dhasāदसा
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ.
सं. दशा. संग्या- ह़ालत. अवसथा। २. दीवे दी बॱती। ३. पॱला. दामन. लड़। ४. देखो, दशदशा.
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਵਸ੍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ....
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਸੰਗ੍ਯਾ- ਲੜ. ਦਾਮਨ। ੨. ਕਿਵਾੜ ਦਾ ਤਖ਼ਤਾ....
ਸੰ. ਸੰਗ੍ਯਾ- ਰੱਸੀ. ਡੋਰੀ. "ਦਾਮਨ ਕੂਪ ਬਿਖੇ ਲਟਕਾਈ." (ਗੁਪ੍ਰਸੂ) ੨. ਫ਼ਾ. [دامن] ਪੱਲਾ. ਲੜ. "ਨਿਜ ਹਾਥਨ ਦਾਮਨ ਤੇ ਖੋਲੀ." (ਨਾਪ੍ਰ)...
ਗੁਰੂ ਗ੍ਰੰਥਸਾਹਿਬ ਵਿੱਚ ਦੇਹ ਦੀਆਂ ਦਸ ਹਾਲਤਾਂ ਲਿਖੀਆਂ ਹਨ:-#ਪਹਿਲੈ ਪਿਆਰਿ ਲਗਾ ਥਣ ਦੁਧਿ,#ਦੂਜੈ ਮਾਇ ਬਾਪ ਕੀ ਸੁਧਿ,#ਤੀਜੈ ਭਯਾ ਭਾਭੀ ਬੇਬ,#ਚਉਥੈ ਪਿਆਰਿ ਉਪੰਨੀ ਖੇਡ,#ਪੰਜਵੈ ਖਾਣ ਪੀਅਣ ਕੀ ਧਾਤੁ,#ਛਿਵੈ ਕਾਮੁ ਨ ਪੁਛੈ ਜਾਤਿ,#ਸਤਵੈ ਸੰਜਿ ਕੀਆ ਘਰਵਾਸੁ,#ਅਠਵੈ ਕ੍ਰੋਧੁ ਹੋਆ ਤਨ ਨਾਸੁ,#ਨਾਵੈ ਧਉਲੇ ਉਭੇ ਸਾਹ,#ਦਸਵੈ ਦਧਾ ਹੋਆ ਸੁਆਹ. (ਵਾਰ ਮਾਝ ਮਃ ੧)#੨. ਕਾਵ੍ਯਗ੍ਰੰਥਾਂ ਵਿੱਚ ਪ੍ਰੀਤਮ ਦੇ ਵਿਯੋਗ ਤੋਂ ਪ੍ਰੇਮੀ ਦੀਆਂ ਦਸ਼ ਦਸ਼ਾ ਇਹ ਲਿਖੀਆਂ ਹਨ:-#"ਅਭਿਲਾਖ, ਸੁ ਚਿੰਤਾ, ਗੁਣਕਥਨ, ਸ੍ਮ੍ਰਿਤਿ, ਉਦਬੇਗ, ਪ੍ਰਲਾਪ। ਉਨਮਾਦ, ਵ੍ਯਾਧਿ, ਜੜ੍ਹਤਾ ਭਯੇ ਹੋਤ ਮਰਣ ਪੁਨ ਆਪ." (ਰਸਿਕਪ੍ਰਿਯਾ)#੩. ਸੰਸਕ੍ਰਿਤ ਦੇ ਕਵੀਆਂ ਨੇ ਸ਼ਰੀਰ ਦੀਆਂ ਦਸ਼ ਦਸ਼ਾ ਇਹ ਲਿਖੀਆਂ ਹਨ:-#ਗਰਭਵਾਸ, ਜਨਮ, ਬਾਲ੍ਯ, ਕੌਮਾਰ, ਪੋਗੰਡ, ਯੌਵਨ, ਸ੍ਥਾਵਿਰ੍ਯ, ਜਰਾ, ਪ੍ਰਾਣਰੋਧ ਅਤੇ ਮਰਣ....