dhūsanaदूसण
(ਸੰ. दृष. ਧਾ- ਦੂਸਣ ਸਹਿਤ ਹੋਣਾ, ਦੂਸਿਤ ਕਰਨਾ). ਸੰ. ਦੂਸਣ. ਸੰਗ੍ਯਾ- ਦੋਸ਼. ਅਵਗੁਣ। ੨. ਦੋਸ ਲਾਉਣ ਦੀ ਕ੍ਰਿਯਾ। ੩. ਰਾਵਣ ਦਾ ਭਾਈ, ਜੋ ਖਰ ਦੇ ਨਾਲ ਪੰਚਵਟੀ ਵਿੱਚ ਰਹਿਂਦਾ ਸੀ, ਸੂਪਨਖਾ (ਸੂਰ੍ਪਣਖਾ) ਦਾ ਨੱਕ ਕੰਨ ਵੱਢਣ ਪਿੱਛੋਂ ਇਹ ਰਾਮਚੰਦ੍ਰ ਜੀ ਦੇ ਹੱਥੋਂ ਮਾਰਿਆ ਗਿਆ। ੪. ਵਿ- ਦੋਸ ਉਤਪੰਨ ਕਰਨ ਵਾਲਾ.
(सं. दृष. धा- दूसण सहित होणा, दूसित करना). सं. दूसण. संग्या- दोश. अवगुण। २. दोस लाउण दी क्रिया। ३. रावण दा भाई, जो खर दे नाल पंचवटी विॱच रहिंदा सी, सूपनखा (सूर्पणखा) दा नॱक कंन वॱढण पिॱछों इह रामचंद्र जी दे हॱथों मारिआ गिआ। ४. वि- दोस उतपंन करन वाला.
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. (दुष्. ਧਾ- ਕਲੰਕਿਤ ਹੋਣਾ, ਅਪਵਿਤ੍ਰ ਹੋਣਾ, ਅਪਰਾਧ ਕਰਨਾ). ਦੋਸ. ਸੰਗ੍ਯਾ- ਪਾਪ। ੨. ਅਵਗੁਣ. ਐ਼ਬ। ੩. ਕਲੰਕ. "ਦੋਸ ਨ ਕ਼ਾਹੂ ਦੀਜੀਐ." (ਬਿਲਾ ਮਃ ੫) ੪. ਵੈਦ੍ਯਕ ਅਨੁਸਾਰ ਸ਼ਰੀਰ ਦੇ ਖ਼ਿਲਤ਼- ਵਾਤ, ਪਿੱਤ ਅਤੇ ਕਫ। ੫. ਸੰ. दोस्. ਭੁਜਾ. ਬਾਹੁ। ੬. ਦੇਖੋ, ਦੋਸੁ। ੭. ਫ਼ਾ. [دوش] ਦੋਸ਼. ਮੋਢਾ. ਕੰਧਾ। ੮. ਵੀਤਿਆ ਹੋਇਆ ਦਿਨ. ਕਲ੍ਹ....
ਸੰਗ੍ਯਾ- ਗੁਣ ਦੇ ਵਿਰੁੱਧ (ਉਲਟ). ਦੋਸ. ਐਬ। ੨. ਪਾਪ। ੩. ਅਪਰਾਧ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਰਵਣ (ਉੱਚਾਰਣ) ਦੀ ਕ੍ਰਿਯਾ. ਸ਼ਬਦ ਕਰਨਾ। ੨. ਰਮਣ. ਭੋਗਣਾ. ਆਨੰਦ ਲੈਣਾ. "ਹਉ ਕਿਉ ਸਹੁ ਰਾਵਣਿ ਜਾਉ ਜੀਉ?" (ਸੂਹੀ ਮਃ ੧. ਕੁਚਜੀ) ੩. ਸੰ. ਵਿ- ਰਆ ਦੇਣ ਵਾਲਾ। ੪. ਸੰਗ੍ਯਾ- ਵੈਰੀਆਂ ਨੂੰ ਰੁਆਦੇਣ ਵਾਲਾ ਵਿਸ਼੍ਰਵਾ ਦਾ ਪੁਤ੍ਰ, ਜੋ ਕੈਕਸੀ (ਕੇਸ਼ਿਨੀ ਅਥਵਾ ਨਿਕਸ਼ਾ) ਦੇ ਉਦਰ ਤੋਂ ਜਨਮਿਆ. ਰਾਮਾਯਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਖਸ ਦੀ ਪੁਤ੍ਰੀ ਵਿਸ਼੍ਰਵਾ ਨੂੰ ਵਰਣ ਲਈ ਸੰਝ ਸਮੇਂ ਪਹੁਚੀ. ਵਿਸ਼੍ਰਵਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸੰਝ ਦਾ ਵੇਲਾ ਹੋਣ ਕਰਕੇ ਭਯੰਕਰ ਪੁਤ੍ਰ ਰਾਵਣ ਅਤੇ ਕੁੰਭਕਰਣ ਹੋਏ, ਇਨ੍ਹਾਂ ਪਿੱਛੋਂ ਕ੍ਰੂਰ ਸੁਭਾਉ ਵਾਲੀ ਸੂਰਪਣਖਾ ਜਨਮੀ. ਕੈਕਸੀ ਦੀ ਪ੍ਰਾਰਥਨਾ ਪੁਰ ਵਿਸ਼੍ਰਵਾ ਨੇ ਇੱਕ ਸ਼ਾਂਤ ਸੁਭਾਉ ਵਾਲਾ ਪੁਤ੍ਰ ਵਿਭੀਸਣ ਭੀ ਉਸ ਨੂੰ ਬਖ਼ਸ਼ਿਆ. ਰਾਵਣ ਦੇ ਦਸ ਸਿਰ ਅਤੇ ਵੀਹ ਬਾਹਾਂ ਸਨ. ਇਸ ਨੇ ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗਤ ਜਿੱਤਣ ਦਾ ਵਰ ਲਿਆ ਸੀ, ਅਰ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਤੋਂ ਕੱਢਕੇ ਆਪ ਰਾਜਾ ਬਣਿਆ, ਅਰ ਉਸ ਤੋਂ ਪੁਸਪਕ ਵਿਮਾਨ ਖੋਹ ਲਿਆ. ਰਾਵਣ ਨੇ ਬਹੁਤ ਇਸਤ੍ਰੀਆਂ ਵਿਆਹੀਆਂ, ਪਰ ਮਯ ਦਾਨਵ ਦੀ ਪ੍ਰਤ੍ਰੀ ਮੰਦੋਦਰੀ ਸਭ ਤੋਂ ਸ਼ਿਰੋਮਣਿ ਮੀ, ਜਿਸ ਤੋਂ ਇੰਦ੍ਰਜਿਤ (ਮੇਘਨਾਦ) ਜਨਮਿਆ.#ਰਾਮਾਯਣ ਵਿੱਚ ਰਾਵਣ ਦੀ ਫੌਜ ਦਸ ਖਰਬ, ਛਿਆਲੀ ਹਜਾਰ ਅਤੇ ਇੱਕ ਸੌ ਲਿਖੀ ਹੈ. ਰਾਵਣ ਸੰਸਕ੍ਰਿਤ ਦਾ ਪੰਡਿਤ ਅਤੇ ਜਾਤਿ ਕਰਕੇ ਬ੍ਰਾਹਮਣ ਸੀ. ਕ੍ਰੂਰ ਸੁਭਾਉ ਹੋਣ ਕਰਕੇ ਰਾਖਸ ਪ੍ਰਸਿੱਧ ਹੋਇਆ. ਸੀਤਾ ਹਰਣ ਦੇ ਅਪਰਾਧ ਵਿੱਚ ਸ਼੍ਰੀ ਰਾਮ ਨੇ ਇਸ ਨੂੰ ਮਾਰਕੇ ਵਿਭੀਖਣ ਨੂੰ ਲੰਕਾ ਦਾ ਰਾਜਾ ਥਾਪਿਆ.#"ਰਘੁਪਤਿ ਰਾਵਣ ਸੋਂ ਕਹ੍ਯੋ ਸੁਭਟ ਸਚੇਤ ਸਁਭਾਰ."