bāngaraबांगर
ਸੰਗ੍ਯਾ- ਮਰੁ ਭੂਮਿ. ਦੇਖੋ, ਬਾਗਰ ੧। ੨. ਕੈਥਲ ਕਰਨਾਲ ਦੇ ਆਸ ਪਾਸ ਦਾ ਇਲਾਕਾ. "ਬਾਂਗਰ ਕੀ ਦਿਸਿ ਤ੍ਰਿਣ ਬਹੁ ਜਹਾਂ." (ਗੁਪ੍ਰਸੂ) ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ "ਨਰਦਕ" ਹੈ.
संग्या- मरु भूमि. देखो, बागर १। २. कैथल करनाल दे आस पास दा इलाका. "बांगर की दिसि त्रिण बहु जहां." (गुप्रसू) संसक्रित ग्रंथां विॱच इस दा नाम "नरदक" है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਮੌਤ. ਦੇਖੋ, ਮਰ. "ਜੀਵਦਿਆ ਮਰੁ ਮਾਰਿ, ਨ ਪਛੋਤਾਈਐ." (ਮਃ ੧. ਵਾਰ ਮਾਝ) ੨. ਸੰ. ਮਰੁ. ਮਾਰੂ. ਜਲ ਰਹਿਤ ਭੂਮਿ. ਮਾਰਵਾੜ। ੩. ਵਿਮਾਰਕ (ਮਾਰਨ ਵਾਲਾ) ਅਰਥ ਵਿੱਚ ਭੀ ਮਰੁ ਸ਼ਬਦ ਆਇਆ ਹੈ. "ਚਾਰੇ ਅਗਨਿ ਨਿਵਾਰਿ ਮਰੁ, ਗੁਰਮੁਖਿ ਹਰਿਜਲੁ ਪਾਇ." (ਸ੍ਰੀ ਮਃ ੧)...
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਸੰਗ੍ਯਾ- ਨਦੀ ਕਿਨਾਰੇ ਦੀ ਉਹ ਉੱਚੀ ਜ਼ਮੀਨ, ਜਿਸ ਪੁਰ ਪਾਣੀ ਨਾ ਫਿਰ ਸਕੇ। ੨. ਨਦੀਆਂ ਕਰਕੇ ਘਿਰਿਆ ਹੋਇਆ ਦੇਸ਼। ੩. ਤੀਰ ਦਾ ਦੁਮੂਹਾਂ ਪਿਛਲਾ ਭਾਗ, ਜੋ ਚਿੱਲੇ ਵਿੱਚ ਜੋੜੀਦਾ ਹੈ. ਬਾਗੜ. "ਕੰਚਨ ਬਾਗਰ ਸੁੰਦਰ ਰਾਚੇ." (ਗੁਪ੍ਰਸੂ)...
