋ, ਕਬਰੋ....
ਸੰਗ੍ਯਾ- ਪੁਸਪ. ਕੁਸੁਮ. ਦੇਖੋ, ਫੁੱਲ. "ਆਪੇ ਭਵਰਾ ਫੂਲ ਬੇਲਿ." (ਬਸੰ ਅਃ ਮਃ ੧) ੨. ਫੁੱਲ ਦੇ ਆਕਾਰ ਦਾ ਭੂਸਣ. "ਸਗਲ ਆਭਰਣ ਸੋਭਾ ਕੰਠਿ ਫੂਲ." (ਆਸਾ ਮਃ ੫) ੩. ਢਾਲ ਦੇ ਫੁੱਲ. "ਫੂਲਨ ਲਾਗ ਚਿਣਗ ਗਨ ਜਾਗਾ." (ਗੁਪ੍ਰਸੂ) ੪. ਬੈਰਾੜ ਵੰਸ਼ ਦਾ ਰਤਨ ਬਾਬਾ ਫੂਲ, ਜੋ ਰੂਪਚੰਦ ਦੇ ਘਰ ਮਾਤਾ ਅੰਬੀ ਦੇ ਉਦਰ ਤੋਂ ਸੰਮਤ ੧੬੮੪ (ਸਨ ੧੬੨੭) ਵਿੱਚ ਜਨਮਿਆ, ਜਦਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਮੋਹਨ ਅਤੇ ਕਾਲੇ ਪੁਰ ਕ੍ਰਿਪਾ ਕਰਕੇ ਮੇਹਰਾਜ ਗ੍ਰਾਮ ਵਸਾਇਆ ਸੀ.#ਸੰਮਤ ੧੬੮੮ ਵਿੱਚ ਗੁਰੂਸਰ ਦੇ ਜੰਗ ਪਿੱਛੋਂ ਜਦ ਗੁਰੂ ਸਾਹਿਬ ਦੇ ਦਿਵਾਨ ਵਿੱਚ ਬਾਲਕ ਫੂਲ ਆਪਣੇ ਚਾਚੇ ਕਾਲੇ ਨਾਲ ਹਾਜਿਰ ਹੋਇਆ, ਤਦ ਸੁਭਾਵਿਕ ਹੀ ਪੇਟ ਵਜਾਉਣ ਲੱਗ ਪਿਆ. ਸਤਿਗੁਰੂ ਨੇ ਕਾਲੇ ਤੋਂ ਬਾਲਕ ਦੀ ਹਰਕਤ ਬਾਬਤ ਪੁੱਛਿਆ, ਤਾਂ ਅਰਜ ਕੀਤੀ ਕਿ ਮਹਾਰਾਜ! ਇਸ ਦੀ ਮਾਈ ਗੁਜਰ ਗਈ ਹੈ, ਹਜੂਰ ਦੇ ਸਾਹਮਣੇ ਆਪਣੇ ਪੇਟ ਪਾਲਣ ਲਈ ਇਸ਼ਾਰੇ ਨਾਲ ਅਰਜ਼ ਕਰ ਰਿਹਾ ਹੈ. ਇਸ ਪੁਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਬਾਲਕ ਗੁਰੂ ਨਾਨਕਦੇਵ ਦੀ ਕ੍ਰਿਪਾ ਨਾਲ ਲੱਖਾਂ ਦੇ ਪੇਟ ਭਰੇਗਾ ਅਤੇ ਇਸ ਦੀ ਸੰਤਾਨ ਰਾਜ ਭਾਗ ਭੋਗੇਗੀ.#ਸੰਮਤ ੧੭੦੩ ਵਿੱਚ ਜਦ ਗੁਰੂ ਹਰਿਰਾਇ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਮੇਹਰਾਜ ਪਧਾਰੇ, ਤਦ ਫੂਲ ਆਪਣੇ ਸੰਬੰਧੀਆਂ ਸਮੇਤ ਦੀਵਾਨ ਵਿੱਚ ਹਾਜਿਰ ਹੁੰਦਾ ਰਿਹਾ. ਗੁਰੂ ਸਾਹਿਬ ਨੇ ਇਸ ਦੀ ਨੰਮ੍ਰਤਾ ਅਤੇ ਸੇਵਾ ਭਾਵ ਦੇਖਕੇ ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ੍ਟੀ ਵਿੱਚ ਆਸ਼ੀਰਵਾਦ ਦਿੱਤਾ, ਜਿਸ ਦਾ ਫਲ ਹੁਣ ਫੁਲਕੀਆਂ ਰਿਆਸਤਾਂ ਸਿੱਖਾਂ ਦਾ ਮਾਣ ਤਾਣ ਹਨ.