dhēsachālaदेसचाल
ਸੰਗ੍ਯਾ- ਮੁਲਕ ਵਿਚ ਹਲਚਲ. ਦੇਸ਼ ਵਿਚ ਅਸ਼ਾਂਤਿ। ੨. ਦੇਸ਼ ਤੋਂ ਜਾਣ ਦੀ ਕ੍ਰਿਯਾ. ਵਤਨ ਤੋਂ ਪ੍ਰਸ੍ਥਾਨ. "ਦੇਸਚਾਲ ਹਮ ਤੇ ਪੁਨ ਭਈ." (ਵਿਚਿਤ੍ਰ) ੩. ਦੇਸ਼ ਦੀ ਰੀਤਿ. ਮੁਲਕ ਦਾ ਰਿਵਾਜ.
संग्या- मुलक विच हलचल. देश विच अशांति। २. देश तों जाण दी क्रिया. वतन तों प्रस्थान. "देसचाल हम ते पुन भई." (विचित्र) ३. देश दी रीति. मुलक दा रिवाज.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [مُلک] ਸੰਗ੍ਯਾ- ਦੇਸ਼। ੨. ਰਾਜ. ਬਾਦਸ਼ਾਹਤ....
ਦੇਖੋ, ਬਿਚ ਅਤੇ ਵਿਚਿ...
ਸੰਗ੍ਯਾ- ਘਬਰਾਹਟ. ਹੜਬੜੀ. ਐਸੀ ਕ੍ਰਿਯਾ ਜੋ ਕਾਇਮੀ ਨਾ ਰਹਿਣ ਦੇਵੇ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. अशान्ति. ਸੰਗ੍ਯਾ- ਸ਼ਾਂਤਿ ਦਾ ਅਭਾਵ. ਬੇਚੈਨੀ. ਕ੍ਸ਼ੋਭ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਅ਼. [وطن] ਵਤ਼ਨ. ਸੰਗ੍ਯਾ- ਦੇਸ਼. "ਵਤਨ ਜਨਮ ਹਮਰਾ ਹੈ ਸੋਊ." (ਨਾਪ੍ਰ)...
ਸੰ. ਸੰਗ੍ਯਾ- ਗਮਨ. ਕੂਚ. ਰਵਾਨਗੀ। ੨. ਪਾਇਤਾ. ਜੋਤਿਸੀ ਦੇ ਦੱਸੇ ਮੁਹੂਰਤ ਪੁਰ ਜੋ ਕੂਚ ਨਾ ਕਰ ਸਕੇ, ਉਹ ਆਪਣੀ ਥਾਂ ਸ਼ਸਤ੍ਰ ਵਸਤ੍ਰ ਆਦਿ ਸਾਮਾਨ ਰਵਾਨਾ ਕਰਦਾ ਹੈ, ਇਸ ਦੀ ਭੀ ਪ੍ਰਸ੍ਥਾਨ ਸੰਗ੍ਯਾ ਹੈ. ਦੇਖੋ, ਪਾਇਤਾ ੩....
ਸੰਗ੍ਯਾ- ਮੁਲਕ ਵਿਚ ਹਲਚਲ. ਦੇਸ਼ ਵਿਚ ਅਸ਼ਾਂਤਿ। ੨. ਦੇਸ਼ ਤੋਂ ਜਾਣ ਦੀ ਕ੍ਰਿਯਾ. ਵਤਨ ਤੋਂ ਪ੍ਰਸ੍ਥਾਨ. "ਦੇਸਚਾਲ ਹਮ ਤੇ ਪੁਨ ਭਈ." (ਵਿਚਿਤ੍ਰ) ੩. ਦੇਸ਼ ਦੀ ਰੀਤਿ. ਮੁਲਕ ਦਾ ਰਿਵਾਜ....
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਅ਼. [رِواج] ਸੰਗ੍ਯਾ- ਦਸਤੂਰ. ਤਰੀਕਾ। ੨. ਰੀਤਿ. ਰਸਮ....