ਕਰਨਾਲ ਜ਼ਿਲੇ ਦੀ ਤਸੀਲ ਦਾ ਪ੍ਰਧਾਨ ਨਗਰ, ਜੋ ਕਰਨਾਲ ਤੋਂ ੧੯. ਕੋਹ ਪੱਛਮ ਕੁਰੁਕ੍ਸ਼ੇਤ੍ਰਭੂਮਿ ਵਿੱਚ ਹੈ. ਇਹ ਸ਼ਹਿਰ ਯੁਧਿਸ੍ਠਿਰ ਨੇ ਵਸਾਇਆ. ਹਨੁਮਾਨ ਦੀ ਮਾਤਾ ਅੰਜਿਨਾ ਦਾ ਮੰਦਿਰ ਹੋਣ ਕਰਕੇ ਨਾਮ "ਕਪਿਸ੍ਥਲ" ਥਾਪਿਆ. ਭਗਤੂਵੰਸ਼ੀ ਭਾਈ ਗੁਰੁਬਖ਼ਸ਼ ਸਿੰਘ ਦੇ ਸੁਪੁਤ੍ਰ ਭਾਈ ਦੇਸੂ ਸਿੰਘ ਨੇ ਮੁਲਕ ਮੱਲਕੇ ਕੈਥਲ ਨੂੰ ਸਨ ੧੭੬੭ ਵਿੱਚ ਆਪਣੀ ਰਾਜਧਾਨੀ ਬਣਾਇਆ. ਇਸ ਦੇ ਪੁਤ੍ਰ ਲਾਲ ਸਿੰਘ ਅਤੇ ਪੋਤੇ ਭਾਈ ਉਦਯ ਸਿੰਘ ਨੇ ਰਾਜ ਚੰਗੀ ਤਰਾਂ ਕੀਤਾ. ਭਾਈ ਉਦਯ ਸਿੰਘ ਦੇ ਦਰਬਾਰ ਦੇ ਕਵੀਰਾਜ ਭਾਈ ਸੰਤੋਖ ਸਿੰਘ ਨੇ ਇਸੇ ਨਗਰ ਵਿੱਚ ਰਹਿਕੇ ਗੁਰੁਪ੍ਰਤਾਪਸੂਰਯ ਆਦਿਕ ਪੁਸਤਕ ਰਚੇ ਹਨ. ਭਾਈ ਉਦਯ ਸਿੰਘ ਦੇ ਸੰਤਾਨ ਨਹੀਂ ਹੋਈ. ਇਸ ਲਈ ੧੫. ਮਾਰਚ ਸਨ ੧੮੪੩ ਨੂੰ ਉਸ ਦੇ ਦੇਹਾਂਤ ਹੋਣ ਪੁਰ ਇਹ ਰਿਆਸਤ ਅੰਗ੍ਰੇਜ਼ੀ ਰਾਜ ਵਿੱਚ ਮਿਲ ਗਈ.¹#ਕੈਂਥਲ ਵਿੱਚ ਨੌਮੇ ਸਤਿਗੁਰੂ ਦੇ ਦੋ ਗੁਰਦ੍ਵਾਰੇ ਹਨ- ਇੱਕ ਠੰਢਾਰ ਤੀਰਥ ਪੁਰ, ਦੂਜਾ ਸ਼ਹਿਰ ਵਿੱਚ. ਬਾਹਰ ਦੇ ਗੁਰਦ੍ਵਾਰੇ ਦੇ ਨਾਲ ਦਸ ਵਿੱਘੇ ਜ਼ਮੀਨ ਹੈ. ਇਸ ਥਾਂ ਗੁਰੂ ਸਾਹਿਬ ਦੇ ਵੇਲੇ ਦਾ ਇੱਕ ਨਿੰਮ ਦਾ ਬਿਰਛ ਹੈ, ਜਿਸ ਦੇ ਪੱਤੇ ਖਵਾਕੇ ਸਤਿਗੁਰੂ ਨੇ ਰੋਗੀ ਦਾ ਤਾਪ ਦੂਰ ਕੀਤਾ ਸੀ.#ਬਾਹਰ ਦੇ ਗੁਰਦ੍ਵਾਰੇ ਨੂੰ ਸੌ ਰੁਪਯਾ ਰਿਆਸਤ ਪਟਿਆਲੇ ਤੋਂ ਅਤੇ ਸੈਂਤਾਲੀ ਰੁਪਯੇ ਰਿਆਸਤ ਜੀਂਦ ਤੋਂ ਸਾਲਾਨਾ ਮਿਲਦੇ ਹਨ. ਭਾਈ ਉਦਯ ਸਿੰਘ ਦੀ ਦਿੱਤੀ ਹੋਈ ਸੌ ਵਿੱਘੇ ਜ਼ਮੀਨ ਹੈ. ਦੋਖੇ, ਭਗਤੂ ਭਾਈ....