¹ ਫੂਲ ਦੇ ਦੋ ਵਿਆਹ ਹੋਏ- ਧਰਮਪਤਨੀ ਬਾਲੀ ਦੇ ਉਦਰ ਤੋਂ ਤਿਲੋਕਸਿੰਘ ਰਾਮ ਸਿੰਘ ਅਤੇ ਰੱਘੂ² ਅਤੇ ਬੀਬੀ ਰਾਮੀ³ ਜਨਮੇ, ਅਰ ਰੱਜੀ ਤੋਂ ਚੰਨੂ, ਝੰਡੂ ਅਤੇ ਤਖਤਮੱਲ ਪੈਦਾ ਹੋਏ. ਬਾਬੇ ਫੂਲ ਦੀ ਔਲਾਦ ਪੁਰ ਗੁਰੂ ਗੋਬਿੰਦਸਿੰਘ ਸਾਹਿਬ ਦੀ ਖਾਸ ਕ੍ਰਿਪਾ ਰਹੀ ਹੈ. ਦੇਖੋ, ਤਿਲੋਕਸਿੰਘ.#ਬਾਬਾ ਫੂਲ ਦਾ ਦੇਹਾਂਤ ਸੰਮਤ ੧੭੪੭ (ਸਨ ੧੬੯੦)⁴ ਵਿੱਚ ਬਹਾਦੁਰਪੁਰ⁵ ਹੋਇਆ. ਸਸਕਾਰ ਫੂਲ ਨਗਰ ਕੀਤਾ ਗਿਆ. ਜਿੱਥੇ ਸਮਾਧ ਵਿਦ੍ਯਮਾਨ ਹੈ. ਦੇਖੋ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਮੇਹਰਾਜ ਅਤੇ ਫੂਲਵੰਸ਼।#੫. ਬਾਬਾ ਫੂਲ ਦਾ ਸੰਮਤ ੧੭੧੧ (ਸਨ ੧੬੫੩)⁶ ਵਿੱਚ ਆਬਾਦ ਕੀਤਾ ਨਗਰ, ਜੋ ਰਾਜ ਨਾਭਾ ਵਿੱਚ ਹੈ. ਇਹ ਰਿਆਸਤ ਦੀ ਨਜਾਮਤ ਦਾ ਪ੍ਰਧਾਨ ਅਸਥਾਨ ਹੈ. ਇੱਥੇ ਬਾਬਾ ਫੂਲ ਦੇ ਪੁਰਾਣੇ ਚੁਲ੍ਹੇ ਹਨ, ਜੋ ਫੂਲਵੰਸ਼ ਤੋਂ ਸਨਮਾਨਿਤ ਹਨ. ਰੇਲਵੇ ਸਟੇਸ਼ਨ ਰਾਮਪੁਰਾ ਫੂਲ ਹੈ.#੬. ਦੇਖੋ, ਫੂਲਸਾਹਿਬ। ੭. ਦੇਖੋ, ਫੂਲਵੰਸ਼....
ਭਰ੍ਜਨ ਕਰਨਾ. ਅੱਗ ਦੀ ਆਂਚ ਨਾਲ ਰਾੜ੍ਹਨਾ. ਦੇਖੋ, ਭ੍ਰੱਜ ਧਾ....
ਦੇਖੋ, ਲਾਜ। ੨. ਰੱਜੁ. ਰੱਸੀ. ਲੱਜ. "ਲਾਜੁ ਘੜੀ ਸਿਉ ਤੂਟਿਪੜੀ." (ਗਉ ਕਬੀਰ) ਰੱਜੁ (ਡੋਰੀ) ਉਮਰ, ਘੜੀ ਦੇਹ। ੩. ਭਾਵ- ਵ੍ਰਿੱਤਿ ਦੀ ਏਕਾਗ੍ਰਤਾ "ਟੂਟੀ ਲਾਜੁ ਭਰੈ ਮਤਿਹਾਰੀ." (ਗਉ ਕਬੀਰ)...