dhhorāधोरा
ਬਾਂਗਰ. ਸੰਗ੍ਯਾ- ਆਸਰਾ. "ਈਹਾ ਊਹਾ ਤੁਹਾਰੋ ਧੋਰਾ." (ਸੋਰ ਮਃ ੫) ੨. ਸਮੀਪਤਾ. ਨੇੜਾ. "ਮੈ ਆਹਿਓ ਤੁਮਰਾ ਧੋਰਾ." (ਗੂਜ ਮਃ ੫)
बांगर. संग्या- आसरा. "ईहा ऊहा तुहारो धोरा." (सोर मः ५) २. समीपता. नेड़ा. "मै आहिओ तुमरा धोरा." (गूज मः ५)
ਸੰਗ੍ਯਾ- ਮਰੁ ਭੂਮਿ. ਦੇਖੋ, ਬਾਗਰ ੧। ੨. ਕੈਥਲ ਕਰਨਾਲ ਦੇ ਆਸ ਪਾਸ ਦਾ ਇਲਾਕਾ. "ਬਾਂਗਰ ਕੀ ਦਿਸਿ ਤ੍ਰਿਣ ਬਹੁ ਜਹਾਂ." (ਗੁਪ੍ਰਸੂ) ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ "ਨਰਦਕ" ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਆਸਰ....
ਸੰ. ਸੰਗ੍ਯਾ- ਇੱਛਾ. "ਪ੍ਰਭੁ ਦਰਸਨ ਕੀ ਮਨ ਮਹਿਂ ਈਹਾ." (ਗੁਪ੍ਰਸੂ) ੨. ਹ਼ਰਕਤ ਚੇਸ੍ਟਾ। ੩. ਯਤਨ. ਕੋਸ਼ਿਸ਼। ੪. ਕ੍ਰਿ. ਵਿ- ਇੱਥੇ. ਦੇਖੋ, ਈਹਾਂ. "ਈਹਾ ਖਾਟਿ ਚਲਹੁ ਹਰਿ ਲਾਹਾ." (ਸੋਹਿਲਾ)...
ਕ੍ਰਿ- ਵਿ- ਊਹਾਂ. ਉੱਥੇ. ਵਹਾਂ. "ਊਹਾ ਤਉ ਜਾਈਐ ਜਉ ਈਹਾ ਨ ਹੋਇ." (ਬਸੰ ਰਾਮਾਨੰਦ) ੨. ਸੰ. ऊहा. ਸੰਗ੍ਯਾ- ਤਰਕ. ਦਲੀਲ. ਯਕ੍ਤਿ। ੩. ਸੂਖਮ ਬੁੱਧਿ। ੪. ਵਿਚਾਰ....
ਬਾਂਗਰ. ਸੰਗ੍ਯਾ- ਆਸਰਾ. "ਈਹਾ ਊਹਾ ਤੁਹਾਰੋ ਧੋਰਾ." (ਸੋਰ ਮਃ ੫) ੨. ਸਮੀਪਤਾ. ਨੇੜਾ. "ਮੈ ਆਹਿਓ ਤੁਮਰਾ ਧੋਰਾ." (ਗੂਜ ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰਗ੍ਯਾ- ਸਮੀਪਤਾ. "ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ." (ਸੂਹੀ ਅਃ ਮਃ ੫) ਕ੍ਰਿ. ਵਿ- ਕੋਲੇ. ਪਾਸ. "ਨੇੜੈ ਦੇਖਉ ਪਾਰਬ੍ਰਹਮ." (ਵਾਰ ਗਉ ੨. ਮਃ ੫)...
ਵਿ- ਚਾਹਿਆ ਲੋੜਿਆ. "ਆਹਿਓ ਤੁਮਰਾ ਧੋਰਾ." (ਗੂਜ ਮਃ ੫) "ਏਕੋ ਸੁਆਮੀ ਆਹਿਆ ਜੀਉ." (ਮਾਝ ਮਃ ੫)#੨. ਦੇਖੋ, ਆਹਿ। ੩. ਅਹੈ. ਹੈ. "ਜਤ ਕਤ ਪੇਖਉ ਆਹਿਓ." (ਕਾਨ ਮਃ ੫)...
ਸਰਵ- ਆਪ ਦਾ. ਤੁਹਾਡਾ. "ਹਮ ਕੀਰੇ ਕਿਰਮ ਤੁਮਨਛੇ." (ਬਸੰ ਮਃ ੪) "ਗੁਨ ਕਹਿ ਨ ਸਕੈ ਪ੍ਰਭੁ ਤੁਮਨਥੇ." (ਕਲਿ ਮਃ ੪) "ਜਨ ਨਾਨਕ ਦਾਸ ਤੁਮਨਭਾ." (ਪ੍ਰਭਾ ਮਃ ੪) "ਕੋਇ ਨ ਜਾਨੈ ਤੁਮਰਾ ਅੰਤ." (ਸੁਖਮਨੀ) "ਤੁਮਰੋ ਹੋਇ ਸੁ ਤੁਝਹਿ ਸਮਾਵੈ." (ਬਸੰ ਅਃ ਮਃ ੧)...