#(ਹਨੂ)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਪੰਜ ਬਿਰਛਾਂ ਵਾਲੀ ਥਾਂ. ਜਿੱਥੇ ਪੰਜ ਬੋਹੜ ਜਾਂ ਹੋਰ ਬਿਰਛ ਹੋਣ। ੨. ਗੋਦਾਵਰੀ ਨਦੀ ਦੇ ਕਿਨਾਰੇ ਨਾਸਿਕ ਪਾਸ ਦੰਡਕ ਬਣ ਵਿੱਚ ਇੱਕ ਖ਼ਾਸ ਥਾਂ, ਜਿੱਥੇ ਰਾਮਚੰਦ੍ਰ ਜੀ ਸੀਤਾ ਲਛਮਣ ਸਮੇਤ ਵਨਵਾਸ ਸਮੇਂ ਰਹੇ ਸਨ. ਪਿੱਪਲ, ਬਿੱਲ, ਬੜ, ਆਉਲਾ ਅਤੇ ਅਸ਼ੋਕ ਇਹ ਪੰਜ ਬਿਰਛ ਹੋਣ ਤੋਂ ਨਾਮ ਪੰਚਵਟੀ ਹੋਇਆ. ਰਾਮਾਯਣ ਦੇ ਟੀਕੇ ਵਿੱਚ ਲਿਖਿਆ ਹੈ ਕਿ ਸ਼ਿਵਵਟ, ਸਿੱਧਵਟ, ਸਨਤਕੁਮਾਰਵਟ, ਬ੍ਰਹਮਵਟ ਅਤੇ ਰਿਸਿਵਟ ਇਹ ਪੰਜ ਵਟ (ਬੋਹੜ) ਹੋਣ ਕਾਰਣ ਪੰਚਵਟੀ ਨਾਮ ਹੋਇਆ. "ਰਾਮ ਵਿਰਾਜਤ ਪੰਚਵਟੀ." (ਹਨੂ)...
ਸੰ. शूर्पणखा ਸੂਰ੍ਪਣਖਾ.¹ ਸੂਰਪ (ਛੱਜ) ਜੇਹੇ ਨੌਹਾਂ ਵਾਲੀ ਰਾਵਣ ਦੀ ਭੈਣ. ਰਾਮਾਇਣ ਵਿੱਚ ਲਿਖਿਆ ਹੈ ਕਿ ਇਹ ਸ਼੍ਰੀ ਰਾਮ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਈ. ਜਦ ਇਸ ਨੇ ਰਾਮਚੰਦ੍ਰ ਜੀ ਨੂੰ ਵਰਣਾ ਚਾਹਿਆ ਤਾਂ ਉਨ੍ਹਾਂ ਨੇ ਲਛਮਣ ਪਾਸ ਘੱਲ ਦਿੱਤੀ. ਅਤੇ ਲਛਮਣ ਨੇ ਮੁੜ ਇਸ ਨੂੰ ਰਾਮ ਕੋਲ ਭੇਜਿਆ. ਅੰਤ ਨੂੰ ਗੁੱਸੇ ਵਿੱਚ ਆਕੇ ਇਹ ਸੀਤਾ ਨਾਲ ਲੜ ਪਈ. ਸ਼੍ਰੀ ਰਾਮ ਨੇ ਲਮਛਣ ਨੂੰ ਆਖਿਆ ਕਿ ਇਸ ਦਾ ਕੋਈ ਅੰਗ ਭੰਗ ਕਰ ਦਿਓ. ਤਾਂ ਲਛਮਣ ਨੇ ਸੂਪਨਖਾ ਦਾ ਨੱਕ ਤੇ ਕੰਨ ਕੱਟ ਦਿੱਤੇ. ਭੈਣ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਚੁਰਾਈ, ਜਿਸ ਕਾਰਣ ਰਾਮਚੰਦ੍ਰ ਜੀ ਅਤੇ ਰਾਵਣ ਦਾ ਯੁੱਧ ਹੋਇਆ. "ਸੂਪਨਖਾ ਇਹ ਭਾਂਤ ਸੁਨੀ ਜਬ." (ਰਾਮਾਵ)...
ਨਾਕ. ਦੇਖੋ, ਨਕ੍ਰ। ੨. ਸੰ. नक्क्. ਧਾ- ਵਧ (ਕ਼ਤਲ) ਕਰਨਾ....
ਸੰ. ਕਰ੍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ....
ਦੇਖੋ, ਪਿਛਹੁ....
ਦੇਖੋ, ਰਾਮ ੩....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....