dhhanavantīधनवंती
ਵਿ- ਧਨ੍ਯਤਾ ਵਾਲੀ. ਧੰਨਤਾ ਯੋਗ੍ਯ. "ਧਨਾਸਰੀ ਧਨਵੰਤੀ ਜਾਣੀਐ. ਭਾਈ! ਜਾਂ ਸਤਿਗੁਰ ਕੀ ਕਾਰ ਕਮਾਇ." (ਸਵਾ ਮਃ ੩) ਭਾਈ ਸੰਤੋਖਸਿੰਘ ਨੇ ਧਨਵੰਤੀ ਵਿਸ਼ੇਸਣ ਨੂੰ ਸੰਗ੍ਯਾ ਮੰਨਕੇ ਇੱਕ ਰਾਗਿਣੀ ਲਿਖੀ ਹੈ, ਯਥਾ- "ਗੂਜਰਿ ਅਰੁ ਕਮਾਚ ਧਨਵੰਤੀ." (ਗੁਪ੍ਰਸੂ) ੨. ਧਨ ਵਾਲੀ. ਜਿਸ ਪਾਸ ਦੌਲਤ ਹੈ। ੩. ਦੇਖੋ, ਗੰਗਾ ਮਾਤਾ.
वि- धन्यता वाली. धंनता योग्य. "धनासरी धनवंती जाणीऐ. भाई! जां सतिगुर की कार कमाइ." (सवा मः ३) भाई संतोखसिंघ ने धनवंती विशेसण नूं संग्या मंनके इॱक रागिणी लिखी है, यथा- "गूजरि अरु कमाच धनवंती." (गुप्रसू) २. धन वाली. जिस पास दौलत है। ३. देखो, गंगा माता.
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. ਧਨਾਸ਼੍ਰੀ. ਇਹ ਕਾਫੀਠਾਟ ਦੀ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਭੀਮਪਲਾਸੀ ਦਾ ਅੰਗ ਹੈ, ਅਵਰੋਹੀ ਵਿੱਚ ਪੂਰਵੀ ਅਤੇ ਮੁਲਤਾਨੀ ਦੀ ਰੰਗਤ ਹੈ. ਅਵਰੋਹੀ ਵਿਚ ਧੈਵਤ ਦੁਰਬਲ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਹੈ. ਪੰਚਮਵਾਦੀ ਸੁਰ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਨ#ਅਵਰੋਹੀ- ਨ ਧਾ ਪ ਮੀ ਗ ਰਾ ਧ.#ਕਈਆਂ ਨੇ ਸੜਜ ਰਿਸਭ ਪੰਚਮ ਧੈਵਤ ਸ਼ੁੱਧ ਅਤੇ ਗਾਂਧਾਰ ਮੱਧਮ, ਨਿਸਾਦ ਕੋਮਲ ਮੰਨੇ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਧਨਾਸਿਰੀ ਦਾ ਨੰਬਰ ਦਸਵਾਂ ਹੈ। ੨. ਸੰ. ਧਨੇਸ਼੍ਵਰ੍ਯ. ਧਨ ਅਤੇ ਵਿਭੂਤੀ. "ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਇ." (ਸਵਾ ਮਃ ੩) ਧਨਵੰਤਾਂ ਦਾ ਧਨ ਐਸ਼੍ਵਰਯ ਤਾਂ ਠੀਕ ਹੈ, ਜੇ ਸਤਿਗੁਰ ਕੀ ਕਾਰ ਕਮਾਇ....
ਵਿ- ਧਨ੍ਯਤਾ ਵਾਲੀ. ਧੰਨਤਾ ਯੋਗ੍ਯ. "ਧਨਾਸਰੀ ਧਨਵੰਤੀ ਜਾਣੀਐ. ਭਾਈ! ਜਾਂ ਸਤਿਗੁਰ ਕੀ ਕਾਰ ਕਮਾਇ." (ਸਵਾ ਮਃ ੩) ਭਾਈ ਸੰਤੋਖਸਿੰਘ ਨੇ ਧਨਵੰਤੀ ਵਿਸ਼ੇਸਣ ਨੂੰ ਸੰਗ੍ਯਾ ਮੰਨਕੇ ਇੱਕ ਰਾਗਿਣੀ ਲਿਖੀ ਹੈ, ਯਥਾ- "ਗੂਜਰਿ ਅਰੁ ਕਮਾਚ ਧਨਵੰਤੀ." (ਗੁਪ੍ਰਸੂ) ੨. ਧਨ ਵਾਲੀ. ਜਿਸ ਪਾਸ ਦੌਲਤ ਹੈ। ੩. ਦੇਖੋ, ਗੰਗਾ ਮਾਤਾ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਦੇਖੋ, ਸਤਗੁਰ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ." (ਆਸਾ ਪਟੀ ਮਃ ੩)...