ਪੰਜਾਬ ਦਾ ਇੱਕ ਜ਼ਿਲਾ, ਜੋ ਅੰਬਾਲੇ ਦੀ ਕਮਿਸ਼ਨਰੀ ਵਿੱਚ ਹੈ. ਲੋਕਾਂ ਦਾ ਇਹ ਖ਼ਿਆਲ ਹੈ ਕਿ ਇਹ ਕਰਣ ਨੇ ਵਸਾਇਆ ਹੈ (ਕਰਣਾਲਯ).#ਬੰਦਾ ਬਹਾਦੁਰ ਨੇ ਸਨ ੧੭੦੯ ਵਿੱਚ ਕਰਨਾਲ ਫ਼ਤੇ ਕੀਤਾ. ਸ਼੍ਰੀ ਗੁਰੂ ਨਾਨਕ ਦੇਵ ਇਸ ਸ਼ਹਿਰ ਦਿੱਲੀ ਨੂੰ ਜਾਂਦੇ ਹੋਏ ਵਿਰਾਜੇ ਹਨ. ਮਹੱਲਾ ਠਠੇਰਾਂ ਵਿੱਚ ਗੁਰਦ੍ਵਾਰਾ ਹੈ। ੨. ਉਹ ਬੰਦੂਕ, ਜੋ ਹੱਥ ਪੁਰ ਰੱਖਕੇ ਬਿਨਾ ਕਿਸੇ ਸਹਾਰੇ ਦੇ ਚਲਾਈ ਜਾਵੇ. ਇਸੇ ਦਾ ਨਾਉਂ "ਹਥਨਾਲ" ਹੈ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਸੰਗ੍ਯਾ- ਮਰੁ ਭੂਮਿ. ਦੇਖੋ, ਬਾਗਰ ੧। ੨. ਕੈਥਲ ਕਰਨਾਲ ਦੇ ਆਸ ਪਾਸ ਦਾ ਇਲਾਕਾ. "ਬਾਂਗਰ ਕੀ ਦਿਸਿ ਤ੍ਰਿਣ ਬਹੁ ਜਹਾਂ." (ਗੁਪ੍ਰਸੂ) ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ "ਨਰਦਕ" ਹੈ....
ਦਿਸ਼ਾ ਮੇਂ. ਦਿਸ਼ਾ ਵੱਲ. ਦੇਖੋ, ਦਿਸਾ। ੨. ਸੰ. दृशी- ਦ੍ਰਿਸ਼ੀ. ਸੰਗ੍ਯਾ- ਨਜ਼ਰ. ਦ੍ਰਿਸ੍ਟਿ. ਨਿਗਾਹ....
ਸੰ. तृण. ਧਾ- ਘਾਸ ਖਾਣਾ, ਚਰਨਾ। ੨. ਸੰਗ੍ਯਾ- ਘਾਸ. ਕੱਖ. ਤਿਨਕਾ. "ਤ੍ਰਿਣ ਸਮਾਨਿ ਕਛੁ ਸੰਗਿ ਨਾ ਜਾਵੈ." (ਸੁਖਮਨੀ) ੩. ਵਿ- ਥੋੜਾ. ਤ੍ਰਿਣ ਸਮਾਨ. ਤੁੱਛ. ਤਨਿਕ. "ਤੁਧੁ ਲੇਪ ਨ ਲਗੈ ਤ੍ਰਿਣ." (ਵਾਰ ਮਾਰੂ ੨. ਮਃ ੫) ੪. ਅਦਨਾ. "ਤ੍ਰਿਣੰ ਤ ਮੇਰੰ." (ਸਹਸ ਮਃ ੫) ਤੁੱਛ ਨੂੰ ਸੁਮੇਰੁ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸੰਗ੍ਯਾ- ਬਾਂਗਰ ਦੇਸ਼. ਦੇਖੋ, ਬਾਂਗਰ. "ਨਰਦਕ ਦੇਸ ਬਿਖੈ ਗਮਨੰਤੇ." (ਗੁਪ੍ਰਸੂ)...