ਸੰਗ੍ਯਾ- ਕਾਰ੍ਯ. ਕੰਮ. ਕ੍ਰਿਯਾ. ਫ਼ਾ. [کار] "ਜੋ ਤੁਧੁ ਭਾਵੈ ਸਾਈ ਭਲੀ ਕਾਰ." (ਜਪੁ) ੨. ਵਿ- ਕਰਤਾ. ਕਰਨ ਵਾਲਾ. ਜੈਸੇ- ਚਰਮਕਾਰ, ਸੁਵਰਣਕਾਰ, ਲੋਹਕਾਰ ਆਦਿ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਫ਼ਾਰਸੀ ਵਿੱਚ ਭੀ ਇਹ ਇਵੇਂ ਹੀ ਵਰਤਿਆ ਜਾਂਦਾ ਹੈ. ਜੈਸੇ ਮੀਨਾਕਾਰ। ੩. ਸੰਗ੍ਯਾ- ਕਰਨ ਯੋਗ ਕੰਮ. ਕਰਣੀਯ ਕਾਰਯ. "ਜਿਤਨੇ ਜੀਅਜੰਤੁ ਪ੍ਰਭੁ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ." (ਮਲਾ ਮਃ ੪) ੪. ਧਰਮ ਦਾ ਟੈਕਸ. ਦਸਵੰਧ ਆਦਿਕ. "ਕਾਰ ਭੇਟ ਗੁਰ ਕੀ ਸਿਖ ਲਾਵਹਿ." (ਗੁਪ੍ਰਸੂ) ੫. ਰੇਖਾ. ਲਕੀਰ. "ਦੇਕੈ ਚਉਕਾ ਕਢੀ ਕਾਰ."¹ (ਵਾਰ ਆਸਾ) ੬. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧਿ ਨਾਲ ਰਖ੍ਯਾ ਲਈ ਕੀਤੀ ਹੋਈ ਲੀਕ. "ਚਉਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ." (ਬਿਲਾ ਮਃ ੫) ੭. ਕਾਲਸ. "ਤਿਨ ਅੰਤਰਿ ਕਾਰ ਕਰੀਠਾ." (ਗਉ ਮਃ ੪) ਦੇਖੋ, ਕਾਰ ਕਰੀਠਾ। ੮. ਅਹੰਕਾਰ ਦਾ ਸੰਖੇਪ. "ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ." (ਅਕਾਲ) ੯. ਅ਼. [قعر] ਕ਼ਅ਼ਰ. ਦਰਿਆ ਅਤੇ ਖੂਹ ਦੀ ਗਹਿਰਾਈ. ਖੂਹ ਅਤੇ ਤਾਲ ਦੀ ਗਾਰ. "ਖਨਤੇ ਕਾਰ ਸੁ ਵਹਿਰ ਨਿਕਰਹੀਂ." (ਗੁਪ੍ਰਸੂ) ੧੦. ਫ਼ਾ. [کار] ਜੰਗ. "ਖ਼ਸਮ ਰਾ ਚੁ ਕੋਰੋ ਕੁਨਦ ਵਕਤ ਕਾਰ." (ਜਫਰ) ੧੧. ਤੁ. [قار] ਕ਼ਾਰ. ਬਰਫ। ੧੨. ਅ਼. ਕਾਲਾ ਰੰਗ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਸੰਗ੍ਯਾ- ਜਿਸ ਨਾਲ ਖ਼ਸੂਸਿਯਤ ਕੀਤੀ ਜਾਵੇ. ਭੇਦ ਕਰਨ ਵਾਲਾ ਧਰਮ (ਗੁਣ). ਦੂਸਰੀ ਵਸ੍ਤੁ ਤੋਂ ਭਿੰਨ ਕਰਨ ਵਾਲੀ ਖ਼ਾਸ ਸਿਫ਼ਤ. adjective....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਰਾਗ ਦੀ ਇਸਤ੍ਰੀ. ਇਸਤ੍ਰੀ ਲਿੰਗ ਵਾਚਕ ਰਾਗ. ਸੰਗੀਤਵਿਦ੍ਯਾ ਵਾਲਿਆਂ ਨੇ ਸੁਰਾਂ ਦੇ ਮੇਲ ਅਨੁਸਾਰ ਕਲਪਨਾ ਕਰਕੇ ਰਾਗਾਂ ਦੀਆਂ ਇਸਤ੍ਰੀਆਂ ਅਤੇ ਪੁਤ੍ਰ ਥਾਪ ਲਏ ਹਨ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਇੱਕ ਰਾਗ. ਕਈ ਇਸ ਨੂੰ ਖਮਾਚ ਆਖਦੇ ਹਨ. ਇਹ ਕਮਾਚਠਾਟ ਦਾ ਸੰਪੂਰਣ ਰਾਗ ਹੈ. ਆਰੋਹੀ ਵਿੱਚ ਰਿਸਭ ਵਰਜਿਤ ਹੈ. ਇਸ ਹਿਸਾਬ ਇਹ ਸਾੜਵ ਸੰਪੂਰਣ ਰਾਗ ਹੈ. ਆਰੋਹੀ ਵਿੱਚ ਨਿਸਾਦ ਸ਼ੁੱਧ ਲਗਦਾ ਹੈ. ਪਰ ਅਵਰੋਹੀ ਵਿੱਚ ਕੋਮਲ ਹੈ. ਗਾਂਧਾਰ ਵਾਦੀ ਅਤੇ ਨਿਸਾਦ ਸੰਵਾਦੀ ਹੈ. ਗ੍ਰਹਸੁਰ ਗਾਂਧਾਰ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ.#ਆਰੋਹੀ- ਸ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ.#"ਗੂਜਰਿ ਅਰ ਕਮਾਚ ਧਨਵੰਤੀ (ਗੁਪ੍ਰਸੂ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਦੇਖੋ, ਦਉਲਤ। ੨. ਦੋਲਤਾਂ ਲਈ ਭੀ ਦੌਲਤ ਸ਼ਬਦ ਆਇਆ ਹੈ. ਦੇਖੋ, ਦੌਲਤਾਂ, "ਸ਼੍ਰੀ ਨਾਨਕ ਕੀ ਦੌਲਤ ਦਾਈ." (ਨਾਪ੍ਰ)...
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....